ਕੈਂਪ ਦਾ 70 ਵਿਅਕਤੀਆਂ ਨੇ ਲਿਆ ਲਾਹਾ
ਸੰਸਥਾ ਵੱਲੋਂ ਲਾਏ ਕੈਂਪ ਦਾ 70 ਵਿਅਕਤੀਆਂ ਨੇ ਲਿਆ ਲਾਹਾ
Publish Date: Sun, 20 Sep 2026 03:42 PM (IST)
Updated Date: Mon, 21 Sep 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵੱਲੋਂ ਹਫਤਾਵਾਰੀ ਮੈਡੀਕਲ ਕੈਂਪ ਜੀਪੀਐਫ਼ ਧਰਮਸ਼ਾਲਾ ਵਿਖੇ ਲਾਇਆ ਗਿਆ । ਕੈਂਪ ਦਾ ਉਦਘਾਟਨ ਰਮੇਸ਼ ਕੁਮਾਰ ਕੱਪੜੇ ਵਾਲੇ ਅਤੇ ਉਨ੍ਹਾਂ ਦੇ ਪੋਤੇ ਧਰੁਵ ਗਰਗ ਨੇ ਕੀਤਾ। ਉਨ੍ਹਾਂ ਸੰਸਥਾ ਨੂੰ ਉਨ੍ਹਾਂ ਨੇ ਹਰੇਕ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਐਮਡੀ ਮੈਡੀਸਨ ਡਾਕਟਰ ਵੱਲੋਂ ਲੱਗਭੱਗ 70 ਮਰੀਜ਼ਾਂ ਦੀ ਚੈਕਅੱਪ ਕੀਤੀ। ਸੰਸਥਾ ਦੇ ਆਗੂ ਗੌਰਵ ਸਿੰਗਲਾ, ਵਿੱਕੀ ਅਤੇ ਸੁਰਿੰਦਰ ਡਿਸਕੋ ਨੇ ਦੱਸਿਆ ਕਿ ਸੰਸਥਾਂ ਵੱਲੋਂ ਜਿੱਥੇ ਹਰ ਹਫ਼ਤੇ ਮੈਡੀਕਲ ਕੈਂਪ ਲਾਇਆ ਜਾਂਦਾ ਹੈ, ਉੱਥੇ ਹੀ ਆਉਣ ਵਾਲੀ 17 ਅਕਤੂਬਰ ਨੂੰ ਸ਼ਹਿਰ ਦੀ ਸੁੱਖ ਸ਼ਾਂਤੀ ਲਈ 101 ਕੰਜਕ ਪੂਜਨ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਮੇਂ ਸਮੇਂ ਤੇ ਸਮਾਜ ਸੇਵਾ ਦੇ ਕੰਮ ਵੀ ਕੀਤੇ ਜਾਂਦੇ ਹਨ। ਸੰਸਥਾਂ ਨੂੰ ਦਾਨੀ ਸੱਜਣਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਸੰਸਥਾ ਵੱਲੋਂ ਮੁੱਖ ਮਹਿਮਾਨ ਰਮੇਸ਼ ਕੁਮਾਰ ਅਤੇ ਉਨਾਂ ਦੇ ਪੋਤੇ ਧਰੁਵ ਗਰਗ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਲੱਭੂ ਰਾਮ ਗੋਇਲ , ਗੌਰਵ ਵਿੱਕੀ, ਰਾਜ ਕੁਮਾਰ ਮੈਨੇਜਰ, ਸ਼ੀਸ਼ਪਾਲ, ਰਾਮ ਮੂਰਤੀ ਸਿੰਗਲਾ ,ਰਕੇਸ਼ ਬਾਂਸਲ , ਓਮ ਪ੍ਰਕਾਸ਼ ਮੌੜਾਂ ਵਾਲੇ ਆਦਿ ਮੈਂਬਰ ਹਾਜਰ ਸਨ।