- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਗਰਵਾਲ ਭਵਨ ਵਿਖੇ ਸ਼ਰਧਾ 'ਤੇ ਉਤਸ਼ਾਹ ਨਾਲ ਮਨਾਈ ਅਗਰਸੈਨ ਜਯੰਤੀ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ,
ਭਵਾਨੀਗੜ੍ਹ : ਅਗਰਵਾਲ ਭਾਈਚਾਰੇ ਵੱਲੋਂ ਅਗਰਵਾਲ ਭਵਨ ਵਿਖੇ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਸਮੂਹ ਅਗਰਵਾਲ ਭਾਈਚਾਰੇ ਨੂੰ ਜਯੰਤੀ ਦੀ ਵਧਾਈ ਦਿੱਤੀ।
ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਜੀ ਇੱਕ ਮਹਾਨ ਦੂਰਅੰਦੇਸ਼ੀ ਸ਼ਾਸਕ, ਸਮਾਜ ਸੁਧਾਰਕ ਅਤੇ ਲੋਕ ਭਲਾਈ ਨੂੰ ਸਮਰਪਿਤ ਯੁੱਗਪੁਰਸ਼ ਸਨ। ਉਨ੍ਹਾਂ ਨੇ ਆਪਣੇ ਜੀਵਨ ਅਤੇ ਵਿਚਾਰਾਂ ਰਾਹੀਂ ਸਮਾਜ ਵਿੱਚ ਸਮਾਨਤਾ, ਆਪਸੀ ਸਹਿਯੋਗ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ। ਮਹਾਰਾਜਾ ਅਗਰਸੈਨ ਜੀ ਵੱਲੋਂ ਦਿੱਤਾ ਗਿਆ ‘ਇੱਕ ਰੁਪਈਆ, ਇੱਕ ਇੱਟ’ ਦਾ ਸਿਧਾਂਤ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਮਹਾਨ ਸੋਚ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵੀ ਮਹਾਰਾਜਾ ਅਗਰਸੈਨ ਜੀ ਦੀਆਂ ਸਿੱਖਿਆਵਾਂ ਬੇਹੱਦ ਪ੍ਰਸੰਗਿਕ ਹਨ।
ਇਸ ਮੌਕੇ ਭਾਜਪਾ ਆਗੂ ਸਰਜੀਵਨ ਜਿੰਦਲ, ਅਗਰਵਾਲ ਮਹਿਲਾ ਸਭਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਰੇਵਾ ਛਾਹੜੀਆ ਅਤੇ ਸੁਨਾਮ ਦੇ ਪ੍ਰਧਾਨ ਮੰਜੂ ਸਿੰਗਲਾ ਨੇ ਵੀ ਸੰਬੋਧਨ ਕਰਦਿਆਂ ਸਾਰਿਆਂ ਨੂੰ ਅਗਰਸੈਨ ਜਯੰਤੀ ਦੀ ਵਧਾਈ ਦਿੱਤੀ।
ਸਮਾਗਮ ਦੌਰਾਨ ਰਾਜਿੰਦਰ ਸਿੰਗਲਾ ਕਾਕਾ, ਲਾਲਾ ਹੇਮ ਰਾਜ ਸਿੰਗਲਾ, ਸੱਤਪਾਲ ਸਿੰਗਲਾ ਮਾਝੀ ਵਾਲੇ, ਹਨੀ ਗੁਪਤਾ ਕੌਂਸਲਰ, ਕਾਂਗਰਸੀ ਆਗੂ ਮੰਗਤ ਸ਼ਰਮਾ, ਆਂਚਲ ਗਰਗ, ਰੇਨੂ ਸਿੰਗਲਾ ਪ੍ਰਧਾਨ ਅਗਰਵਾਲ ਸਭਾ ਭਵਾਨੀਗੜ੍ਹ, ਨਰਿੰਦਰ ਜੈਨ, ਵਰਿੰਦਰ ਸਿੰਗਲਾ, ਰਾਜ ਕੁਮਾਰ ਕਾਂਸਲ, ਕਰਨ ਗਰਗ, ਪਰਦੀਪ ਗਰਗ, ਪਾਲ ਚੰਦ, ਸ਼ਾਮ ਸਚਦੇਵਾ, ਸੰਜੀਵ ਕੁਮਾਰ ਸੁਪਰਡੈਂਟ, ਵਿਜੈ ਗੋਇਲ ਰਿੰਕਾ, ਤਰਸੇਮ ਚੰਦ ਜਿੰਦਲ, ਮਾਸਟਰ ਕ੍ਰਿਸ਼ਨ ਚੰਦ ਸਿੰਗਲਾ ਹਾਜ਼ਰ ਸਨ।