ਅਕੈਡਮਿਕ ਵਰਲਡ ਸਕੂਲ ਨੇ ਮਨਾਇਆ ਯੈਲੋ ਦਿਵਸ
ਅਕੈਡਮਿਕ ਵਰਲਡ ਸਕੂਲ ਨੇ ਮਨਾਇਆ ਯੈਲੋ ਦਿਵਸ
Publish Date: Wed, 25 Feb 2026 05:47 PM (IST)
Updated Date: Wed, 25 Feb 2026 05:49 PM (IST)
ਲਹਿਰਾਗਾਗਾ : ਅਕੈਡਮਿਕ ਵਰਲਡ ਸਕੂਲ ਵਿਖੇ ਯੈਲੋ ਦਿਵਸ ਮਨਾਇਆ ਗਿਆ। ਇਸ ਸਮੇਂ ਵਿਦਿਆਰਥੀਆਂ ਨੇ ਪੀਲੇ ਰੰਗ ਦੇ ਕੱਪੜੇ ਪਹਿਨੇ ਅਤੇ ਸਕੂਲ ਕਲਾਸਾਂ ਨੂੰ ਪੀਲੇ ਫੁੱਲਾਂ ਅਤੇ ਸਜਾਵਟ ਨਾਲ ਰੋਸ਼ਨ ਕੀਤਾ ਗਿਆ। ਛੋਟੇ ਬੱਚਿਆਂ ਨੇ ਕਲਾਕਾਰੀ ਅਤੇ ਕਲਰਿੰਗ ਸਰਗਰਮੀਆਂ ਵਿਚ ਹਿੱਸਾ ਲਿਆ। ਵਿਦਿਆਰਥੀਆਂ ਨੂੰ ਪੀਲੇ ਵਸਤੂਆਂ ਦੀ ਪਛਾਣ ਅਤੇ ਰੰਗ ਦੇ ਮਹੱਤਵ ਬਾਰੇ ਸਿੱਖਣ ਲਈ ਟਾਸਕ ਦਿੱਤੇ। ਇਸ ਸਮੇਂ ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਕਿਹਾ ਕਿ ਇਸ ਤਰ੍ਹਾਂ ਸਕੂਲਾਂ ਵਿਚ ਬੱਚਿਆਂ ਨੂੰ ਸਿੱਖਣ, ਸਮਝਣ ਅਤੇ ਟੀਮ ਵਰਕ ਦੀ ਮਹੱਤਤਾ ਸਮਝਾਈ ਜਾਂਦੀ ਹੈ। ਸਕੂਲ ਦੇ ਪ੍ਰਿੰਸੀਪਲ ਕੇਸਰੀ ਨੇ ਕਿਹਾ ਕਿ ਇਹ ਦਿਨ ਵਿਦਿਆਰਥੀਆਂ ਲਈ ਖ਼ਾਸ ਤਿਉਹਾਰ ਵਾਲਾ ਦਿਨ ਬਣ ਗਿਆ ਅਤੇ ਨਾਲ ਹੀ ਦੱਸਿਆ ਕਿ ਪੀਲਾ ਰੰਗ ਸਦਭਾਵਨਾ ਦਾ ਪ੍ਰਤੀਕ ਹੈ। ਇਸ ਮੌਕੇ ਗੁਰਵਿੰਦਰ ਸਿੰਘ, ਨੇਵੀ, ਮਨਪ੍ਰੀਤ, ਸੁਰਭੀ, ਸਾਕਸੀ, ਰਕਸੀਨ, ਕਾਜਲ, ਚਾਰੂ, ਲਵਦੀਪ, ਕਮਲਜੀਤ, ਅੰਚਲ, ਹਰਮਨ, ਕੰਚਨ, ਵਿਦੁਸੀ ਆਦਿ ਸ਼ਾਮਲ ਸਨ।