- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਕਾਲਜ ਬੁਢਲਾਡਾ ਦੀ ਵਿਦਿਆਰਥਣ ਨੇ ਪਾਸ ਕੀਤੀ ਜੇਆਰਐੱਫ ਪ੍ਰੀਖਿਆ

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਲਈ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਘੋਸ਼ਿਤ ਕੀਤੇ ਗਏ ਨੈੱਟ/ਜੇਆਰਐੱਫ ਦੇ ਨਤੀਜੇ ਵਿੱਚ ਵਿਭਾਗ ਦੀ ਸਾਬਕਾ ਵਿਦਿਆਰਥਣ ਨੇ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ।
ਜਾਣਕਾਰੀ ਦਿੰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਨਦੀਪ ਕੌਰ ਨੇ ਦੱਸਿਆ ਕਿ ਵਿਭਾਗ ਦੀ ਵਿਦਿਆਰਥਣ ਦੁਪਿੰਦਰ ਕੌਰ ਨੇ ਜੂਨ 2026 ਦਾ ਨਤੀਜਾ,ਜੋ 28 ਅਗਸਤ 2026 ਨੂੰ ਘੋਸ਼ਿਤ ਹੋਇਆ, ਵਿੱਚ 212 ਅੰਕ (99.89 ) ਪ੍ਰਾਪਤ ਕਰਕੇ ਆਲ ਇੰਡੀਆ ਪੱਧਰ ’ਤੇ ਪਹਿਲੇ ਪੰਜ ਸਥਾਨਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ। ਦੁਪਿੰਦਰ ਕੌਰ ਸੈਸ਼ਨ 2020-2022 ਦੌਰਾਨ ਐੱਮਏ ਪੰਜਾਬੀ ਦੀ ਵਿਦਿਆਰਥਣ ਰਹੀ ਹੈ ਅਤੇ ਉਸ ਨੇ ਦੋਵਾਂ ਸਾਲਾਂ ਦੌਰਾਨ ਕਾਲਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਇਸ ਤੋਂ ਇਲਾਵਾ, ਉਸ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ 2021-22 ਦੌਰਾਨ ਕਰਵਾਏ ਗਏ ਜ਼ੋਨਲ ਅਤੇ ਅੰਤਰ-ਜ਼ੋਨਲ ਯੁਵਕ ਮੇਲੇ ਦੇ ‘ਸੱਭਿਆਚਾਰਕ ਕੁਇਜ਼’ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਕ੍ਰਮਵਾਰ ਗੋਲਡ ਅਤੇ ਸਿਲਵਰ ਮੈਡਲ ਜਿੱਤੇ ਸਨ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਪੰਜਾਬੀ ਵਿਭਾਗ ਅਤੇ ਵਿਦਿਆਰਥਣ ਨੂੰ ਇਸ ਵੱਡੀ ਕਾਮਯਾਬੀ ’ਤੇ ਵਿਸ਼ੇਸ਼ ਵਧਾਈ ਦਿੱਤੀ।ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਡਾ. ਸੰਦੀਪ ਕੌਰ ਤੋਂ ਇਲਾਵਾ ਪੰਜਾਬੀ ਵਿਭਾਗ ਦੇ ਅਧਿਆਪਕ ਪ੍ਰੋਫੈਸਰ ਜਗਪ੍ਰੀਤ ਕੌਰ, ਡਾ. ਬਲਜਿੰਦਰ ਕੌਰ, ਪ੍ਰੋਫੈਸਰ ਸਪਰਨਜੀਤ ਕੌਰ, ਪ੍ਰੋਫੈਸਰ ਬੀਰਪਾਲ ਕੌਰ, ਪ੍ਰੋਫੈਸਰ ਸੁਖਜੀਤ ਕੌਰ ਅਤੇ ਪ੍ਰੋਫੈਸਰ ਸਮਨਦੀਪ ਕੌਰ ਵੀ ਹਾਜ਼ਰ ਸਨ।