34 ਗ੍ਰਾਮ ਨਸੀਲਾ ਪਾਊਡਰ ਬਰਾਮਦ
34 ਗ੍ਰਾਮ ਨਸੀਲਾ ਪਾਊਡਰ ਬਰਾਮਦ
Publish Date: Sat, 24 Jan 2026 05:52 PM (IST)
Updated Date: Sun, 25 Jan 2026 04:11 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਨੇ 34 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਜੋਗਾ ਸਿੰਘ ਵਾਸੀ ਮਲਕਾਣੀ ਪੱਤੀ ਬਡਬਰ ਤੇ ਰੋਬਿਨ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਨਵਾਂ ਕਿਲਾ ਫਿਰੋਜ਼ਪੁਰ ਜੋ ਕਿ ਦਾਣਾ ਮੰਡੀ ਬਡਬਰ ਦੇ ਆਸਪਾਸ ਨਸ਼ੀਲਾ ਪਾਊਡਰ ਵੇਚਣ ਦੀ ਤਾਕ ’ਚ ਹਨ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ 34 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਵਾਇਆ।