- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੇਰਪੁਰ ਦੇ ਲੇਖਕਾਂ ਦੀਆਂ ਰਚਨਾਵਾਂ 'ਚ ਦਿਖੀ ਪੁਰਾਣੇ ਵਿਰਸੇ ਦੀ ਝਲਕ

ਸ੍ਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ਼ੇਰਪੁਰ : ਸਾਹਿਤ ਸਭਾ ਸ਼ੇਰਪੁਰ ਦੀ ਮਹੀਨਾਵਾਰ ਇਕੱਤਰਤਾ ਸਭਾ ਦੇ ਸਰਪ੍ਰਸਤ ਸੁਖਦੇਵ ਸਿੰਘ ਔਲਖ ਦੀ ਅਗਵਾਈ ਹੇਠ ਹੋਈ । ਜਿਸ ਵਿੱਚ ਸੁਰਿੰਦਰ ਸ਼ਰਮਾ ਨਾਗਰਾ ਪ੍ਰਧਾਨ ਸਹਿਤ ਸਭਾ ਧੂਰੀ ਅਤੇ ਅਮਰਜੀਤ ਸਿੰਘ ਅਮਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਹਾਜ਼ਰੀਨ ਵੱਲੋਂ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਹਾਸ ਵਿਅੰਗ ਅਕਾਡਮੀ ਪੰਜਾਬ (ਮੋਗਾ) ਦੇ ਪ੍ਰਧਾਨ ਕੇਐਲ ਗਰਗ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ । ਉਪਰੰਤ ਲੇਖਕਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਦੇ ਨਵੇਂ ਪ੍ਰਬੰਧਕੀ ਸਕੱਤਰ ਸੋਨਾਲੀ ਗਿਰੀ ਅਤੇ ਜਸਵੰਤ ਸਿੰਘ ਜਫਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਿੱਚ ਚੱਲ ਰਹੇ ਵਿਵਾਦ ਨੂੰ ਪੰਜਾਬ ਸਰਕਾਰ (ਮੁੱਖ ਮੰਤਰੀ) ਨੂੰ ਨਿੱਜੀ ਤੌਰ ’ਤੇ ਦਖਲ ਦੇ ਕੇ ਹੱਲ ਕਰਵਾਉਣਾ ਚਾਹੀਦਾ । ਕਵਿਤਾ ਪਾਠ ਦਾ ਆਗਾਜ਼ ਕੁਲਵੰਤ ਬੁੰਗਾ ਦੀ ਕਵਿਤਾ ਨਾਲ ਹੋਇਆ ਇਸ ਦੌਰਾਨ ਸੁਰਿੰਦਰ ਸ਼ਰਮਾ ਨਾਗਰਾ ਨੇ ਗਜ਼ਲ, ਵਿਜੇ ਕੁਮਾਰ ਹੈਪੀ ਨੇ ਕਰਮਾਂ ਦੀ ਤੱਕੜੀ, ਇੰਸ: ਹਰਜੀਤ ਸਿੰਘ ਖੇੜੀ ਨੇ ਗ਼ਜ਼ਲ , ਭੋਲਾ ਸਿੰਘ ਟਿੱਬਾ ਨੇ " ਖੂੰਡੀ ਦੇ ਸਹਾਰੇ ਤੁਰ ਪਿਆ ਬਾਬਾ ,ਦਿਲ ਦੀਆਂ ਦਿੱਲੀ ਤਾਈਂ ਕਹਿਣ ਨੂੰ ", ਡਾਕਟਰ ਰਣਜੀਤ ਸਿੰਘ ਕਾਲਾ ਬੂਲਾ ਨੇ "ਰੀਝਾਂ ਨਾਲ ਸ਼ਿੰਗਾਰੀ ਹੈ, ਜਿਹੜੀ ਕੰਧ ਉਸਾਰੀ ਹੈ" ਨਾਲ ਹਾਜ਼ਰੀ ਲਵਾਈ । ਬਲਜੀਤ ਸਿੰਘ ਸੱਪਲ ਛੰਨਾ ਨੇ ‘ਸਮੇਂ ਦੀ ਦਿੱਖ’ , ਪ੍ਰਸਿੱਧ ਗੀਤਕਾਰ ਮੁਖਤਿਆਰ ਬੜੈਚ ਅਲਾਲ ਨੇ ‘ਸਾਡਾ ਵੀ ਇੱਕ ਖੂਹ ਹੁੰਦਾ ਸੀ’ , ਅਮਰਜੀਤ ਸਿੰਘ ਅਮਨ ਨੇ ‘ਵਿਰਸਾ ਪੰਜਾਬ ਵਾਲਾ’, ਰਘਵੀਰ ਸਿੰਘ ਵਰਮਾ ਨੇ ਗੀਤ ‘ਬਿਰਧ ਆਸ਼ਰਮ’ ਤਰਨੁੰਮ ’ਚ ਪੇਸ਼ ਕੀਤਾ , ਉੱਘੀ ਕਵਿਤਰੀ ਬਲਵੰਤ ਕੌਰ ਘਨੌਰੀ ਨੇ ‘ਮੇਰੀ ਕਲਮ ਮੇਰੀ ਸ਼ਾਨ’ , ਬਖਸ਼ੀਸ਼ ਸਿੱਧੂ ਅਲਾਲ ਨੇ ‘ਔਰਤ ਦੀ ਪੁਕਾਰ’, ਮਸਟਰ ਜੋਗਿੰਦਰ ਸਿੰਘ ਨਾਗ ਨੇ ‘ਅਸੀਂ ਆਜ਼ਾਦ ਹੋ ਗਏ..?’ , ਉੱਭਰਦੇ ਸ਼ਾਇਰ ਅਮਰਿੰਦਰ ਟਿੱਬਾ ਨੇ ‘ਸਕੂਲ’ , ਧਰਮਵੀਰ ਕਪਿਲ ਨੇ ‘ਅੱਖਾਂ ਵਿੱਚ ਸੁਪਨੇ ਪਲਦੇ ਰਹੇ’, ਹਰਨੇਕ ਸ਼ੇਰਪੁਰੀ ਨੇ ਵਿਅੰਗਮਈ ਕਵਿਤਾ, ਪ੍ਰਧਾਨ ਹਰਜੀਤ ਸਿੰਘ ਕਾਤਿਲ ਨੇ ‘ਕਿਸ ਰੰਗੀ ਪੰਜਾਬ ਦੀ ਧਰਤੀ’ ਨਾਲ ਹਾਜ਼ਰੀ ਲਵਾਈ। ਡਾ: ਭਰਪੂਰ ਸਿੰਘ ਭੱਠਲ ਨੇ ਪਾਠਕ ਵਜੋਂ ਰਚਨਾਵਾਂ ਦਾ ਆਨੰਦ ਮਾਣਿਆ । ਸਰਬਾਂਗੀ ਲੇਖਕ ਸੁਖਦੇਵ ਸਿੰਘ ਔਲਖ ਨੇ ਆਪਣੀ ਗਜ਼ਲ ਪੇਸ਼ ਕੀਤੀ।