ਜਾਗਿਆ ਪ੍ਰਸ਼ਾਸਨ, ਜਨਤਕ ਪਖਾਨਿਆਂ ਦੀ ਕਰਵਾਈ ਸਫ਼ਾਈ
ਜਾਗਿਆ ਪ੍ਰਸ਼ਾਸਨ, ਜਨਤਕ ਪਖਾਨਿਆਂ ਦੀ ਕਰਵਾਈ ਸਫਾਈ
Publish Date: Wed, 25 Feb 2026 04:35 PM (IST)
Updated Date: Wed, 25 Feb 2026 04:37 PM (IST)
- ਤਹਿਸੀਲ ਕੰਪਲੈਕਸ ਦੇ ਪਖਾਨਿਆਂ ਦੀ ਤਸਵੀਰ ਬਦਲੀ ਵਰਿੰਦਰ ਸਿੰਘ, ਪੰਜਾਬੀ ਜਾਗਰਣ ਧੂਰੀ : ਤਹਿਸੀਲ ਕੰਪਲੈਕਸ ਬੇਨੜਾ ਵਿੱਚ ਜਨਤਕ ਪਖਾਨਿਆਂ ਦੀ ਬਦਹਾਲ ਹਾਲਤ ਬਾਰੇ ਪ੍ਰਕਾਸ਼ਿਤ ਖ਼ਬਰ ਦਾ ਅਖਿਰਕਾਰ ਅਸਰ ਵੇਖਣ ਨੂੰ ਮਿਲਿਆ। ਅਖਬਾਰ ਵੱਲੋਂ ਮਸਲਾ ਉਠਾਏ ਜਾਣ ਤੋਂ ਬਾਅਦ ਸਬੰਧਿਤ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਜਨਤਕ ਪਖਾਨਿਆਂ ਦੀ ਸਫ਼ਾਈ ਕਰਵਾਈ। ਕੁਝ ਦਿਨ ਪਹਿਲਾਂ ਤਹਿਸੀਲ ਕੰਪਲੈਕਸ ਵਿੱਚ ਆਉਣ ਵਾਲੇ ਲੋਕਾਂ ਨੇ ਪਖਾਨਿਆਂ ਵਿੱਚ ਪਸਰੀ ਗੰਦਗੀ, ਗੰਦਲਾ ਪਾਣੀ ਅਤੇ ਅਣਸਫ਼ਾਈ ਕਾਰਨ ਹੋ ਰਹੀ ਦਿੱਕ਼ਤ ਬਾਰੇ ਸ਼ਿਕਾਇਤ ਕੀਤੀ ਸੀ। ਖ਼ਬਰ ਪ੍ਰਕਾਸ਼ਿਤ ਹੋਣ ਉਪਰੰਤ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਸਫ਼ਾਈ ਕਰਵਾ ਕੇ ਹਾਲਤ ਵਿੱਚ ਸੁਧਾਰ ਕੀਤਾ ਗਿਆ। ਪਬਲਿਕ ਨੇ ਕਿਹਾ ਕਿ ਅਖਬਾਰ ਨੇ ਉਨ੍ਹਾਂ ਦੀ ਆਵਾਜ਼ ਬਣ ਕੇ ਮਸਲੇ ਨੂੰ ਉਭਾਰਿਆ, ਜਿਸ ਨਾਲ ਪ੍ਰਸ਼ਾਸਨ ਨੂੰ ਜਾਗਣਾ ਪਿਆ। ਉਨ੍ਹਾਂ ਨੇ ਮੰਗ ਕੀਤੀ ਕਿ ਅੱਗੇ ਤੋਂ ਨਿਯਮਿਤ ਸਫਾਈ ਅਤੇ ਦੇਖਭਾਲ ਯਕੀਨੀ ਬਣਾਈ ਜਾਵੇ, ਤਾਂ ਜੋ ਲੋਕਾਂ ਨੂੰ ਦਿੱਕਤ ਨਾ ਆਵੇ। ਇਹ ਮੁੱਦਾ ਸਮਾਜ ਸੇਵੀ ਰਾਜਵੀਰ ਖੀਪਲ ਵੱਲੋਂ ਜ਼ੋਰਦਾਰ ਢੰਗ ਨਾਲ ਚੁੱਕਿਆ ਗਿਆ ਸੀ। ਉਨ੍ਹਾਂ ਨੇ ਤਹਿਸੀਲ ਕੰਪਲੈਕਸ ਵਿੱਚ ਆਉਣ ਵਾਲੀ ਪਬਲਿਕ ਨੂੰ ਪੈ ਰਹੀਆਂ ਦਿੱਕਤਾਂ ਬਾਰੇ ਆਵਾਜ਼ ਬੁਲੰਦ ਕੀਤੀ ਅਤੇ ਪ੍ਰਸ਼ਾਸਨ ਦਾ ਧਿਆਨ ਇਸ ਗੰਭੀਰ ਸਮੱਸਿਆ ਵੱਲ ਦਿਵਾਇਆ।