ਪੇਪਰ ਲੀਕ ਕਰਾਉਣ ਵਾਲੀ ਸਰਕਾਰ ਕਦੇ ਵੀ ਦੇਸ਼ ਦੇ ਭਵਿੱਖ ਨੂੰ ਸੁਨਹਿਰਾ ਨਹੀਂ ਬਣਾ ਸਕਦੀ - ਹਰਪਾਲ ਚੀਮਾ
ਭਾਜਪਾ ਦੇ ਸ਼ਾਸਨ ਕਾਲ ’ਚ ਕਈ ਵਾਰ ਨੀਟ ਦੇ ਪੇਪਰ ਅਤੇ ਹੋਰ ਪੇਪਰ ਲੀਕ ਹੋ ਚੁੱਕੇ ਹਨ ਜਿਸ ਨਾਲ ਸਾਡੇ ਨੌਜਵਾਨਾਂ ਦੇ ਭਵਿੱਖ ਉੱਤੇ ਸਵਾਲੀਆ ਚਿੰਨ੍ਹ ਲੱਗ ਗਏ ਹਨ। ਵਿਦਿਆਰਥੀ ਵਰਗ ਨੂੰ ਕਿਸੇ ਵੀ ਦੇਸ਼ ਜਾਂ ਕੌਮ ਦਾ ਭਵਿੱਖ ਮੰਨਿਆ ਜਾਂਦਾ ਹੈ ਪਰ ਇਹ ਸਰਕਾਰ ਨੇ ਨੌਜਵਾਨਾਂ ਨੂੰ ਆਪਣੇ ਰਸਤੇ ਤੋਂ ਭੜਕਾ ਕੇ ਕਰਾਹੇ ਪਾਉਣ ਦੀ ਕੋਸ਼ਿਸ਼ ਕਰਨ ’ਚ ਦੇਸ਼ ਦਾ ਭਵਿੱਖ ਦਾਅ ’ਤੇ ਲਾ ਦਿੱਤਾ ਹੈ।
Publish Date: Mon, 17 Aug 2026 12:20 PM (IST)
Updated Date: Mon, 17 Aug 2026 12:24 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਦੇਸ਼ ਦੇ ਭਵਿੱਖ ਨੂੰ ਹਨੇਰੇ ’ਚ ਧੱਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਦਿੜਬਾ ਵਿਖੇ ਹਲਕੇ ਅੰਦਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਦਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਚੀਮਾ ਨੇ ਅੱਗੇ ਕਿਹਾ ਕਿ ਪੇਪਰ ਲੀਕ ਕਰਵਾਉਣ ਵਾਲੀ ਭਾਜਪਾ ਸਰਕਾਰ ਕਦੇ ਵੀ ਦੇਸ਼ ਦੇ ਭਵਿੱਖ ਲਈ ਸਹੀ ਸਾਬਤ ਨਹੀਂ ਹੋ ਸਕਦੀ।
ਭਾਜਪਾ ਦੇ ਸ਼ਾਸਨ ਕਾਲ ’ਚ ਕਈ ਵਾਰ ਨੀਟ ਦੇ ਪੇਪਰ ਅਤੇ ਹੋਰ ਪੇਪਰ ਲੀਕ ਹੋ ਚੁੱਕੇ ਹਨ ਜਿਸ ਨਾਲ ਸਾਡੇ ਨੌਜਵਾਨਾਂ ਦੇ ਭਵਿੱਖ ਉੱਤੇ ਸਵਾਲੀਆ ਚਿੰਨ੍ਹ ਲੱਗ ਗਏ ਹਨ। ਵਿਦਿਆਰਥੀ ਵਰਗ ਨੂੰ ਕਿਸੇ ਵੀ ਦੇਸ਼ ਜਾਂ ਕੌਮ ਦਾ ਭਵਿੱਖ ਮੰਨਿਆ ਜਾਂਦਾ ਹੈ ਪਰ ਇਹ ਸਰਕਾਰ ਨੇ ਨੌਜਵਾਨਾਂ ਨੂੰ ਆਪਣੇ ਰਸਤੇ ਤੋਂ ਭੜਕਾ ਕੇ ਕਰਾਹੇ ਪਾਉਣ ਦੀ ਕੋਸ਼ਿਸ਼ ਕਰਨ ’ਚ ਦੇਸ਼ ਦਾ ਭਵਿੱਖ ਦਾਅ ’ਤੇ ਲਾ ਦਿੱਤਾ ਹੈ।
ਜੇਕਰ ਦੇਸ਼ ਦੇ ਨੌਜਵਾਨ ਅਤੇ ਵਿਦਿਆਰਥੀ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਆਪਣੀ ਆਵਾਜ਼ ਉਠਾਉਂਦੇ ਹਨ ਤਾਂ ਉਨ੍ਹਾਂ ਨੂੰ ਜ਼ਬਰੀ ਪੁਲਿਸ ਵਲੋਂ ਤਸ਼ਦਦ ਕਰਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਇਤਿਹਾਸ ਗਵਾਹ ਹੈ ਕਿ ਜੋ ਵੀ ਸਰਕਾਰ ਜਾਂ ਹਕੂਮਤ ਨੇ ਨੌਜਵਾਨਾਂ ਨੂੰ ਜ਼ਬਰੀ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮੇਸ਼ਾ ਹੀ ਉਹ ਉਸਦੇ ਸ਼ਾਸਨ ਕਾਲ ਨੂੰ ਲੰਮੇ ਸਮੇਂ ਲਈ ਕਾਇਮ ਨਹੀਂ ਰੱਖ ਸਕੀ।
ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਹੀ ਉਸ ਦੇ ਖ਼ਿਲਾਫ਼ ਉੱਠਣ ਵਾਲੀ ਆਵਾਜ਼ ਨੂੰ ਜ਼ਬਰੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਉਨ੍ਹਾਂ ਨੂੰ ਈ.ਡੀ. ਜਾਂ ਸੀ.ਬੀ.ਆਈ. ਏਜੰਸੀਆਂ ਰਾਹੀਂ ਝੂਠੇ ਪਰਚੇ ਦਰਜ ਕਰਕੇ ਜੇਲਾਂ ’ਚ ਡੱਕਿਆ ਗਿਆ ਹੈ ਪਰ ਉਨ੍ਹਾਂ ਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਹੁਣ ਦੇਸ਼ ਦੇ ਨੌਜਵਾਨ ਜਾਗ ਚੁੱਕੇ ਹਨ।