ਧਨੌਲਾ ਟੀ ਪੁਆਇਟ ਓਵਰਬ੍ਰਿਜ਼ ਹੇਠਾਂ ਬਣਿਆਂ ਡੂੰਘਾ ਟੋਇਆ ਬਣ ਰਿਹਾ ਪਰੇਸ਼ਾਨੀ
ਧਨੌਲਾ ਟੀ ਪੁਆਇਟ ਓਵਰਬ੍ਰਿਜ ਹੇਠਾਂ ਬਣਿਆਂ ਡੂੰਘਾ ਟੋਇਆ ਬਣ ਰਿਹਾ ਪ੍ਰੇਸ਼ਾਨੀ
Publish Date: Thu, 02 Apr 2026 05:52 PM (IST)
Updated Date: Fri, 03 Apr 2026 04:11 AM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਧਨੌਲਾ ਟੀ ਪੁਆਇਟ ’ਤੇ ਬਣੇ ਓਵਰਬ੍ਰਿਜ ਹੇਠਾਂ ਪਿਛਲੇ ਕਾਫੀ ਸਮੇਂ ਬਣਿਆਂ ਡੂੰਘਾ ਟੋਇਆ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਧਨੌਲਾ ਟੀ ਪੁਆਇੰਟ ਜੋ ਮੇਨ ਹਾਈਵੇਅ ਨੂੰ ਜੋੜਦਾ ਹੈ, ਉਸ ’ਤੇ ਬਣੇ ਓਵਰਬ੍ਰਿਜ ਹੇਠਾਂ ਇਕ ਸਾਇਡ ਡੀਵਾਈਡਰਾਂ ਨਜ਼ਦੀਕ ਸੜਕ ਪਿਛਲੇ ਕਾਫ਼ੀ ਲੰਮੇਂ ਸਮੇਂ ਤੋਂ ਟੁੱਟੀ ਪਈ ਹੈ। ਉਸ ’ਚ ਕਰੀਬ ਇਕ ਫੁੱਟ ਡੂੰਘਾ ਟੋਇਆ ਬਣ ਗਿਆ ਹੈ। ਇਸ ਕਾਰਨ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਮੌਕੇ ’ਤੇ ਮੌਜੁਦਾ ਰਾਹਗੀਰਾਂ ਹਰਮੇਲ ਸਿੰਘ, ਵਨੀਤ ਗੋਇਲ, ਹਰਸ ਕੁਮਾਰ, ਪਿੱਕਅੱਪ ਗੱਡੀ ਚਾਲਕ ਨੈਬ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦਾ ਇਸ ਰਸਤੇ ’ਤੇ ਰੋਜ਼ਾਨਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ, ਪਰ ਇਸ ਰਸਤੇ ’ਚ ਬਣਿਆ ਇਹ ਟੋਆ ਪਿਛਲੇ ਕਾਫ਼ੀ ਲੰਮੇਂ ਸਮੇਂ ਤੋਂ ਬਣਿਆ ਹੋਇਆ ਹੈ। ਮੀਂਹ ਦੇ ਮੌਸਮ ’ਚ ਇਸ ’ਚ ਪਾਣੀ ਭਰ ਜਾਂਦਾ ਹੈ ਤੇ ਕਈ ਵਾਰ ਇੱਥੇ ਹਾਦਸੇ ਵੀ ਵਾਪਰੇ ਹਨ। ਦੋ ਪਹੀਆ ਵਾਹਨ ਚਾਲਕ ਜ਼ਖ਼ਮੀ ਵੀ ਹੋਏ ਹਨ। ਪਰ ਇਸ ਸਮੱਸਿਆ ਵੱਲ ਕਿਸੇ ਵੀ ਸਬੰਧਤ ਅਧਿਕਾਰੀ ਜਾਂ ਕਰਮਚਾਰੀ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਰਸਤੇ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ।