- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਆਮ ਬਾਬਾ ਜੀ ਦੀ ਸ਼ੇਰਪੁਰ ਵਿਖੇ ਵਿਸ਼ਾਲ ਨਿਸ਼ਾਨ ਯਾਤਰਾ ਸਜਾਈ

ਸੱਤਪਾਲ ਸਿੰਘ ਕਾਲਾਬੂਲਾ ਪੰਜਾਬੀ ਜਾਗਰਣ,
ਸ਼ੇਰਪੁਰ : ਜੈ ਸ੍ਰੀ ਸ਼ਿਆਮ ਮੰਡਲ ਵੱਲੋ ਸ਼ਹਿਰ ਦੀਆਂ ਸਮੂਹ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਿਆਮ ਬਾਬਾ ਜੀ ਦੇ ਜਨਮ ਉਸਤਵ ਸਬੰਧੀ ਵਿਸ਼ਾਲ ਨਿਸ਼ਾਨ ਯਾਤਰਾ ਸਜਾਈ ਗਈ। ਮੰਡਲ ਦੇ ਪ੍ਰਧਾਨ ਤਾਸ਼ੂ ਗੋਇਲ ਨੇ ਦੱਸਿਆ ਕਿ ਸ੍ਰੀ ਖਾਟੂ ਵਾਲੇ ਬਾਬਾ ਸ਼ਿਆਮ ਜੀ ਦੀ ਵਿਸ਼ਾਲ ਰੱਥ ਅਤੇ ਨਿਸ਼ਾਨ ਯਾਤਰਾ ਕੱਢੀ ਗਈ। ਇਹ ਨਿਸ਼ਾਨ ਯਾਤਰਾ ਅਰੁਣ ਕੁਮਾਰ ਬੱਬੂ ਦੇ ਘਰ ਤੋਂ ਕਾਤਰੋਂ ਰੋਡ ਪੈਟਰੋਲ ਪੰਪ ਦੇ ਸਾਹਮਣੇ ਤੋਂ ਸ਼ੁਰੂ ਹੋਈ। ਯਾਤਰਾ ਸ਼ੇਰਪੁਰ ਦੇ ਮੁੱਖ ਬਜ਼ਾਰਾਂ, ਕਾਤਰੋਂ ਰੋਡ, ਤੁਲਸੀ ਮਾਰਗ ਸਣੇ ਹੋਰ ਵੱਖ- ਵੱਖ ਥਾਂਵਾਂ ਵਿੱਚੋਂ ਦੀ ਹੁੰਦੀ ਹੋਈ ਗਊਸ਼ਾਲਾ ਵਿਖੇ ਸੰਪੰਨ ਹੋਈ।
ਇਸ ਸਮੇ ਵਿਸ਼ੇਸ਼ ਤੌਰ 'ਤੇ ਹਰਜਿੰਦਰਪਾਲ ਨੀਟਾ ਬਾਬਾ, ਵਰਿੰਦਰਪਾਲ ਭੋਲੂ ਬਾਬਾ, ਬਾਬਾ ਹਰਦੀਪ ਸਿੰਘ ਠੁੱਲੇਵਾਲ, ਭਾਜਪਾ ਦੇ ਸੀਨੀਅਰ ਆਗੂ ਵਿੱਕੀ ਪਰੋਚਾ, ਸੀਨੀਅਰ ਕਾਂਗਰਸੀ ਆਗੂ ਜਸਮੇਲ ਸਿੰਘ ਡੇਅਰੀਵਾਲਾ, ਰਣਜੀਤ ਸਿੰਘ ਸਾਬਕਾ ਸਰਪੰਚ, ਮੁਲਾਜਮ ਆਗੂ ਦਰਸ਼ਨ ਸ਼ੇਰੁਪਰੀ ਹਾਜ਼ਰ ਹੋਏ। ਇਸ ਯਾਤਰਾ ਦੇ ਝੰਡੇ ਸ੍ਰੀ ਖਾਟੂ ਸ਼ਿਆਮ ਮੰਦਿਰ ਤੋਂ ਸਪਰਸ਼ ਹੋਏ ਲਿਆਂਦੇ ਗਏ ਬਾਬਾ ਜੀ ਦੀ ਜੋਤ ਅਤੇ ਸ਼ਿਆਮ ਦੀ ਪ੍ਰਤਿਮਾ ਇੱਕ ਸੁੰਦਰ ਰਥ ਤੇ ਬਿਰਾਜ਼ਮਾਨ ਸੀ। ਯਾਤਰਾ ਦੀ ਵੱਖ- ਵੱਖ ਬਜ਼ਾਰਾਂ ਅਤੇ ਮੁਹੱਲਿਆਂ ’ਚ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਯਾਤਰਾ ਦੌਰਾਨ ਭਗਤਾਂ ਵੱਲੋਂ ਬਾਬਾ ਜੀ ਜੋਤ ਦੇ ਖੁੱਲ੍ਹੇ ਦਰਸ਼ਨ ਦੀਦਾਰ ਕੀਤੇ ਗਏ।
ਪ੍ਰਬੰਧਕਾਂ ਨੇ ਦੱਸਿਆ ਕਿ ਸ਼ਿਆਮ ਬਾਬਾ ਦੇ ਜਨਮ ਉਤਸ਼ਵ ਸਬੰਧੀ 23 ਨਵੰਬਰ ਨੂੰ ਰਾਤ 8 ਵਜੇ ਵਿਸ਼ਾਲ ਸ਼ਿਆਮ ਸੰਕੀਰਤਨ ਕਰਵਾਇਆ ਜਾਵੇਗਾ, ਜਿਸ ਵਿੱਚ ਪ੍ਰਸਿੱਧ ਭਜਨ ਗਾਇਕ ਵਿਸ਼ਾਲ ਸ਼ੈਲੀ, ਹੀਰਾ ਸੁਆਮੀ ਆਪਣੀ ਮਿੱਠੀ ਆਵਾਜ਼ ਨਾਲ ਬਾਬਾ ਸ਼ਿਆਮ ਦਾ ਗੁਣਗਾਨ ਕਰਨਗੇ। ਪ੍ਰਧਾਨ ਤਾਸ਼ੂ ਗੋਇਲ ਨੇ ਸਮੂਹ ਇਲਾਕਾ ਨਿਵਾਸੀਆਂ ਅਤੇ ਸ਼ਿਆਮ ਪ੍ਰੇਮੀਆਂ ਨੂੰ ਸੰਕੀਰਤਨ ਵਿੱਚ ਪਹੁੰਚਣ ਦੀ ਵਿਸ਼ੇਸ਼ ਅਪੀਲ ਵੀ ਕੀਤੀ ਹੈ।
ਇਸ ਮੌਕੇ ਸ੍ਰੀ ਆਦਿ ਸ਼ਕਤੀ ਦੁਰਗਾ ਮੰਡਲੀ ਦੇ ਪ੍ਰਧਾਨ ਹਿੱਤ ਅਭਿਲਾਸ਼ੀ , ਰੋਕੀ, ਜੀਵਨ ਕੁਮਾਰ, ਕੇਵਲ ਸਿੰਘ, ਰਾਮ ਲਾਲ ਗੋਇਲ, ਅਸ਼ਵਨੀ ਕੁਮਾਰ, ਪ੍ਰਦੀਪ ਕੁਮਾਰ, ਬਿੱਟੂ ਗੋਇਲ, ਨੀਲ ਕਮਲ ਗੋਇਲ,ਸੋਹਣ ਲਾਲ ਧਾਵਾ, ਦੀਪਕ ਕੁਮਾਰ ਧਾਵਾ, ਡਾ. ਬਲਵੀਰ ਸਿੰਘ ਜਵੰਧਾ, ਜਗਜੀਵਨ ਲਾਲ ਸਿੰਗਲਾ, ਮਨਦੀਪ ਸਿੰਘ ਖੀਪਲ ਪ੍ਰਧਾਨ ਵਪਾਰ ਮੰਡਲ ਸ਼ੇਰਪੁਰ, ਸੁਨੀਲ ਕੁਮਾਰ ਸੈਲੀ, ਮਹਿਲਾ ਕੀਰਤਨ ਮੰਡਲੀ ਸ਼ੇਰਪੁਰ ਦੇ ਰਾਣੀ ਦੇਵੀ, ਲਾਇਨ ਦੀਪਕ ਕੁਮਾਰ, ਲਾਇਨ ਸੰਜੇ ਸਿੰਗਲਾ, ਰਾਕੇਸ਼ ਕੁਮਾਰ ਗਰਗ ਸਾਬਕਾ ਸਰਪੰਚ, ਰੋਹਿਤ ਗੋਇਲ, ਸਾਹਿਲ ਗਰਗ, ਗੌਰਵ ਸਿੰਗਲਾ,ਵਿਕਾਸ ਗੋਇਲ,ਰੋਹਿਤ ਗਰਗ,ਮਨੀਸ਼ ਗੋਇਲ, ਗਗਨਦੀਪ ਗਰਗ, ਸੰਜੀਵ ਬਾਂਸਲ, ਅੰਕੁਸ਼ ਗਰਗ,ਗੌਰਵ ਸਿੰਗਲਾ, ਦੀਪਕ ਜਿੰਦਲ, ਨੀਲ ਕਮਲ, ਡਾ. ਵਿਸ਼ੂ ਗਰਗ,ਗਗਨਦੀਪ ਸਿੰਗਲਾ, ਨਿਤੇਸ਼ ਗੋਇਲ, ਗੋਪੀ ਚੰਦ, ਕੈਮੀ ਗਰਗ ਹਾਜ਼ਰ ਸਨ।