ਵਾਤਾਵਰਨ ਦੀ ਸ਼ੁੱਧਤਾ ਲਈ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਵਾਤਾਵਰਨ ਦੀ ਸ਼ੁੱਧਤਾ ਲਈ ਗਰੀਨ ਦੀਵਾਲੀ ਮਨਾਉਣ ਦਾ ਸੱਦਾ
Publish Date: Sat, 07 Nov 2026 03:56 PM (IST)
Updated Date: Sat, 07 Nov 2026 03:59 PM (IST)
ਮਿੱਟੀ ਦੇ ਦੀਵੇ ਅਤੇ ਮਠਿਆਈਆ ਵੰਡੀਆਂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਥਾਨਕ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਸਬੰਧੀ ਇਕ ਵਿਸ਼ੇਸ਼ ਸਮਾਗਮ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਸੰਪੰਨ ਹੋਇਆ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ ਨਾਲ ਚੇਅਰਮੈਨ ਰਵਿੰਦਰ ਸਿੰਘ ਗੁੱਡੂ , ਵਾਇਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖਾਲਸਾ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਨ ਸਿੰਘ, ਕਿਸ਼ੋਰੀ ਲਾਲ, ਜਨਰਲ ਸਕੱਤਰ ਕਮਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਮੁੱਖ ਸਲਾਹਕਾਰ ਆਰਐਲ ਪਾਂਧੀ, ਮੰਗਤ ਰਾਜ ਸੁਖੀਜਾ ,ਆਰਗੇਨਾਈਜ ਰਾਜ ਕੁਮਾਰ ਬਾਂਸਲ, ਮੀਤ ਪ੍ਰਧਾਨ ਰਜਿੰਦਰ ਗੋਇਲ, ਜਨਕ ਰਾਜ ਜੋਸ਼ੀ ਅਤੇ ਰਜਿੰਦਰ ਸਿੰਘ ਚੰਗਾਲ ਮੌਜੂਦ ਸਨ, ਜਦੋਂ ਕਿ ਮੁੱਖ ਮਹਿਮਾਨ ਵਜੋਂ ਉੱਘੇ ਸਮਾਜ ਸੇਵੀ ਲੋਕ ਸੇਵਕ ਗੋਪਾਲ ਦਾਸ ਗੋਇਲ, ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਮਾਜ ਸੇਵੀ ਸੁਰਿੰਦਰ ਪਾਲ ਗਰਗ ਅਤੇ ਨਗਨ ਬਾਬਾ ਸ੍ਰੀ ਸਾਹਿਬ ਦਾਸ ਸੇਵਾ ਦਲ ਦੇ ਪ੍ਰਧਾਨ ਹਰੀਸ਼ ਅਰੋੜਾ ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ਦੌਰਾਨ ਹੱਥੀ ਕਿਰਤ ਕਰ ਰਹੇ ਮਿਹਨਤ ਨਾਲ ਮਿੱਟੀ ਦੇ ਦੀਵੇ ਬਣਾ ਕੇ ਫੁੱਟ ਪਾਥਾ ਤੇ ਵੇਚਣ ਵਾਲਿਆਂ ਪਾਸੋਂ ਖਰੀਦ ਕੇ ਵੰਡੇ ਗਏ ਅਤੇ ਮਠਿਆਈ ਵੰਡੀ ਗਈ। ਨਾਲ ਹੀ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਅਤੇ ਹੱਥੀਂ ਕੰਮ ਕਰਨ ਵਾਲੇ ਕਾਰੀਗਰਾਂ ਪਾਸੋਂ ਮਿੱਟੀ ਦੇ ਦੀਵੇ ਖਰੀਦ ਕੇ ਰੋਸ਼ਨੀ ਕਰਨੀ ਚਾਹੀਦੀ ਹੈ ਤਾਂ ਜੋਂ ਉਨ੍ਹਾਂ ਨੂੰ ਵੀ ਖੁਸ਼ੀ ਨਾਲ ਦੀਵਾਲੀ ਮਨਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਚੇਅਰਮੈਨ ਰਵਿੰਦਰ ਸਿੰਘ ਗੁੱਡੂ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਾਏ ਜਾਣ ਤਾਂ ਜੋਂ ਹਵਾ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ। ਕੁਲਵੰਤ ਰਾਏ ਬਾਂਸਲ, ਬਲਦੇਵ ਰਾਜ ਮਦਾਨ, ਮਹੇਸਜ਼ੋਹਰ, ਤਿਲਕ ਰਾਜ ਸਤੀਜਾ, ਸੁਰਿੰਦਰ ਸੋ਼ਢੀ, ਵਾਸਦੇਵ ਸ਼ਰਮਾ, ਯੁਧਿੱਸ਼ਟਰ, ਅਸ਼ੋਕ ਨਾਗਪਾਲ, ਮਦਨ ਗੋਪਾਲ ਸਿੰਗਲਾ, ਕੁਲਵੰਤ ਰਾਏ ਬਾਂਸਲ,ਓਮ ਪ੍ਰਕਾਸ਼ ਸ਼ਰਮਾ ਮੌਜੂਦ ਸਨ।