ਸੀਨੀਅਰ ਸਿਟੀਜਨ ਸੋਸਾਇਟੀ ਦਾ ਸਲਾਨਾ ਸਮਾਗਮ ਸਫਲਤਾ ਪੂਰਵਕ ਸੰਪੰਨ ਸੀਨੀਅਰ ਸਿਟੀਜਨ ਸੋਸਾਇਟੀ ਵੱਲੋ ਕਰਵਾਇਆ ਗਿਆ ਸਲਾਨਾ ਸਮਾਗਮ ਸਫਲਤਾ ਪੂਰਵਕ ਸੰਪੰਨ
Publish Date: Wed, 07 Oct 2026 04:52 PM (IST)
Updated Date: Thu, 08 Oct 2026 04:03 AM (IST)
ਐੱਪੀ ਮੀਤ ਹੇਅਰ ਤੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਮੂਲੀਅਤ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸੀਨੀਅਰ ਸਿਟੀਜਨ ਸੋਸਾਇਟੀ ਰਜਿ. ਬਰਨਾਲਾ ਵੱਲੋਂ ਸਥਾਨਕ ਪ੍ਰਾਰਥਨਾ ਹਾਲ ਵਿਖੇ ਕਰਵਾਇਆ ਗਿਆ ਸਲਾਨਾ ਸਮਾਗਮ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ ਸੰਗਰੂਰ ਅਤੇ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਵੱਲੋਂ ਸੁਸਾਇਟੀ ਦੇ 80 ਸਾਲਾ ਸੁਪਰ ਸੀਨੀਅਰਜ਼, ਬਰਨਾਲਾ ਜ਼ਿਲ੍ਹੇ ਦੇ ਦਸਵੀਂ ਕਲਾਸ ਦੇ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ, ਦੋ ਸਮਾਜ ਸੇਵੀ ਸ਼ਖਸ਼ੀਅਤਾਂ ਵਾਤਾਵਰਨ ਪ੍ਰੇਮੀ ਮੋਹਨ ਸਿੰਘ ਖਾਲਸਾ ਅਤੇ ਮੈਡਮ ਸੁਧਾ ਬੰਸਲ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਗੀਤ ਗਾਉਣ ਵਾਲੇ ਪੰਜਾਬ ਪਬਲਿਕ ਸਕੂਲ ਧਨੌਲਾ ਦੇ ਬੱਚੇ ਅਤੇ ਸੁਸਾਇਟੀ ਵਿੱਚ ਹਰ ਸਮੇਂ ਵਧੀਆ ਸੇਵਾ ਕਰਨ ਵਾਲੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਤੁਹਾਡੇ ਕੋਲ ਆ ਕੇ ਮੈਂ ਬਹੁਤ ਕੁਝ ਸਿੱਖ ਕੇ ਜਾਂਦਾ ਹਾਂ, ਸੁਸਾਇਟੀ ਮੇਰਾ ਆਪਣਾ ਪਰਿਵਾਰ ਹੈ ਮੈਂ ਇੱਥੇ ਤੁਹਾਡਾ ਆਸ਼ੀਰਵਾਦ ਲੈਣ ਆਉਂਦਾ ਹਾਂ। ਉਨ੍ਹਾਂ ਮੈਂਬਰਾਂ ਨੂੰ ਮੋਬਾਈਲ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਸਲਾਹ ਦਿੱਤੀ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਸ੍ਰੀਮਤੀ ਤੇਆਵਾਸ ਪ੍ਰੀਤ ਕੌਰ, ਚੀਫ ਮੈਨੇਜਰ ਸ੍ਰੀ ਕੈਲਾਸ ਚੰਦਰ ਅਤੇ ਸ਼ੁਭਮ ਸੀਨੀਅਰ ਮੈਨੇਜਰ ਐਸ ਬੀ ਆਈ ਬਰਨਾਲਾ, ਨਿਖਲ ਗੋਇਲ ਬਰਾਂਚ ਹੈਡ ਅਤੇ ਅਸੀਸ ਗਰਗ ਡਿਪਟੀ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਬਰਨਾਲਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ। ਪੰਜਾਬ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਗੀਤ ਅਤੇ ਡਾਂਸ ਕੀਤਾ ਗਿਆ। ਜਿਹੜਾ ਕਿ ਐੱਮਪੀ ਸਾਹਿਬ ਤੇ ਸਮੂਹ ਹਾਊਸ ਵੱਲੋਂ ਬਹੁਤ ਪਸੰਦ ਕੀਤਾ ਗਿਆ। ਸੁਸਾਇਟੀ ਦੇ ਮੈਂਬਰ ਮੁਕੰਦ ਸਿੰਘ ਸੇਵਕ, ਡਾਕਟਰ ਉਜਾਗਰ ਸਿੰਘ ਮਾਨ ਮੱਖਣ ਮਿੱਤਲ, ਭਰਭੂਰ ਸਿੰਘ ਗਰਚਾ, ਰਘਵੀਰ ਸਿੰਘ ਕੱਟੂ, ਰਾਜੇਸ਼ ਭਟਾਨੀ, ਨੇ ਵਧੀਆ ਗੀਤ ਸੁਣਾ ਕੇ ਮੈਂਬਰਾਂ ਦਾ ਮਨੋਰੰਜਨ ਕੀਤਾ। ਸੁਸਾਇਟੀ ਦੇ ਐਡਵਾਈਜ਼ਰ ਅਜੇ ਵਾਤਾਵਰਨ ਪ੍ਰੇਮੀ ਐਸਪੀ ਕੌਸ਼ਲ ਵੱਲੋਂ ਸੁਸਾਇਟੀ ਮੈਂਬਰਾਂ ਨੂੰ ਬੂਟੇ ਵੰਡੇ ਗਏ। ਸੁਰਿੰਦਰ ਗਰਗ ਵੱਲੋਂ ਐਮਪੀ ਸਾਹਿਬ ਦੀ ਸ਼ਾਨ ਵਿੱਚ ਬਹੁਤ ਹੀ ਭਾਵੁਕ ਗੀਤ ਗਾਇਆ ਗਿਆ। ਸਮਾਗਮ ਦੌਰਾਨ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਬਰਾੜ ਤੇ ਚੇਅਰਮੈਨ ਗੁਰਪ੍ਰੀਤ ਸਿੰਘ ਲਾਡੀ ਜਿਲਾ ਇੰਚਾਰਜ ਅਜੀਤ ਬਰਨਾਲਾ ਵੀ ਵਿਸ਼ੇਸ਼ ਤੌਰ ਪਹੁੰਚੇ। ਸਮਾਗਮ ਦੌਰਾਨ ਵਾਈਸ ਪ੍ਰਧਾਨ ਗਿਆਨ ਚੰਦ ਸਿੰਗਲਾ, ਐਡਵਾਈਜ਼ਰ ਅੰਮ੍ਰਿਤ ਲਾਲ ਸਿੰਗਲਾ, ਜੁਆਇੰਟ ਸਕੱਤਰ ਫਕੀਰ ਚੰਦ ਕਾਂਸਲ, ਵਿੱਤ ਸਕੱਤਰ ਮੰਗਤ ਰਾਏ ਗੋਇਲ, ਪੈਟਰਨ ਜੋਗਿੰਦਰ ਪਾਲ ਸ਼ਰਮਾ, ਮਨਜੀਤ ਸਿੰਘ, ਸਤਪਾਲ ਗੁਪਤਾ, ਦੇਸਰਾਜ, ਪ੍ਰੈਸ ਸਕੱਤਰ ਅਮਰੀਕ ਸਿੰਘ, ਜੋਇੰਟ ਪ੍ਰੈਸ ਸਕੱਤਰ ਰਮੇਸ਼ ਭਾਰਦਵਾਜ, ਸੋਹਨ ਲਾਲ, ਅਮਰਜੀਤ ਸਿੰਘ ਚੀਮਾ, ਰਾਮ ਸਿੰਘ ਨੇ ਸਮਾਗਮ ਦੀ ਸਫਲਤਾ ਲਈ ਪੂਰਨ ਸਹਿਯੋਗ ਦਿੱਤਾ।