- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਸੂਰਜ ਕੁੰਡ ਸਕੂਲ ’ਚ ਗਣਿਤ ਵਿਗਿਆਨ ਮੇਲਾ ਸੰਪੰਨ

ਵਿਦਿਆਰਥੀਆਂ ਨੂੰ ਚੇਤੰਨ ਕਰਨ ਲਈ ਚੰਗਾ ਉਪਰਾਲਾ - ਗਰਚਾ
ਫੋਟੋ-7
ਕੈਪਸਨ- ਸਕੂਲ ਪ੍ਰਬੰਧਕ ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦੇ ਹੋਏ।
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੁਨਾਮ ਵਿਖੇ ਗਣਿਤ ਵਿਗਿਆਨ ਮੁਕਾਬਲੇ ਕਰਵਾਏ ਗਏ । ਪ੍ਰੋਗਰਾਮ ਦਾ ਅਗਾਜ਼ ਦੀਪ ਜੋਤੀ ਤੇ ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਨਾਲ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਜਸਪਾਲ ਗਰਚਾ ਫਾਊਂਡਰ ਕੋਟਾ ਇੰਸਟੀਚਿਊਟ ਨੇ ਸ਼ਮੂਲੀਅਤ ਕੀਤੀ। ਸਕੂਲ ਦੇ ਪ੍ਰਿੰਸੀਪਲ ਅਮਿਤ ਡੋਗਰਾ ਵੱਲੋਂ ਆਏ ਹੋਏ ਮਹਿਮਾਨਾਂ ਨਾਲ ਜਾਣ ਪਛਾਣ ਕਰਵਾਈ ਤੇ ਭਾਰਤੀ ਰੀਤੀ ਨੀਤੀ ਅਨੁਸਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਵਿੱਦਿਆ ਭਾਰਤੀ ਵੱਲੋਂ ਕਰਵਾਏ ਜਾਂਦੇ ਹਨ। ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗਣਿਤ ਤੇ ਵਿਗਿਆਨ ਨਾਲ ਜੋੜਿਆ ਜਾਂਦਾ ਹੈ । ਗਣਿਤ ਵਿਗਿਆਨ ਮੁਕਾਬਲਿਆਂ ਵਿੱਚ ਸੰਗਰੂਰ ਵਿਭਾਗ ਦੇ 5 ਸਕੂਲਾਂ ਦੇ 204 ਵਿਦਿਆਰਥੀਆਂ ਅਤੇ 14 ਅਧਿਆਪਕਾਂ ਨੇ ਹਿੱਸਾ ਲਿਆ । ਪ੍ਰਤਿਯੋਗਤਾ ਵਿੱਚ ਗਣਿਤ ਤੇ ਵਿਗਿਆਨ ਦੇ ਪ੍ਰਸ਼ਨ ਮੰਚ , ਮਾਡਲ , ਪ੍ਰਯੋਗ, ਪੱਤਰ ਪੜ੍ਹਨਾ ਮੁਕਾਬਲੇ ਕਰਵਾਏ ਗਏ। ਪ੍ਰਸ਼ਨ ਮੰਚ ਤਿੰਨ ਵਰਗਾਂ ਵਿੱਚ ( ਸ਼ਿਸ਼ੂ ਵਰਗ , ਬਾਲ ਵਰਗ , ਕਿਸ਼ੋਰ ਵਰਗ ) ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਮਕਸਦ ਵਿਦਿਆਰਥੀਆਂ ਵਿੱਚ ਗਣਿਤ , ਵੈਦਿਕ ਗਣਿਤ , ਸਾਇੰਸ , ਵਿਸ਼ੇ ਸਬੰਧੀ ਰੁਚੀ ਪੈਦਾ ਕਰਨਾ ਅਤੇ ਵਿਦਿਆਰਥੀਆਂ ਦੀ ਵਿਗਿਆਨਿਕ ਸੋਚ ਨੂੰ ਵਧਾਉਣਾ ਹੈ ਉਹਨਾਂ ਇਹ ਵੀ ਦੱਸਿਆ ਕਿ ਗਣਿਤ ਮੁਕਾਬਲਾ ਤੇਜ਼ ਗਿਣਤੀ ਤੇ ਅਧਾਰਿਤ ਹੁੰਦਾ ਹੈ ਇਹਨਾਂ ਮੁਕਾਬਲਿਆਂ ਵਿੱਚ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ ।
ਇਸ ਮੌਕੇ ਤੇ ਪਹੁੰਚੇ ਮੁੱਖ ਮਹਿਮਾਨ ਜਸਪਾਲ ਗਰਚਾ ਨੇ ਦੱਸਿਆ ਕਿ ਇਹ ਵਿੱਦਿਆ ਭਾਰਤੀ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਵਿਦਿਆਰਥੀਆਂ ਦੀ ਗਣਿਤ ਅਤੇ ਵਿਗਿਆਨ ਵਿਸ਼ੇ ਵਿੱਚ ਰੁਚੀ ਵਧਦੀ ਹੈ ਅਜਿਹੇ ਮੁਕਾਬਲੇ ਸਕੂਲਾਂ ਵਿੱਚ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਸਕੂਲ ਪ੍ਰਬੰਧਕ ਕਮੇਟੀ ਮੈਂਬਰ ਮਨੋਜ ਨੇ ਆਏ ਹੋਏ ਮਹਿਮਾਨਾਂ ਅਤੇ ਜੱਜ ਸਾਹਿਬਾਨ ਦਾ ਵੀ ਸਵਾਗਤ ਕੀਤਾ । ਇਨ੍ਹਾਂ ਮੁਕਾਬਲਿਆਂ ਵਿੱਚ ਗਣਿਤ ਮਾਡਲ ਵਿੱਚ ਸ਼ਿਸ਼ੂ ਵਰਗ , ਬਾਲ ਵਰਗ , ਕਿਸ਼ੋਰ ਵਰਗ ਵਿੱਚ ਐੱਸਵੀਐੱਮ ਸੁਨਾਮ ਨੇ ਪਹਿਲਾ ਸਥਾਨ , ਗਣਿਤ ਪ੍ਰਯੋਗ ਕਿਸ਼ੋਰ ਵਰਗ ਵਿੱਚ ਐੱਸਵੀਐੱਮ ਸੁਨਾਮ ਨੇ ਪਹਿਲਾ ਸਥਾਨ , ਗਣਿਤ ਪੱਤਰ ਪੜ੍ਹਨ ਵਿੱਚ ਬਾਲ ਵਰਗ , ਕਿਸ਼ੋਰ ਵਰਗ ਵਿੱਚ ਐੱਸਵੀਐੱਮ ਸੁਨਾਮ ਨੇ ਪਹਿਲਾ ਸਥਾਨ , ਗਣਿਤ ਪ੍ਰਸ਼ਨ ਮੰਚ ਵਿੱਚ ਬਾਲ ਵਰਗ ਤੇ ਕਿਸ਼ੋਰ ਵਰਗ ਵਿੱਚ ਐੱਸਵੀਐੱਮ. ਸੁਨਾਮ ਨੇ ਪਹਿਲਾ ਸਥਾਨ ਹਾਸਲ ਕੀਤਾ। ਵਿਗਿਆਨ ਪ੍ਰਯੋਗ ਵਿੱਚ ਸ਼ਿਸ਼ੂ ਵਰਗ ਅਤੇ ਬਾਲ ਵਰਗ ਨੇ ਪਹਿਲਾ ਸਥਾਨ ਹਾਸਲ ਕੀਤਾ । ਵਿਗਿਆਨ ਮਾਡਲ ਵਿੱਚ ਸ਼ਿਸ਼ੂ ਵਰਗ ਅਤੇ ਬਾਲ ਵਰਗ , ਕਿਸ਼ੋਰ ਵਰਗ ਵਿੱਚ ਐੱਸਵੀਐੱਮ ਸੁਨਾਮ ਨੇ ਪਹਿਲਾ ਸਥਾਨ ਹਾਸਲ ਕੀਤਾ । ਪੱਤਰ ਪੜ੍ਹਨ ਵਿੱਚ ਬਾਲ ਵਰਗ ਅਤੇ ਕਿਸ਼ੋਰ ਵਰਗ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ । ਵਿਗਿਆਨ ਪ੍ਰਸ਼ਨ ਮੰਚ ਵਿੱਚ ਸ਼ਿਸੂ ਵਰਗ , ਬਾਲ ਵਰਗ ਅਤੇ ਕਿਸ਼ੋਰ ਵਰਗ ਨੇ ਪਹਿਲਾ ਸਥਾਨ ਹਾਸਲ ਕੀਤਾ । ਵਿਗਿਆਨ ਮੁਕਾਬਲਿਆਂ ਵਿੱਚ ਧੀਰਜ ਕੁਮਾਰ ਸਵਾਤੀ ਸ਼ਰਮਾਂ , ਈਸ਼ਾ ,ਸਾਹਿਲ ਠਾਕੁਰ , ਸੁਮੀਤ ਸ਼ਰਮਾਂ , ਨਿਤਾਲੀ ਜਸਰੋਤੀਆ, ਵਿਨੋਦ ਸ਼ਰਮਾਂ , ਕੁੰਦਨ ਸਰ , ਨੇ ਜੱਜ ਦੇ ਤੌਰ ਤੇ ਭੂਮਿਕਾ ਨਿਭਾਈ । ਗਣਿਤ ਮੁਕਾਬਲਿਆਂ ਵਿੱਚ ਆਂਚਲ ਗੋਇਲ , ਨਰੇਸ਼ ਕੁਮਾਰ , ਮੁਕੇਸ਼ ਗੋਇਲ ਜੀ , ਨੇਹਾ ਮਿੱਤਲ , ਗੌਰਵ ਘਈ , ਨੇ ਜੱਜ ਦੇ ਤੌਰ ਤੇ ਭੂਮਿਕਾ ਨਿਭਾਈ । ਵੱਖ ਵੱਖ ਮੁਕਾਬਲਿਆਂ ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ । ਇਸ ਮੌਕੇ ਬਲਵਿੰਦਰ ਭਾਰਦਵਾਜ , ਦੀਵਾਨ ਗੋਇਲ , ਡਾ. ਮਨੋਜ , ਬਲਵਿੰਦਰ ਭਾਰਦਵਾਜ , ਮਨਜੀਤ , ਅਮਰਨਾਥ , ਰਜਿੰਦਰ , ਡਾ. ਦੀਪਕ , ਰਾਕੇਸ਼ ਹਾਜਰ ਸਨ।