ਭਾਈ ਗੁਰਦਾਸ ਕਾਲਜ ਦੇ 8 ਵਿਦਿਆਰਥੀ ਨੌਕਰੀ ਲਈ ਚੁਣੇ ਭਾਈ ਗੁਰਦਾਸ ਕਾਲਜ ਦੇ 8 ਵਿਦਿਆਰਥੀ ਨੌਕਰੀ ਲਈ ਚੁਣੇ
Publish Date: Fri, 25 Sep 2026 03:16 PM (IST)
Updated Date: Sat, 26 Sep 2026 04:00 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਮਾਲਵਾ ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਭਾਈ ਗੁਰਦਾਸ ਗਰੁੱਪ ਦੇ ਪਲੇਸਮੈਂਟ ਸੈੱਲ ਵੱਲੋਂ ਇੰਜੀਨੀਅਰਿੰਗ ਕਾਲਜ ਵਿੱਚ ਪਲੇਸਮੈਂਟ ਡਰਾਈਵ ਦਾ ਕਰਵਾਈ ਗਈ। ਇਸ ਵਿੱਚ ਪ੍ਰਸਿੱਧ ਅੰਤਰਰਾਸ਼ਟਰੀ ਕੰਪਨੀ ਕੁਆਲਿਟੀ ਆਸਟਰੀਆ ਸੈਂਟਰਲ ਏਸ਼ੀਆ, ਗੁੜਗਾਂਓ ਵੱਲੋਂ ਸ਼ਿਰਕਤ ਕੀਤੀ ਗਈ। ਇਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਭਾਈ ਗੁਰਦਾਸ ਇੰਜੀਨੀਅਰਿੰਗ ਕਾਲਜ ਦੇ ਬੀ.ਟੈਕ ਮਕੈਨੀਕਲ ਇੰਜੀਨੀਅਰਿੰਗ, ਸਿਵਲ ਇੰਜੀਨੀਅਰਿੰਗ ਅਤੇ ਇਲੈਕਟਰੀਕਲ ਇੰਜੀਨੀਅਰਿੰਗ ਦੇ 8 ਵਿਦਿਆਰਥੀ ਸਫਲਤਾ ਪੂਰਵਕ ਇਸ ਕੰਪਨੀ ਵਿੱਚ ਚੁਣੇ ਗਏ। ਕੰਪਨੀ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਦੇ ਲਿਖਤੀ ਟੈਸਟ ਦੇ ਨਾਲ-ਨਾਲ ਗਰੁੱਪ ਡਿਸਕਸ਼ਨ ਅਤੇ ਵਿੱਚੋਂ ਸਫਲ ਹੋਏ ਵਿਦਿਆਰਥੀਆਂ ਦੀ ਇੰਟਰਵਿਊ ਦੇ ਮਾਧਿਅਮ ਨਾਲ ਚੋਣ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਦਾ ਉਤਸ਼ਾਹ ਵੇਖਣ ਯੋਗ ਸੀ। ਇਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਵੱਲੋਂ ਕਾਲਜ ਪ੍ਰਬੰਧਨ ਦਾ ਲਗਾਤਾਰ ਅਜਿਹੇ ਪਲੇਟਫਾਰਮ ਮੁਹੱਈਆ ਕਰਵਾਉਣ ਲਈ ਧੰਨਵਾਦ ਕੀਤਾ ਗਿਆ। ਕੰਪਨੀ ਦੇ ਅਧਿਕਾਰੀਆਂ ਨੇ ਭਾਈ ਗੁਰਦਾਸ ਗਰੁੱਪ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਕਾਲਜ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਪੱਧਰ ਬਹੁਤ ਹੀ ਉੱਚਾ ਹੈ। ਸਾਰੇ ਵਿਦਿਆਰਥੀਆਂ ਨੇ ਲਿਖਤੀ, ਗਰੁੱਪ ਡਿਸਕਸ਼ਨ ਅਤੇ ਇੰਟਰਵਿਊ ਵਿੱਚ ਬਹੁਤ ਵਧੀਆ ਢੰਗ ਨਾਲ ਪ੍ਰਦਰਸ਼ਨ ਕੀਤਾ। ਉਨ੍ਹਾਂ ਕਾਲਜ ਦੇ ਅਕਾਦਮਿਕ ਪੱਧਰ ਦੀ ਸ਼ਲਾਘਾ ਕਰਦਿਆਂ ਚੁਣੇ ਹੋਏ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਇਕ ਮਿਲਣੀ ਦੌਰਾਨ ਡਾ. ਗੁਨਿੰਦਰਜੀਤ ਸਿੰਘ ਜਵੰਧਾ, ਚੇਅਰਮੈਨ ਭਾਈ ਗੁਰਦਾਸ ਗਰੁੱਪ ਨੇ ਦੱਸਿਆ ਕਿ ਮਿਆਰੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਲਈ ਯੋਗ ਨੌਕਰੀਆਂ ਦਾ ਪ੍ਰਬੰਧ ਕਰਨਾ ਸਾਡਾ ਮੁੱਖ ਟੀਚਾ ਹੈ। ਇਹ ਪਲੇਸਮੈਂਟ ਐਕਟੀਵਿਟੀ ਇਨ੍ਹਾਂ ਯਤਨਾਂ ਦਾ ਹੀ ਹਿੱਸਾ ਹੈ। ਉਨ੍ਹਾ ਅੱਗੇ ਦੱਸਿਆ ਕਿ ਅੰਤਰਰਾਸ਼ਟਰੀ ਕੰਪਨੀ ਕੁਆਲਿਟੀ ਆਸਟਰੀਆ ਸੈਂਟਰਲ ਏਸ਼ੀਆ, ਗੁੜਗਾਓਂ ਵਿੱਚ ਸਾਡੇ 8 ਵਿਦਿਆਰਥੀਆਂ ਦਾ ਚੰਗੀ ਨੌਕਰੀ ਵਾਸਤੇ ਚੁਣੇ ਜਾਣਾ ਸਾਡੀਸੰਸਥਾ ਦੁਆਰਾ ਦਿੱਤੀ ਜਾਂਦੀ ਮਿਆਰੀ ਸਿੱਖਿਆ ਅਤੇ ਵਿਦਿਆਰਥੀਆਂ ਦੇ ਰੋਜ਼ਗਾਰ ਪ੍ਰਤੀ ਕੀਤੇ ਜਾਂਦੇ ਯਤਨਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾ ਇਸ ਮੌਕੇ ਪਲੇਸਮੈਟ ਸੈਂਲ ਅਤੇ ਆਯੋਜਕਾਂ ਨੂੰ ਵਧਾਈ ਦਿੰਦਿਆਂ ਲਗਾਤਾਰ ਅਜਿਹੇ ਸਫਲ ਕਾਰਜ ਕਰਵਾਉਣ ਲਈ ਸ਼ੁਭ ਕਾਮਨਾਵਾਂ ਵੀ ਭੇਟ ਕੀਤੀਆਂ। ਡਾ. ਤਨੂਜਾ ਸ੍ਰੀਵਾਸਤਵਾ, ਕੈਂਪਸ ਡਾਇਰੈਕਟਰ, ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਕਿਹਾ ਕਿ ਸਾਡੇ ਕਾਲਜ ਦੇ ਪਲੇਸਮੈਂਟ ਸੈੱਲ ਵੱਲੋਂ ਵਿਦਿਆਰਥੀਆਂ ਦੇ ਰੋਜ਼ਗਾਰ ਲਈ ਪੂਰਾ ਸਾਲ ਅਜਿਹੇ ਆਯੋਜਨ ਕੀਤੇ ਜਾਂਦੇ ਹਨ। ਬਲਜਿੰਦਰ ਕੌਰ ਜਵੰਧਾ, ਸੈਕਟਰੀ ਭਾਈ ਗੁਰਦਾਸ ਗਰੁੱਪ ਅਤੇ ਡਾ. ਸੁਵਰੀਤ ਕੌਰ ਜਵੰਧਾ, ਐਮਡੀ, ਭਾਈ ਗੁਰਦਾਸ ਗਰੁੱਪ ਨੇ ਵੀ ਆਯੋਜਕਾਂ ਅਤੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।