- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸਾਨ ਯੂਨੀਅਨ ਦੀ ਜਿਲ੍ਹਾ ਪੱਧਰੀ ਮੀਟਿੰਗ ਹੋਈ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ,
ਦਿੜ੍ਹਬਾ : ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਬੈਰਸੀਆਣਾ ਵਿਖੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਤਿੰਨ ਬਲਾਕਾਂ ਨੇ ਭਾਗ ਲਿਆ ਅਤੇ ਬਲਾਕਾਂ ਵੱਲੋਂ ਵੱਖ-ਵੱਖ ਏਜੰਡੇ ਦਿੱਤੇ ਗਏ। ਕੁੱਝ ਏਜੰਡਿਆਂ ਨੂੰ ਮੌਕੇ ’ਤੇ ਹੀ ਪ੍ਰਧਾਨ ਵੱਲੋਂ ਨਿਬੇੜਿਆ ਗਿਆ। ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਕੋਝਾ ਮਜ਼ਾਕ ਦੀ ਦੀ ਨਿੰਦਾ ਕੀਤੀ ਇਹ ਮਜ਼ਾਕ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਵੱਲੋਂ 25 ਪੈਸੇ ਪ੍ਰਤੀ ਕਿਲੋ ਕਣਕ ਦਾ ਰੇਟ ਵਧਾ ਕੇ ਕੀਤਾ। ਉਨ੍ਹਾਂ ਦੱਸਿਆ ਬਾਜ਼ਾਰ ਦੇ ਵਿੱਚ ਕੋਈ ਵੀ ਚੀਜ਼ ਦਾ ਰੇਟ ਵੱਧਦਾ ਹੈ ਤਾਂ ਉਹ ਰੁਪਏ ਜਾ ਸੈਂਕੜੇ ਦੇ ਵਿੱਚ ਵਾਧਾ ਹੁੰਦਾ ਹੈ ਜਿਵੇਂ ਡੀਜਲ ਤੇਲ ਪੈਟਰੋਲ ਤੇਲ ਡੀਏਪੀ ਯੂਰੀਆ ਕੀੜੇ ਮਾਰ ਦਵਾਈਆਂ ਆਦਿ ਦੇ ਰੇਟ ਸੈਂਕੜੇ ਰੁਪਏ ਦੇ ਵਿੱਚ ਪ੍ਰਤੀ ਲੀਟਰ ਜਾਂ ਪ੍ਰਤੀ ਕਿਲੋ ਵੱਧਦੇ ਹਨ ਪਰ ਸਰਕਾਰ ਨੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਕਿਸਾਨ ਦੀ ਜਿਣਸ ਦਾ ਰੇਟ 25 ਰੁਪਏ ਪ੍ਰਤੀ ਕੁਇੰਟਲ ਵਧਾ ਕੇ ਸੈਂਟਰ ਸਰਕਾਰ ਕਿਸਾਨਾਂ ਦਾ ਆਪਣੇ ਆਪ ਨੂੰ ਹਮਾਇਤੀ ਦੱਸਦੀ ਹੈ ਪਰ ਅਸਲ ਵਿੱਚ ਸੈਂਟਰ ਸਰਕਾਰ ਕਿਸਾਨ ਵਿਰੋਧੀ ਹੈ। ਇਸ ਮੀਟੰਗ ਵਿਚ ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਲੇੇਹਲ ਕਲਾਂ ਨੇ ਵੀ ਸਰਕਾਰ ਵੱਲੋ ਕਣਕ ਦੇ ਰੇਟ ਵਿਚ ਕੀਤਾ ਗਿਆ। 25 ਰੁਪਏ ਦਾ ਵਾਧਾ ਨੂੰ ਵੀ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਵਿਹਾਰ ਦੱਸਿਆ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ ਭਾਦਸੋਂ, ਜ਼ਿਲ੍ਹਾ ਮੀਤ ਪ੍ਰਧਾਨ ਬਲਜੀਤ ਸਿੰਘ ਜੋਲੀਆ, ਜ਼ਿਲ੍ਹਾ ਜਨਰਲ ਸਕੱਤਰ ਗੁਰਤੇਜ ਸਿੰਘ ਡਸਕਾ, ਬਲਾਕ ਲਹਿਰਾ ਗਾਗਾ ਦੇ ਪ੍ਰਧਾਨ ਗੁਰਲਾਲ ਸਿੰਘ ਜਲੂਰ, ਮੀਤ ਪ੍ਰਧਾਨ ਚਰਨਜੀਤ ਸਿੰਘ ਡਸਕਾ, ਮੀਤ ਪ੍ਰਧਾਨ ਤਰਸੇਮ ਸਿੰਘ ਖ਼ਜ਼ਾਨਚੀ ਅਜਾਇਬ ਸਿੰਘ ਇਕਾਈ ਪ੍ਰਧਾਨ ਰਾਮਪਾਲ ਸਿੰਘ ਭਟਾਲ ਭੀਮ ਸਿੰਘ ਜਲੂਰ, ਪ੍ਰਧਾਨ ਸੁਖਜਿੰਦਰ ਸਿੰਘ ਗੋਗਾ, ਦਰਸ਼ਨ ਸਿੰਘ ਗਦੜੈਣੀ, ਦਿੜਬਾ ਦੇ ਪ੍ਰਧਾਨ ਸੁਖਚੈਨ ਸਿੰਘ ਸਾਦੀਹਰੀ, ਦਰਸ਼ਨ ਸਿੰਘ, ਧੰਨ ਸਿੰਘ, ਬਿੱਟੂ ਸਿੰਘ, ਭੋਲਾ ਸਿੰਘ, ਗੁਰਦੀਪ ਸਿੰਘ, ਖਜਾਨਚੀ ਸੁਰਜੀਤ ਹਾਜਰ ਸਨ।