22 ਬੋਤਲਾਂ ਸ਼ਰਾਬ ਬਰਾਮਦ, ਮਾਮਲਾ ਦਰਜ
22 ਬੋਤਲਾਂ ਸ਼ਰਾਬ ਬਰਾਮਦ, ਮਾਮਲਾ ਦਰਜ
Publish Date: Thu, 26 Mar 2026 05:21 PM (IST)
Updated Date: Fri, 27 Mar 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ 22 ਬੋਤਲਾਂ ਸ਼ਰਾਬ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਬੱਬਲੀ ਪਤਨੀ ਜੰਗ ਸਿੰਘ ਵਾਸੀ ਮਿਊੁਂਸੀਪਲ ਕਮੇਟੀ ਦੀ ਬੈਕ ਸਾਇਡ ਬਰਨਾਲਾ ਜੋ ਬਾਹਰੋਂ ਸਸਤੇ ਭਾਅ ਦੀ ਸ਼ਰਾਬ ਠੇਕਾ ਦੇਸੀ ਲਿਆਕੇ ਮਹਿੰਗੇ ਭਾਅ ’ਚ ਪਰਵਾਸੀ ਮਜ਼ਦੂਰਾਂ ਨੂੰ ਵੇਚਣ ਦਾ ਆਦੀ ਹੈ। ਜੋ ਅੱਜ ਵੀ ਦੁਸ਼ਹਿਰਾ ਗਰਾਊਂਡ ਬਰਨਾਲਾ ’ਚ ਸ਼ਰਾਬ ਠੇਕਾ ਦੇਸੀ ਵੇਚਣ ਦੀ ਤਾਕ ’ਚ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਦੌਰਾਨੇ ਰੇਡ 22 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਹੈ।