- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਂਪ ਦੌਰਾਨ 593 ਮਰੀਜਾਂ ਦੀ ਕੀਤੀ ਜਾਂਚ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਡਾਇਰੈਕਟਰ ਆਫ਼ ਆਯੁਰਵੇਦਿਕ ਪੰਜਾਬ, ਡਾ. ਰਮਨ ਖੰਨਾ ਡਾਇਰੈਕਟਰ ਹੋਮਿਓਪੈਥਿਕ ਪੰਜਾਬ, ਡਾ. ਹਰਿੰਦਰਪਾਲ ਜਿਲ੍ਹਾ ਆਯੁਰਵੈਦਿਕ ਯੂਨਾਨੀ ਅਫ਼ਸਰ, ਡਾ. ਸੀਮਾ ਜੈਨ ਅਤੇ ਜਿਲ੍ਹਾ ਹੋਮਿਓਪੈਥਿਕ ਅਫ਼ਸਰ, ਡਾ. ਰਾਜੀਵ ਜਿੰਦੀਆ ਦੀ ਅਗਵਾਈ ਹੇਠ ਆਯੁਸ਼ਮਾਨ ਆਰੋਗਿਆ ਕੇਂਦਰ ਮਹਿਲਾਂ ਵੱਲੋਂ ਸ਼ਿਵ ਮੰਦਰ ਮਹਿਲਾਂ ਵਿਖੇ ਇੱਕ ਵਿਸ਼ਾਲ ਆਯੁਰਵੈਦਿਕ ਤੇ ਹੋਮਿਓਪੈਥਿਕ ਸਿਹਤ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ, ਡਾ. ਸੀਮਾ ਜੈਨ ਸੀਨੀਅਰ ਫਿਜੀਸ਼ੀਅਨ, ਡਾ. ਕੁਲਵਿੰਦਰ ਸ਼ਰਮਾ ਗ੍ਰਾਮ ਪੰਚਾਇਤ ਮਹਿਲਾ ਅਤੇ ਸਮਾਜ ਸੇਵੀ ਸ਼ਿਵ ਜਿੰਦਲ ਮੌਜੂਦ ਸਨ। ਕੈਂਪ ਦੌਰਾਨ 593 ਦੇ ਕਰੀਬ ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਜਿਸ ਵਿੱਚ ਆਯੁਰਵੈਦਿਕ ਡਾਕਟਰਾਂ ਦੁਆਰਾ 316 ਅਤੇ ਹੋਮਿਓਪੈਥਿਕ ਡਾਕਟਰਾ ਦੁਆਰਾ 277 ਮਰੀਜ਼ਾਂ ਦੀ ਜਾਂਚ ਕੀਤੀ ਗਈ ।ਕੈਂਪ ਵਿੱਚ ਆਯੁਰਵੈਦਿਕ ਵਿਭਾਗ ਵੱਲੋਂ ਡਾਕਟਰ ਲਲਿਤ ਕਾਂਸਲ ਡਾ. ਗੁਰਪ੍ਰੀਤ ਕੌਰ ਅਤੇ ਹੋਮਿਓਪੈਥੀ ਵਿਭਾਗ ਦੇ ਡਾ. ਜਸਦੀਪ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੇ ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ਦੌਰਾਨ ਅਮਿਤ ਕਾਂਸਲ, ਕੈਲਾਸ਼ ਮਿੱਤਲ ਯੋਗੇਸ਼ ਸ਼ਰਮਾ, ਰੂਬੀਨਾ, ਬਬੀਤਾ ਵੱਲੋਂ ਡਾਕਟਰਾਂ ਦੀ ਸਲਾਹ ਨਾਲ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਲਛਮਣ ਸਿੰਘ ਅਤੇ ਸੰਤੋਸ਼ ਦੇਵੀ ਵੱਲੋਂ ਵੱਖ-ਵੱਖ ਯੋਗ ਆਸਣਾਂ ਦੇ ਸਬੰਧ ਵਿੱਚ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ਼ਿਵ ਜ਼ਿੰਦਲ, ਸਰਪੰਚ ਰਵਿੰਦਰ ਮਾਨ,ਸੁਖਪਾਲ ਸਿੰਘ, ਤੇਜਾ ਸਿੰਘ, ਗੁਰਮੀਤ ਸਿੰਘ, ਸੁਭਾਸ਼ ਜਿੰਦਲ ਅਤੇ ਕੁਲਦੀਪ ਸ਼ਰਮਾ ਮੌਜੂਦ ਸਨ।