- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰੋਵਰ ਦੀ ਗਾਰ ਕੱਢਣ ਦੀ ਕਾਰ ਸੇਵਾ ਲਈ ਪੁੱਜੀ ਭਾਰੀ ਗਿਣਤੀ 'ਚ ਸਿੱਖ ਸੰਗਤ

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ,
ਚੀਮਾ ਮੰਡੀ : ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ 100 ਸਾਲਾਂ ਬਰਸੀ ਸਮਾਗਮ ਨੂੰ ਸਮਰਪਿਤ ਉਨ੍ਹਾਂ ਦੇ ਜਨਮ ਨਗਰ ਸਥਿਤ ਗੁਰਦੁਆਰਾ ਨਾਨਕਸਰ ਸਾਹਿਬ ਚੀਮਾ ਵਿਖੇ ਪਵਿੱਤਰ ਸਰੋਵਰ ਦੀ ਸਫਾਈ ਦੀ ਕਾਰ ਸੇਵਾ ਸਮੂਹ ਨਗਰ ਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ।ਇਸ ਮਹਾਨ ਕਾਰ ਸੇਵਾ ਦੀ ਅਰੰਭਤਾ ਦੀ ਅਰਦਾਸ ਭਾਈ ਜਗਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਜਨਮ ਅਸਥਾਨ ਸਾਹਿਬ ਚੀਮਾ ਨੇ ਕੀਤੀ ਅਤੇ ਪਵਿੱਤਰ ਸਰੋਵਰ ਚੋ ਗਾਰ ਕੱਢਣ ਦੀ ਕਾਰ ਸੇਵਾ ਸ਼ੁਰੂ ਕਰਵਾਉਣ ਲਈ ਪੰਜ ਪਿਆਰਿਆਂ ’ਚ ਅਕਾਲ ਕਾਲਜ ਕੌਸ਼ਲ ਮਸਤੂਆਣਾ ਸਾਹਿਬ ਦੇ ਪ੍ਰਧਾਨ ਬਾਬਾ ਕਾਕਾ ਸਿੰਘ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ, ਗੁਰਦੁਆਰਾ ਅੰਗੀਠਾ ਸਾਹਿਬ ਦੇ ਸੇਵਾਦਾਰ ਬਾਬਾ ਦਰਸ਼ਨ ਸਿੰਘ, ਭਾਈ ਮੱਖਣ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਨਾਨਕਸਰ ਸਾਹਿਬ ਚੀਮਾ ਅਤੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਸੁਖਦੇਵ ਸਿੰਘ ਨੇ ਸ਼ਮੂਲੀਅਤ ਕੀਤੀ।
ਇਸ ਮਹਾਨ ਕਾਰ ਸੇਵਾ 'ਚ ਕੈਬਨਿਟ ਮੰਤਰੀ ਅਮਨ ਅਰੋੜਾ,ਸ਼੍ਰੋਮਣੀ ਅਕਾਲੀ ਦਲ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਭਾਜਪਾ ਆਗੂ ਦਾਮਨ ਥਿੰਦ ਬਾਜਵਾ,ਹਰਮਨਦੇਵ ਬਾਜਵਾ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਅਤੇ ਨਗਰ ਚੀਮਾ ਦੀਆਂ ਭਾਰੀ ਗਿਣਤੀ 'ਚ ਸੰਗਤਾਂ ਨੇ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਪਵਿੱਤਰ ਸਰੋਵਰ ਦੀ ਸੇਵਾ ਨੂੰ ਲੈ ਕੇ ਸੰਗਤਾਂ ਦਾ ਸੈਲਾਬ ਉਮੜਿਆ,ਜਿੰਨਾ ਨੇ ਕੁੱਝ ਹੀ ਘੰਟਿਆਂ 'ਚ ਸਰੋਵਰ ਚੋ ਗਾਰ ਕੱਢਣ ਦੀ ਸੇਵਾ ਪੂਰੀ ਕੀਤੀ। ਇਸ ਮੌਕੇ ਨਗਰ ਵਾਸੀਆਂ ਨੇ ਲੰਗਰ ਵੀ ਲਾਏ ਗਏ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਰਿਸੀਵਰ ਜਥੇਦਾਰ ਦਰਬਾਰਾ ਸਿੰਘ,ਮੈਨੇਜਰ ਭਾਈ ਜਰਨੈਲ ਸਿੰਘ ਮੀਤ ਮੈਨੇਜਰ ਭਾਈ ਜਸਵੀਰ ਸਿੰਘ,ਭਾਈ ਹਰਮੇਸ਼ ਸਿੰਘ ਖਜ਼ਾਨਚੀ,ਮੀਤ ਗ੍ਰੰਥੀ ਭਾਈ ਜਗਤਾਰ ਸਿੰਘ, ਅਕਾਲ ਕਾਲਜ ਕੌਸ਼ਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ,ਭਾਈ ਜਸਵੀਰ ਸਿੰਘ ਮੈਨੇਜਰ ਗੁਰਸਾਗਰ ਮਸਤੂਆਣਾ ਸਾਹਿਬ,ਗੁਰਜੰਟ ਸਿੰਘ ਦੁੱਗਾ,ਕਾਕਾ ਹਰਿੰਦਰਵੀਰ ਸਿੰਘ ਫਤਹਿਗੜ੍ਹ (ਦੋਵੇ ਮੈਬਰ ਅਕਾਲ ਕਾਲਜ ਕੌਸ਼ਲ ਮਸਤੂਆਣਾ),ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਬੀਰਬਲ ਸਿੰਘ,ਮੀਤ ਪ੍ਰਧਾਨ ਮਨਪ੍ਰੀਤ ਸਿੰਘ ਮਨੀ, ਸਾਬਕਾ ਪ੍ਰਧਾਨ ਨਗਰ ਪੰਚਾਇਤ ਅਵਤਾਰ ਸਿੰਘ ਤਾਰੀ,ਮਾਰਕੀਟ ਕਮੇਟੀ ਚੀਮਾ ਦੇ ਚੇਅਰਮੈਨ ਗੁਰਮੀਤ ਸਿੰਘ ਗੀਤੀ, ਕਲੱਬ ਪ੍ਰਧਾਨ ਕਾਕਾ ਸਿੰਘ ਧਾਲੀਵਾਲ,ਜਸਵੀਰ ਸਿੰਘ ਚੀਮਾ ਚੇਅਰਮੈਨ ਪੈਰਾਮਾਊਂਟ ਸਕੂਲ ਚੀਮਾ, ਸਰਬਜੀਤ ਸਿੰਘ ਬਾਗਵਾਲਾ,ਕੌਸ਼ਲਰ ਕੁਲਦੀਪ ਸਿੰਘ ਸਿੱਧੂ,ਯੂਥ ਆਗੂ ਜਿੰਦ ਚੀਮਾ ਮੌਜੂਦ ਸਨ ।