ਪਵਿੱਤਰ ਸਰੋਵਰ ਦੀ ਕਾਰ ਸੇਵਾ ਲਈ ਸੰਗਤਾਂ ਦਾ ਆਇਆ ਸੈਲਾਬ ਪਵਿੱਤਰ ਸਰੋਵਰ ਦੀ ਕਾਰ ਸੇਵਾ ਲਈ ਸੰਗਤਾਂ ਦਾ ਆਇਆ ਸੈਲਾਬ
Publish Date: Sat, 26 Sep 2026 05:40 PM (IST)
Updated Date: Sun, 27 Sep 2026 04:04 AM (IST)
ਕੁਝ ਘੰਟਿਆਂ ’ਚ ਹੀ ਸਰੋਵਰ ਵਿੱਚ ਬਰੇਤੀ ਪਾਉਣ ਦੀ ਸੇਵਾ ਸੰਪੂਰਨ ਕੀਤੀ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਮਹਾਨ ਤਪੱਸਵੀ ਸੰਤ ਬਾਬਾ ਅਤਰ ਸਿੰਘ ਜੀ ਦੀ 100 ਸਾਲਾ ਬਰਸੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਪਿਛਲੇ ਹਫ਼ਤੇ ਪਵਿੱਤਰ ਸਰੋਵਰ ਵਿਚੋਂ ਗਾਰ ਕੱਢਣ ਦੀ ਕਾਰ ਸੇਵਾ ਤੋਂ ਬਾਅਦ ਐਤਵਾਰ ਨੂੰ ਸਰੋਵਰ ਦੀ ਹੇਠਲੀ ਤੈਅ ਉਪਰ ਬਰੇਤੀ ਪਾਉਣ ਦੀ ਕਾਰ ਸੇਵਾ ਲਈ ਸੰਗਤਾਂ ਦਾ ਸੈਲਾਬ ਆ ਗਿਆ। ਲੱਖਾਂ ਦੀ ਤਾਦਾਦ ਚ ਪੁੱਜੀ ਸੰਗਤ ਨੇ ਕੁਝ ਹੀ ਘੰਟਿਆਂ ਵਿੱਚ ਇਸ ਸੇਵਾ ਨੂੰ ਸੰਪੂਰਨ ਕਰ ਦਿੱਤਾ। ਸਵੇਰੇ 7 ਵਜ਼ੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਮਹਾਨ ਕਾਰ ਸੇਵਾ ਸ਼ੁਰੂ ਹੋਈ। ਕਾਰ ਸੇਵਾ ਦੌਰਾਨ ਸੰਗਤਾਂ ਦੇ ਸਤਨਾਮ ਵਾਹਿਗੁਰੂ ਦੇ ਜਾਪ ਅਤੇ ਬੋਲੇ ਸੋ ਨਿਹਾਲ ਦੇ ਜ਼ੈਕਾਰੇ ਆਸਮਾਨੀ ਗੂੰਜ਼ ਰਹੇ ਸਨ। ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਸੰਗਤਾਂ ਵਲੋਂ ਟਰੱਕਾਂ ਅਤੇ ਟਰੈਕਟਰ-ਟਰਾਲੀਆਂ ਰਾਹੀਂ ਵੱਡੀ ਤਾਦਾਦ ’ਚ ਬਰੇਤੀ ਪਹੁੰਚਾਈ ਗਈ। ਦਿਨ ਚੜ੍ਹਦਿਆਂ ਹੀ ਸੰਗਤਾਂ ਬਰੇਤੀ ਪਾਉਣ ਦੀ ਕਾਰ ਸੇਵਾ ਲਈ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਦੁਪਹਿਰ ਤੱਕ ਕਾਰ ਸੇਵਾ ਸੰਪੂਰਨ ਹੋ ਗਈ। ਸੰਗਤ ਲਈ ਥਾਂ-ਥਾਂ ਫਲਾਂ ਅਤੇ ਠੰਢੇ-ਮਿੱਠੇ ਪਾਣੀ ਦੀਆਂ ਛਬੀਲਾਂ ਲਾਈਆਂ ਗਈਆਂ। ਕਾਰ ਸੇਵਾ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ, ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, ਐਸਜੀਪੀਸੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੰਤ ਬਾਬਾ ਪ੍ਰਿਤਪਾਲ ਸਿੰਘ ਝੀਲਾਂ ਵਾਲੇ, ਗੁਰਦੁਆਰਾ ਗੁਰਸਾਗਰ ਸਾਹਿਬ, ਝੀਲ ਚੰਡੀਗੜ੍ਹ ਦੇ ਮੁੱਖ ਸੇਵਾਦਾਰ ਬਾਬਾ ਪ੍ਰਿਤਪਾਲ ਸਿੰਘ, ਅਕਾਲ ਕਾਲਜ ਕੌਂਸਲ ਦੇ ਪ੍ਰਧਾਨ ਬਾਬਾ ਕਾਕਾ ਸਿੰਘ, ਗੁਰਦੁਆਰਾ ਮਾਤਾ ਭੋਲੀ ਦੇ ਮੁੱਖ ਸੇਵਾਦਾਰ ਬਾਬਾ ਹਰਬੇਅੰਤ ਸਿੰਘ, ਬਾਬਾ ਜਸਵੰਤ ਸਿੰਘ, ਬਾਬਾ ਬਲਜੀਤ ਸਿੰਘ ਫੱਕਰ, ਬਾਬਾ ਜਗਰੂਪ ਸਿੰਘ, ਬਾਬਾ ਤਜੇਸ਼ਵਰ ਸਿੰਘ, ਮਾਤਾ ਚਰਨਕਮਲ ਕੌਰ, ਗੁਰਪ੍ਰੀਤ ਸਿੰਘ, ਅਕਾਲ ਕਾਲਜ ਕੌਂਸਲ ਵੱਲੋਂ ਸੀਨੀਅਰ ਕੌਂਸਲ ਮੈਂਬਰ ਹਰਜੀਤ ਸਿੰਘ ਸਜੂਮਾਂ, ਗੁਰਜੰਟ ਸਿੰਘ ਦੁੱਗਾਂ, ਬਲਦੇਵ ਸਿੰਘ ਭੰਮਾਂਬੱਦੀ, ਸਿਆਸਤ ਸਿੰਘ ਦੁੱਗਾਂ,ਗਮਦੂਰ ਸਿੰਘ ਬਹਾਦਰਪੁਰ, ਹਾਕਮ ਸਿੰਘ ਬਹਾਦਰਪੁਰ, ਹਰਿੰਦਰਵੀਰ ਸਿੰਘ ਕਾਕਾ, ਡਾ. ਗੁਰਬੀਰ ਸਿੰਘ ਸੋਹੀ, ਪ੍ਰਿੰ. ਰਾਜਵਿੰਦਰਪਾਲ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਅਵਤਾਰ ਸਿੰਘ ਹਜੂਰੀ ਰਾਗੀ, ਭਾਈ ਜਸਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਹਾਜ਼ਰ ਸਨ।