ਮੋਬਾਈਲ ਟਾਵਰਾਂ ਦਾ ਸਾਮਾਨ ਚੋਰੀ ਕਰਨ ਵਾਲੇ 6 ਕਾਬੂ ਮੋਬਾਈਲ ਟਾਵਰਾਂ ਦਾ ਸਾਮਾਨ ਚੋਰੀ ਕਰਨ ਵਾਲੇ 6 ਕਾਬੂ
Publish Date: Tue, 25 Aug 2026 06:58 PM (IST)
Updated Date: Wed, 26 Aug 2026 04:04 AM (IST)
ਫੋਟੋ–33ਕੈਪਸ਼ਨ–ਸੰਗਰੂਰ ਜਾਣਕਾਰੀ ਦਿੰਦੇ ਹੋਏ ਐਸਪੀ ਮਨਪ੍ਰੀਤ ਸਿੰਘ। ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਮੋਬਾਈਲ ਟਾਵਰਾਂ ਦਾ ਸਾਮਾਨ ਚੋਰੀ ਕਰਨ ਵਾਲੇ ਛੇ ਵਿਅਕਤੀਆਂ ਸੰਗਰੂਰ ਪੁਲਿਸ ਨੇ ਕਾਬੂ ਕਰਕੇ ਉਨ੍ਹਾਂ ਪਾਸੋ ਚੋਰੀ ਦੇ 16 ਬੀਟੀਐਸ ਕਾਰਡ, ਇੱਕ ਕਾਰ, ਇੱਕ ਟੈਪੂ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਐਸਪੀ (ਡੀ) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੀਆਈਏ ਦੇ ਇੰਚਾਰਜ ਸੰਦੀਪ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਚੀਮਾ ਏਰੀਆ ਵਿੱਚ ਚੈਕਿੰਗ ਅਤੇ ਗਸ਼ਤ ਕਰ ਰਹੇ ਸਨ। ਜਦੋ ਉਹ ਪਿੰਡ ਸ਼ਾਹਪੁਰ ਮੌਜੂਦ ਸਨ ਤਾਂ ਇਸੇ ਦੌਰਾਨ ਗੁਪਤ ਸੂਚਨਾ ਮਿਲੀ ਕਿ ਲਵਪ੍ਰੀਤ ਸਿੰਘ ਉਰਫ ਆਂਡਾ ਨਿਵਾਸੀ ਸ਼ੇਰੋ, ਹਰਪ੍ਰੀਤ ਸਿੰਘ ਉਰਫ ਕਾਲੋ ਸ਼ੇਰੋ ਜੋ ਮੋਬਾਈਲ ਟਾਵਰਾਂ ਤੋਂ ਸਮਾਨ ਚੋਰੀ ਕਰਨ ਦੇ ਆਦੀ ਹਨ, ਜੋ ਇੱਕ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਚੋਰੀ ਕੀਤਾ ਸਾਮਾਨ ਵੇਚਣ ਲਈ ਮਾਰਕੀਟ ਕਮੇਟੀ ਨੇੜੇ ਅਨਾਜ ਮੰਡੀ ਕੋਲ ਖੜੇ ਹਨ। ਜਿਨਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਲਵਪ੍ਰੀਤ ਸਿੰਘ ਉਰਫ ਆਂਡਾ ਅਤੇ ਹਰਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ ਵਿੱਚੋ 10 ਡੀਟੀਐਸ ਕਾਰਡ, ਇਕ ਕਟਰ, ਇਕ ਪਲਾਸ, ਇਕ ਪੇਚਕਸ ਬਰਾਮਦ ਕਰ ਲਿਆ। ਲਵਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਸਾਲਿਮ ਨਿਵਾਸੀ ਇਸਲਾਮਾਬਾਦ ਜ਼ਿਲ੍ਹਾ ਮੁਜੱਫਰਨਗਰ (ਯੂਪੀ), ਸ਼ਾਜਿਦ ਨਿਵਾਸੀ ਯੂਪੀ, ਫਰਮਾਨ ਨਿਵਾਸੀ ਯੂਪੀ, ਰਿਆਜੂਦੀਨ ਵਾਸੀ ਯੂਪੀ ਨਾਲ ਮਿਲਕੇ ਮੋਬਾਈਲ ਟਾਵਰਾਂ ਤੋ ਸਾਮਾਨ ਚੋਰੀ ਕਰਦੇ ਹਨ। ਪੁਲਿਸ ਨੇ ਉਕਤ ਚਾਰਾਂ ਨੂੰ ਵੀ ਗ੍ਰਿਫਤਾਰ ਕਰਕੇ ਇਨ੍ਹਾਂ ਪਾਸੋ 6 ਬੀਟੀਐਸ ਕਾਰਡ ਸਮੇਤ ਚੋਰੀ ਦਾ ਸਮਾਨ ਲੈ ਕੇ ਜਾਣ ਲਈ ਵਰਤਿਆਂ ਜਾ ਟੈਪੂ ਬਰਾਮਦ ਕੀਤਾ ਗਿਆ। ਉਕਤ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।