ਆਪ ਵਰਕਰਾਂ ਨੇ ਬੀਜੇਪੀ ਆਗੂਆਂ ਦਾ ਕਾਲੀਆਂ ਝੰਡੀਆਂ ਨਾਲ ਕੀਤਾ ਘਿਰਾਓ
ਆਪ ਵਰਕਰਾਂ ਨੇ ਬੀਜੇਪੀ ਆਗੂਆਂ ਦਾ ਕਾਲੀਆਂ ਝੰਡੀਆਂ ਨਾਲ ਕੀਤਾ ਘਿਰਾਓ
Publish Date: Thu, 10 Sep 2026 06:35 PM (IST)
Updated Date: Fri, 11 Sep 2026 04:07 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਪਿੰਡ ਤੂਰਬੰਜਾਰਾ ਵਿਖੇ ਮਜ਼ਦੂਰ ਗੁਲਜਾਰ ਸਿੰਘ ਦੀ ਮੌਤ ’ਤੇ ਦੁੱਖ ਸਾਂਝਾ ਕਰਨ ਪੁੱਜੇ ਭਾਜਪਾ ਦੇ ਸੀਨੀਅਰ ਆਗੂਆਂ ਦਾ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਨੈਸ਼ਨਲ ਹਾਈਵੇ ਤੇ ਗੱਡੀਆਂ ਘੇਰ ਕੇ ਘਿਰਾਓ ਕੀਤਾ ਗਿਆ। ਭਾਜਪਾ ਆਗੂਆਂ ਦੇ ਵਿੱਚ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ, ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਅਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਸ਼ਾਮਿਲ ਸਨ। ਆਪ ਵਰਕਰ ਨੈਸ਼ਨਲ ਹਾਈਵੇ ਤੇ ਅਚਾਨਕ ਲੁੱਕ ਕੇ ਬੈਠੇ ਸਨ। ਉਹਨਾਂ ਦੀਆਂ ਗੱਡੀਆਂ ਆਉਣ ਉੱਤੇ ਗੱਡੀਆਂ ਦੇ ਅੱਗੇ ਹੋ ਕੇ ਉਨ੍ਹਾਂ ਦਾ ਘਿਰਾਓ ਕੀਤਾ ਅਤੇ ਨਾਅਰੇਬਾਜ਼ੀ ਕੀਤੀ ਗਈ। ਆਪ ਆਗੂਆ ਵੱਲੋਂ ਲਾਸ਼ਾਂ ਤੇ ਰਾਜਨੀਤੀ ਕਰਨ ਵਾਲੇ ਆਗੂਆਂ ਦੇ ਮੁਰਦਾਬਾਦ ਦੇ ਨਾਅਰੇ ਲਾਏ ਗਏ। ਉਨ੍ਹਾਂ ਕਿਹਾ ਕਿ ਬੀਜੇਪੀ ਆਗੂ ਅਤੇ ਇਹ ਪਾਰਟੀ ਹਮੇਸ਼ਾ ਹੀ ਨਫਰਤ ਦੀ ਰਾਜਨੀਤੀ ਕਰਦੀ ਹੈ ਜੋ ਇਸ ਸਮੇਂ ਵੀ ਇਹ ਪਿੰਡ ਤੂਰਬੰਜਾਰਾ ਦੇ ਵਿੱਚ ਨਫਰਤ ਦੀ ਰਾਜਨੀਤੀ ਕਰਨ ਆਈ ਹੈ ਅਤੇ ਆਪਸੀ ਭਾਈਚਾਰਾ ਭੰਗ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਦੇ ਵੀ ਨਫਰਤ ਦੀ ਰਾਜ ਨੀਤੀ ਕਰਨ ਵਾਲੇ ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਇੱਕ ਗਰੀਬ ਪਰਿਵਾਰ ਦੀ ਦਰਦਨਾਕ ਮੌਤ ਹੋਈ ਹੈ ਪਰ ਇਹ ਪਾਰਟੀ ਵਾਲੇ ਇਸਤੇ ਰਾਜਨੀਤੀ ਕਰਨ ਲਈ ਆ ਰਹੇ ਹਨ।