
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਸ਼ੀਲੀਆ ਗੋਲੀਆ ਅਤੇ ਚਿੱਟੇ ਸਮੇਤ 6 ਵਿਅਕਤੀ ਕਾਬੂ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਸਥਾਨਕ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ 6 ਵਿਅਕਤੀਆਂ ਨੂੰ ਪਾਬੰਦੀਸ਼ੁਦਾ 60 ਨਸ਼ੀਲੀਆਂ ਗੋਲੀਆਂ ਅਤੇ 7 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕਰਕੇ ਮਾਮਲੇ ਦਰਜ ਕੀਤੇ ਹਨ।
ਡੀਐੱਸਪੀ ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਦਿੜ੍ਹਬਾ ਦੀ ਅਗਵਾਈ ਹੇਠ ਥਾਣਾ ਦਿੜਬਾ ਪੁਲਿਸ ਦੀਆ ਵੱਖ-ਵੱਖ ਟੀਮਾ ਬਣਾ ਕੇ ਹਾਟ ਸਪੋਟ ਏਰੀਆ ਵਿੱਚ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਥਾਣਾ ਦਿੜ੍ਹਬਾ ਦੇ ਹਾਟ ਸਪੋਟ ਏਰੀਆ ਪੁਲਿਸ ਪਾਰਟੀ ਨੇ ਗੁਰਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਵਾਸੀ ਸਫੀਪੁਰ ਕਲਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ। ਸਹਾਇਕ ਥਾਣੇਦਾਰ ਤਰਸੇਮ ਲਾਲ ਸਮੇਤ ਪੁਲਿਸ ਪਾਰਟੀ ਨੇ ਮੁਲਜ਼ਮ ਅਸ਼ੋਕ ਕੁਮਾਰ ਉਰਫ ਸ਼ੌਕੀ ਵਾਸੀ ਦਿੜ੍ਹਬਾ ਅਤੇ ਪ੍ਰਦੀਪ ਸਿੰਘ ਉਰਫ ਰਵੀ ਵਾਸੀ ਤੂਰਬੰਨਜਾਰਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਪਾਬੰਦੀਸ਼ੁਦਾ 60 ਨਸ਼ੀਲੀਆ ਗੋਲੀਆਂ ਬਰਾਮਦ ਕਰਕੇ ਮਾਮਲਾ ਦਰਜ ਕੀਤਾ। ਸਹਾਇਕ ਥਾਣੇਦਾਰ ਮੁਨੀਸ਼ ਜੋਸ਼ੀ ਇੰਚਾਰਜ ਚੌਕੀ ਕੌਹਰੀਆਂ ਪੁਲਿਸ ਪਾਰਟੀ ਨੇ ਜਗਜੀਤ ਸਿੰਘ ਉਰਫ ਜੱਗੀ ਵਾਸੀ ਕਾਕੂਵਾਲਾ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਖਨਾਲ ਖੁਰਦ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋ 7 ਗ੍ਰਾਮ ਚਿੱਟਾ ਬਰਾਮਦ ਕਰਕੇ ਮਾਮਲਾ ਦਰਜ ਕੀਤਾ।