- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਡਵੋਕੇਟ ਖੇੜੀ ਨੇ ਦਿਖਾਈ ਸ਼ੇਰਪੁਰ 'ਚ ਆਪਣੀ ਸਿਆਸੀ ਤਾਕਤ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ਼ੇਰਪੁਰ : ਕਾਂਗਰਸ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਤੇਜ਼ ਤਰਾੜ ਆਗੂ ਐਡਵੋਕੇਟ ਜਸਬੀਰ ਸਿੰਘ ਖੇੜੀ ਨੇ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਪ੍ਰਗਟ ਸਿੰਘ ਦੀ ਖੁਸ਼ੀ ਵਿੱਚ ਰੱਖੇ 50 ਫੁੱਟੀ ਰੋਡ ਉੱਪਰ ਲੱਡੂ ਵੰਡ ਸਮਾਗਮ ਦੌਰਾਨ ਇੱਕ ਇਕੱਠ ਕਰਕੇ ਆਪਣੀ ਸਿਆਸੀ ਤਾਕਤ ਦਿਖਾਈ। ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ।
ਹਾਕੀ ਦੇ ਕਪਤਾਨ ਰਹੇ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੇ ਸਮੁੱਚੇ ਹਲਕਾ ਮਹਿਲ ਕਲਾਂ ਦੇ ਵਰਕਰਾਂ ਵੱਲੋਂ ਵਧਾਈ ਦਿੱਤੀ। ਇਸ ਮੌਕੇ ਇਲਾਕੇ ਦੇ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਕਿਹਾ ਕਿ ਸੂਬੇ ਅੰਦਰ ਰਾਜ ਕਰ ਰਹੀ ਮਾਨ ਸਰਕਾਰ ਨੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਦੇ ਮਿਹਨਤਕਸ਼ ਲੋਕਾਂ ਦੇ ਪੈਸੇ ਨੂੰ ਪਾਣੀ ਵਾਂਗ ਵਹਾਉਣ ਤੋਂ ਸਿਵਾਏ ਕੁਝ ਨਹੀਂ ਕੀਤਾ। ਜਿਸ ਕਰਕੇ ਅੱਜ ਪੰਜਾਬ ਦੀ ਆਰਥਿਕ ਦਿਸ਼ਾ ਬਿਲਕੁਲ ਡਾਵਾਂਡੋਲ ਹੋ ਚੁੱਕੀ ਹੈ। ਅਤੇ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ। ਖੇੜੀ ਨੇ ਕਿਹਾ ਕਿ ਅੱਜ ਸੂਬੇ ਦੀ ਨੌਜਵਾਨੀ ਨਸ਼ਿਆਂ ਵਿੱਚ ਗ੍ਰਸਤ ਹੋ ਚੁੱਕੀ ਹੈ ਅਤੇ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਵਿੱਚ ਸਰਕਾਰ ਫੇਲ੍ਹ ਸਾਬਤ ਹੋਈ ਹੈ। ਸੂਬੇ ਅੰਦਰ ਨਿਤ ਦਿਨ ਫਰੋਤੀਆਂ, ਕਤਲੇਆਮ, ਗੁੰਡਾਗਰਦੀ ਵਰਗੀਆਂ ਵਾਰਦਾਤਾਂ ਨੇ ਪੰਜਾਬੀਆਂ ਅੰਦਰ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜੇਕਰ ਕੋਈ ਵਿਅਕਤੀ ਜਾਂ ਲੀਡਰ ਸੱਚ ਬੋਲਣ ਦੀ ਜ਼ੁਰਤ ਦਿਖਾਉਂਦਾ ਹੈ ਤਾਂ ਉਨਾ ਉੱਪਰ ਪਰਚੇ ਦਰਜ ਕਰ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਨਫਰਤ ਦੀ ਰਾਜਨੀਤੀ ਛੱਡ ਕੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਵੱਲ ਧਿਆਨ ਦੇਣ ਦੀ ਲੋੜ ਹੈ। ਉਹਨਾਂ ਦਾਅਵਾ ਕੀਤਾ ਕਿ 2027 ਅੰਦਰ ਕਾਂਗਰਸ ਪਾਰਟੀ ਭਾਰੀ ਬਹੁਪੱਤ ਨਾਲ ਜਿੱਤ ਕੇ ਸੂਬੇ ਅੰਦਰ ਸਰਕਾਰ ਬਣਾਵੇਗੀ। ਇਸ ਸਮੇਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਠੇਕੇਦਾਰ ਸੰਜੇ ਸਿੰਗਲਾ, ਉਜਾਗਰ ਸਿੰਘ ਕੰਨਗੋ ਮੀਤ ਪ੍ਰਧਾਨ,ਸੀਨੀਅਰ ਆਗੂ ਸਾਬਕਾ ਸਰਪੰਚ ਰਣਜੀਤ ਸਿੰਘ ਧਾਲੀਵਾਲ, ਯੂਥ ਆਗੂ ਪ੍ਰਗਟ ਪ੍ਰੀਤ ਸ਼ੇਰਪੁਰ, ਜਗਰੂਪ ਸਿੰਘ ਮਹਾਮਦਪੁਰ ਨੇ ਵੀ ਸੰਬੋਧਨ ਕੀਤਾ। ਪ੍ਰੰਤੂ ਸਮਾਗਮ ਵਿੱਚ ਦੋਵੇਂ ਬਲਾਕ ਪ੍ਰਧਾਨ ਗੈਰ ਹਾਜ਼ਰ ਰਹੇ।
ਇਸ ਮੌਕੇ ਬਹਾਦੁਰ ਸਿੰਘ ਢੰਡਾ, ਬਹਾਦੁਰ ਸਿੰਘ ਚੌਧਰੀ ਗਰੇਵਾਲ , ਮਾਸਟਰ ਗੁਰਨਾਮ ਸਿੰਘ, ਜਗਰੂਪ ਸਿੰਘ ਬਾਠ, ਆਸਿਫ਼ ਮੁਹੰਮਦ, ਰੇਸ਼ਮ ਸਿੰਘ, ਦਾਰਾ ਸਿੰਘ ਕਾਲਾਬੂਲਾ, ਮਨਪ੍ਰੀਤ ਸਿੰਘ, ਸਤਨਾਮ ਸਿੰਘ , ਮੇਜਰ ਸਿੰਘ ਬਾਦਸਾਹਪੁਰ, ਨਰੈਣ ਸਿੰਘ ਬਾਜਵਾ, ਬਚਿੰਤਰ ਸਿੰਘ ਖੇੜੀ, ਮਨਜਿੰਦਰ ਸਿੰਘ ਮੰਡਲ ਪ੍ਰਧਾਨ, ਜਗਤਾਰ ਸਿੰਘ , ਸਾਬਕਾ ਸਰਪੰਚ ਹਰਪਾਲ ਸਿੰਘ ਗੋਬਿੰਦਪੁਰਾ,ਵਿੱਕੀ ਪੰਜਗਰਾਈਆਂ, ਮੇਵਾ ਸਿੰਘ, ਹਾਕਮ ਸਿੰਘ ਸਾਬਕਾ ਸਰਪੰਚ, ਬਿੱਲੂ , ਇੰਦਰਪਾਲ ਸਿੰਘ ਆਦਿ ਵਰਕਰ ਹਾਜ਼ਰ ਸਨ।