- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਔਰਤ ਇਕਾਈ ਕੁਲਾਹੜ ਦੀ ਮੀਟਿੰਗ ਹੋਈ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਔਰਤ ਇਕਾਈ ਕੁਲਾਹੜ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਇਕਾਈ ਪ੍ਰਧਾਨ ਕਰਨੈਲ ਕੌਰ ਦੀ ਅਗਵਾਈ ਹੇਠ ਹੋਈ। ਔਰਤਾਂ ਨੂੰ ਸਿੱਖਿਅਤ ਕਰਨ ਤੇ ਸਮਾਜ ਵਿਚ ਬਰਾਬਰੀ ਦੀ ਗੱਲ ਪ੍ਰਧਾਨ ਕਰਨੈਲ ਕੌਰ ਨੇ ਕਰਦਿਆਂ ਕਾਰਪੋਰੇਟ ਜਗਤ ਦੇ ਹੱਲਿਆਂ ਤੇ ਕਿਸਾਨਾਂ ਤੇ ਮਜ਼ਦੂਰਾਂ ਦੀ ਮੁਕਤੀ ਦੇ ਲਈ ਔਰਤਾਂ ਨੂੰ ਮਰਦਾਂ ਦੇ ਬਰਾਬਰ ਖੜ੍ਹਨ ਲਈ ਪ੍ਰੇਰਿਆ।
ਜ਼ਿਲ੍ਹਾ ਆਗੂ ਜਗਮੀਤ ਸਿੰਘ ਕੁਲਾਹੜ ਨੇ ਔਰਤ ਜੱਥੇਬੰਦੀ ਦੀ ਮਹੱਤਤਾ ਬਾਰੇ ਗੱਲ ਕਰਦੇ ਹੋਏ ਵਿਧਾਨ ਦੀ ਵਿਆਖਿਆ ਕੀਤੀ ਤੇ ਵਿਧਾਨ ਮੁਤਾਬਕ ਪਿੰਡ ਕਮੇਟੀ ਤੋਂ ਲੈ ਕੇ ਸੂਬਾ ਪੱਧਰ ਤੱਕ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ , ਹਿਸਾਬ-ਕਿਤਾਬ, ਅਤੇ ਅਨੁਸ਼ਾਸਨ ਕਿਵੇਂ ਰੱਖਿਆ ਜਾਂਦਾ ਹੈ, ਦੀ ਜਾਣਕਾਰੀ ਸਾਂਝੀ ਕੀਤੀ। ਜੱਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕੁਲਾਹੜ ਨੇ ਜੱਥੇਬੰਦੀ ਦੇ ਆਉਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦੇ ਹੋਏ ਮੌਜੂਦਾ ਸਮੇਂ ਵਿਚ ਮੰਡੀਆਂ ਵਿੱਚ ਝੋਨੇ ਦੀ ਕਾਟ ਤੇ ਖਜਲ ਖਵਾਰੀ ਤੇ 400 ਮੰਡੀਆਂ ਵਿੱਚ ਖਰੀਦ ਬੰਦ ਕਰਨ ਦੀ ਨਿਖੇਧੀ ਕੀਤੀ । ਜਨਰਲ ਸਕੱਤਰ ਕਿਰਨਜੀਤ ਕੌਰ ਨੇ ਸਮਾਜ ਵਿੱਚ ਔਰਤਾਂ ਦੇ ਹੱਕ ਤੇ ਫਰਜ਼ਾਂ ਬਾਰੇ ਦੱਸਦੇ ਹੋਏ ਜੱਥੇਬੰਦ ਹੋਣ ਅਤੇ ਲਗਾਤਾਰ ਮੀਟਿੰਗਾਂ ਦਾ ਸਿਲਸਲਾ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ । ਮੀਟਿੰਗ ਵਿਚ ਹੋਰ ਔਰਤਾਂ ਤੋਂ ਬਿਨਾਂ ਗੁਰਜੀਤ ਕੌਰ ਮੀਤ ਪ੍ਰਧਾਨ, ਸਹਾਇਕ ਸਕੱਤਰ ਕਰਮਜੀਤ ਕੌਰ ਤੇ ਹੋਰ ਔਰਤਾਂ ਵੱਡੀ ਗਿਣਤੀ ਵਿਚ ਸ਼ਾਮਿਲ ਸਨ