
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁਲਾਜ਼ਮਾ ਅਤੇ ਪੈਨਸ਼ਨਰਾਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਸਾਂਝੀ ਕੋਆਰਡੀਨੇਸ਼ਨ ਕਮੇਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ, ਚੰਡੀਗੜ੍ਹ ਦੇ ਸੱਦੇ ਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਧਮਕੀ ਭਰੇ ਹੁਕਮਾਂ ਦੀਆਂ ਕਾਪੀਆਂ ਅਤੇ ਅਰਥੀ ਸਾੜੀ ਗਈ।
ਇਸ ਮੌਕੇ ਰਘਵੀਰ ਸਿੰਘ ਭੁਟਾਲ ਨੇ ਦੋਸ਼ ਲਾਇਆ, ਕਿ ਸਰਕਾਰ ਜਾਣ ਬੁੱਝ ਕੇ ਮੁਲਾਜ਼ਮਾਂ ਦੀਆਂ ਜਾਇਜ] ਮੰਗਾਂ ਨੂੰ ਮੰਨਣ ਤੋਂ ਭੱਜਣਾਂ,ਆਨਾ ਕਾਨੀ ਕਰ ਰਹੀ ਹੈ। ਆਪ ਮੀਟਿੰਗ ਦੇ ਕੇ ਉਸ ਵਿੱਚ ਆਨੇ ਬਹਾਨੇ ਲਗਾ ਕੇ ਜਥੇਬੰਦੀ ਦੇ ਆਗੂਆਂ ਨੂੰ ਜਲੀਲ ਕਰਨਾ, ਅਤੇ ਧਮਕੀਆਂ ਦੇਣੀਆਂ ਕਿਸੇ ਜਮਹੂਰੀ ਸਰਕਾਰ ਨੂੰ ਸ਼ੋਭਾ ਨਹੀਂ ਦਿੰਦੀਆਂ ਅਤੇ ਨਾਂ ਹੀ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਇਹੋ ਜਿਹੀਆਂ ਗਿੱਦੜ ਭਮਕੀਆਂ ਤੋਂ ਡਰਨ ਵਾਲੇ ਹਨ। ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ, ਕਿ ਜੋ ਤਬਕਾ ਸਰਕਾਰ ਦੀ ਰੀੜ੍ਹ ਦੀ ਹੱਡੀ ਹੈ ਉਸੇ ਨਾਲ ਹੀ ਧੋਖੇਬਾਜ਼ੀ ਕਰਨੀ, ਝੂਠੇ ਤੱਥ ਪੇਸ਼ ਕਰਨੇ ਅਤੇ ਮੰਨ ਕੇ ਮੁੱਕਰ ਜਾਣ ਨਾਲ ਸਰਕਾਰ ਦਾ ਕਿਹੋ ਜਿਹਾ ਨਕਸ਼ਾ ਬਣ ਰਿਹਾ ਹੈ। ਕੀ ਸਰਕਾਰਾਂ ਮਾਨਯੋਗ ਕੋਰਟਾਂ ਤੋਂ ਵੀ ਵੱਡੀਆਂ ਹੋ ਗਈਆਂ ਹਨ ਜੋ ਕਿ ਇੱਕ ਜਮਹੂਰੀ ਸਮਾਜ ਦਾ ਥੰਮ੍ਹ ਹਨ। ਸਮੂਹ ਜਥੇਬੰਦੀਆਂ ਨੇ ਬੋਲਦਿਆਂ ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਕਿ ਸੰਘਰਸ਼ ਕਰ ਰਹੇ ਲੋਕ ਆਪਣਾ ਹੱਕ ਲੈਣਾ ਜਾਣਦੇ ਹਨ।
ਇਸ ਮੌਕੇ ਬਿਜਲੀ ਬੋਰਡ ਦੇ ਪ੍ਰਧਾਨ ਗੁਰਚਰਨ ਸਿੰਘ, ਸੂਬਾਈ ਆਗੂ ਮਹਿੰਦਰ ਸਿੰਘ ਖੋਖਰ, ਮਾਸਟਰ ਹਰ ਭਗਵਾਨ ਸਿੰਘ ਗੁਰਨੇ, ਜ਼ਿਲ੍ਹਾ ਪ੍ਰਧਾਨ ਮੇਘ ਰਾਜ, ਬਲਾਕ ਪ੍ਰਧਾਨ ਮਨੋਜ ਕੁਮਾਰ, ਸਤਵੰਤ ਸਿੰਘ ਆਲਮਪੁਰ, ਪੈਨਸ਼ਨਰ ਯੂਨੀਅਨ ਦੇ ਸੁਖਜਿੰਦਰ ਸਿੰਘ ਭਟਾਲ, ਸਫਾਈ ਸੇਵਕ ਪ੍ਰਧਾਨ ਮੰਗੂ ਸਿੰਘ, ਜਗਜੀਤ ਸਿੰਘ ਭਟਾਲ, ਬਲਵਿੰਦਰ ਕੌਰ, ਡਾ. ਜਗਦੀਸ਼ ਸਿੰਘ ਪਾਪੜਾ, ਲਛਮਣ ਸਿੰਘ ਅਲੀਸ਼ੇਰ, ਡਾ. ਸੁਖਜਿੰਦਰ ਲਾਲੀ, ਪੈਨਸ਼ਨਰ ਜਥੇਬੰਦੀ ਵੱਲੋਂ ਡਾਕਟਰ ਬਿਹਾਰੀ ਮੰਡੇਰ, ਮਾ. ਜਰਨੈਲ ਸਿੰਘ , ਸਤਨਾਮ ਸਿੰਘ ਸੰਗਤੀ ਵਾਲਾ, ਸੂਬਾਈ ਆਗੂ ਸੁਖਜਿੰਦਰ ਸਿੰਘ ਹਰੀਕਾ, ਪ੍ਰਧਾਨ ਰਾਮਚੰਦਰ ਸਿੰਘ ਖਾਈ, ਜੰਗੀਰ ਸਿੰਘ, ਕਮਲਜੀਤ ਸਿੰਘ ਬਲਾਕ ਪ੍ਰਧਾਨ, ਪ੍ਰਧਾਨ ਸੁਖਦੇਵ ਸਿੰਘ ਚੰਗਾਲੀ ਵਾਲਾ, ਅਮਰੀਕ ਸਿੰਘ ਗੁਰਨੇ, ਰਿਟਾਇਰਡ ਥਾਣੇਦਾਰ ਕੇਵਲ ਸਿੰਘ ਪਾਪੜਾ, ਬਿੱਕਰ ਸਿੰਘ ਹੱਥੋਂ ਆ, ਜਗਤਾਰ ਸਿੰਘ ਮੰਗੀ ਹਾਜ਼ਰ ਸਨ।