ਹੋਲੀ ਏਂਜਲਸ ਸਕੂਲ ਨੇ ਐਲਾਨੇ ਨਤੀਜੇ, ਮਾਪਿਆਂ ’ਚ ਖੁਸ਼ੀ ਦਾ ਮਾਹੌਲ
ਹੋਲੀ ਏਂਜਲਸ ਸਕੂਲ ਨੇ ਐਲਾਨੇ ਨਤੀਜੇ, ਮਾਪਿਆਂ ’ਚ ਖੁਸ਼ੀ ਦਾ ਮਾਹੌਲ
Publish Date: Sat, 28 Mar 2026 05:39 PM (IST)
Updated Date: Sun, 29 Mar 2026 04:09 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ ਸਥਾਨਕ ਹੋਲੀ ਏਂਜਲਸ ਪਬਲਿਕ ਸੀਨੀ. ਸੈਕੰ. ਸਕੂਲ, ਤਪਾ ਵਿਖੇ ਸਾਲਾਨਾ ਨਤੀਜੇ ਦੇ ਮੌਕੇ ’ਤੇ ਬਹੁਤ ਉਤਸ਼ਾਹ ਤੇ ਸੁਚੱਜੇ ਢੰਗ ਨਾਲ ਮਾਪੇ –ਅਧਿਆਪਕ ਮੀਟਿੰਗ ਦੀ ਮੇਜ਼ਬਾਨੀ ਕੀਤੀ ਗਈ। ਇਹ ਮੀਟਿੰਗ 2 ਦਿਨਾਂ ਲਈ ਕਰਵਾਈ ਗਈ, ਜਿਸ ‘ਚ 25 ਮਾਰਚ ਨੂੰ ਪ੍ਰੀ- ਨਰਸਰੀ ਤੋਂ ਤੀਜੀ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਹਿੱਸਾ ਲਿਆ ਅਤੇ 28 ਮਾਰਚ ਨੂੰ ਚੌਥੀ ਤੋਂ ਸੱਤਵੀਂ,ਨੌਵੀਂ ਤੇ ਗਿਆਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸਕੂਲ ਕੈਂਪਸ ’ਚ ਉਤਸ਼ਾਹ, ਖੁਸ਼ੀ ਤੇ ਪ੍ਰਾਪਤੀ ਦਾ ਮਾਹੌਲ ਬਣਿਆ ਰਿਹਾ। ਸਾਰੀਆਂ ਜਮਾਤਾਂ ਦੇ ਸਲਾਨਾ ਨਤੀਜੇ ਸ਼ਾਨਦਾਰ ਰਹੇ। ਪੀ.ਟੀ.ਐੱਮ ’ਚ ਸ਼ਾਮਲ ਵੱਡੀ ਗਿਣਤੀ ’ਚ ਮਾਪਿਆਂ ਨੇ ਆਪਣੇ ਬੱਚਿਆਂ ਦੀ ਅਕਾਦਮਿਕ ਤਰੱਕੀ,ਵਿਵਹਾਰ ,ਕਲਾਸ ਪ੍ਰਦਰਸ਼ਨ ਤੇ ਸਮੁੱਚੇ ਵਿਕਾਸ ਬਾਰੇ ਜਾਣਕਾਰੀ ਪ੍ਰਾਪਤ ਕਰਨ ’ਚ ਵਿਸੇਸ਼ ਦਿਲਚਸਪੀ ਦਿਖਾਈ। ਸਕੂਲ ਦੇ ਪ੍ਰਿੰਸੀਪਲ ਮੈਡਮ ਰਣਧੀਰ ਕੌਰ ਨੇ ਕਿਹਾ ਕਿ ਨਤੀਜਾ ਲੈਣ ਲਈ ਮਾਪਿਆਂ ਦੀ ਭਾਗੀਦਾਰੀ ਬਹੁਤ ਸ਼ਲਾਘਾਯੋਗ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਉਨ੍ਹਾਂ ਦੀ ਮਿਹਨਤ, ਅਧਿਆਪਕਾਂ ਦੀ ਸਮਰਪਿਤ ਅਗਵਾਈ ਅਤੇ ਮਾਪਿਆਂ ਦੇ ਸਮਰਥਨ ਦਾ ਨਤੀਜਾ ਹਨ। ਮਾਪਿਆਂ ਨੇ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਅਧਿਆਪਕਾਂ ਤੋਂ ਲਾਭਦਾਇਕ ਸੁਝਾਅ ਵੀ ਪ੍ਰਾਪਤ ਕੀਤੇ। ਸਕੂਲ ਦੇ ਚੇਅਰਮੈਨ ਅਸ਼ੋਕ ਮਿੱਤਲ ਅਤੇ ਪ੍ਰਿੰਸੀਪਲ ਮੈਡਮ ਨੇ ਬੱਚਿਆਂ ਦੇ ਸ਼ਾਨਦਾਰ ਨਤੀਜਿਆਂ ਤੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਤਮਗੇ ਅਤੇ ਇਨਾਮ ਵੀ ਦਿੱਤੇ ਗਏ।