- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਵਧਾਮ ਬਖੋਰਾ ਕਲਾਂ ਨੂੰ ਕੀਤਾ ਏਸੀ ਦਾਨ

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸ਼ਿਵ ਧਾਮ ਬਖੋਰਾ ਕਲਾਂ ਵਿਖੇ ਅਗਰਵਾਲ ਗਰਗ ਪਰਿਵਾਰ ਨੇ ਮੰਦਰ ਨੂੰ ਏਸੀ ਦਾਨ ਕੀਤਾ ਹੈ। ਇਸ ਸਬੰਧੀ ਮੰਦਿਰ ਕਮੇਟੀ ਦੇ ਸੇਵਾਦਾਰ ਚਮੇਲਾ ਰਾਮ ਅਤੇ ਰਾਜ ਕੁਮਾਰ ਗਰਗ ਆੜ੍ਹਤੀ ਨੇ ਦੱਸਿਆ ਕਿ ਦਰਸ਼ਨ ਕੁਮਾਰ ਗਰਗ ਮੱਤੀ ਵਾਲਿਆਂ ਨੇ ਸ਼ਿਵਧਾਮ ਬਖੋਰਾ ਕਲਾਂ ਨੂੰ ਏਸੀ ਦਾਨ ਕਰਕੇ ਬਹੁਤ ਵੱਡਾ ਪੁੰਨ ਦਾ ਕੰਮ ਕੀਤਾ ਹੈ, ਕਿਉਂਕਿ ਗਰਮੀ ਦੇ ਮੱਦੇ ਨਜ਼ਰ ਸ਼ਿਵ ਧਾਮ ਮੰਦਰ ਨੂੰ ਏਸੀ ਦੀ ਸਖਤ ਲੋੜ ਸੀ, ਜੋ ਇਨ੍ਹਾਂ ਨੇ ਪੂਰੀ ਕਰ ਦਿੱਤੀ। ਉਨਾਂ ਮੰਦਰ ਦੀ ਮਹੱਤਤਾ ਦੱਸਦਿਆਂ ਕਿਹਾ, ਕਿ ਸ਼ਿਵਰਾਤਰੀ ਸਮੇਂ ਇੱਥੇ ਬਹੁਤ ਭਾਰੀ ਮੇਲਾ ਲੱਗਦਾ ਹੈ। ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਲੂ ਆਪਣੀਆਂ ਇੱਥੇ ਆ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਰਾਜ ਕੁਮਾਰ ਗਰਗ ਨੇ ਦੱਸਿਆ, ਕਿ 11ਅਗਸਤ 2012 ਨੂੰ ਸ਼ਾਮ 5 ਵਜੇ ਬਖੋਰਾ ਕਲਾਂ ਵਿਖੇ ਇੱਕ ਟੋਭੇ ਦੀ ਖੁਦਾਈ ਕਰਦੇ ਸਮੇਂ 15 ਫੁੱਟ ਹੇਠਾਂ ਤੋਂ ਸਾਕਸ਼ਾਤ ਮਹਾਂਦੇਵ ਸਿਵਲਿੰਗ ਰੂਪ ਵਿੱਚ ਪ੍ਰਗਟ ਹੋਏ। ਜਿਨਾਂ ਦੇ ਪ੍ਰਗਟ ਹੋਣ ਸਮੇਂ ਅਲੌਕਿਕ ਪ੍ਰਕਾਸ਼ ਹੋਇਆ। ਸ਼ਿਵ ਕਿਰਪਾ ਨੂੰ ਦੇਖਦੇ ਹੋਏ ਇੱਥੇ ਸ਼ਿਵ ਮੰਦਿਰ ਦਾ ਵਿਸਾਲ ਨਿਰਮਾਣ ਕੀਤਾ ਗਿਆ। ਇਸ ਸਮੇਂ ਮਾਸਟਰ ਜਗਨਨਾਥ, ਬਿਰਛਭਾਨ, ਪੁਜਾਰੀ ਨਰਿੰਦਰ ਕੁਮਾਰ ਮੌਜੂਦ ਸਨ।