20 ਪਰਿਵਾਰ ਹੋਰ ਪਾਰਟੀਆਂ ਛੱਡ ‘ਆਪਠ ’ਚ ਹੋਏ ਸ਼ਾਮਲ 20 ਪਰਿਵਾਰ ਹੋਰ ਪਾਰਟੀਆਂ ਛੱਡ ਆਪ ’ਚ ਹੋਏ ਸ਼ਾਮਿਲ
Publish Date: Mon, 07 Sep 2026 05:10 PM (IST)
Updated Date: Tue, 08 Sep 2026 04:04 AM (IST)
ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਮੰਤਰੀ ਗੋਇਲ ਨੇ ਕੀਤਾ ਸਵਾਗਤ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਕਾਂਗਰਸ ਦੇ ਸੀਨੀਅਰ ਆਗੂ ਅਤੇ ਪੀਪੀਸੀਸੀ ਮੈਂਬਰ ਰਹੇ ਸਨਮੀਕ ਸਿੰਘ ਹੈਨਰੀ ਜੋ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਭਤੀਜੇ ਹਨ ਅਤੇ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਹੁਣ ਸਨਮੀਕ ਸਿੰਘ ਹੈਨਰੀ ਅਤੇ ਮਨਦੀਪ ਸਿੰਘ ਭੰਗੂ ਪਿੰਡ ਕਾਲੀਆ ਦੀ ਪ੍ਰੇਰਨਾ ਨਾਲ ਕਰੀਬ 20 ਪਰਿਵਾਰਾਂ ਵੱਲੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਹਾਜ਼ਰੀ ਦੌਰਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ‘ਆਪ’ ਵਿੱਚ ਸ਼ਾਮਿਲ ਹੋਣ ਵਾਲੇ ਨਵੇਂ ਆਗੂਆਂ ਅਤੇ ਵਰਕਰਾਂ ਦਾ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਸਨਮਾਨ ਕਰਦਿਆਂ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਲਹਿਰਾਗਾਗਾ ਤੋਂ ਨਿਰਮਲ ਦਾਸ, ਬਾਵਾ ਦਾਸ, ਜਰਨੈਲ ਸਿੰਘ, ਸਾਹਿਬ ਸਿੰਘ, ਰਜਨੀਸ਼ ਬਾਬਾ, ਰੋਹਿਤ ਬਾਵਾ, ਗੁਰਲੀਨ ਬਾਵਾ, ਹਰਵਿੰਦਰ ਸਿੰਘ ਅਤੇ ਸਿਕੰਦਰ ਦਾਸ ਨੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਨਵੇਂ ਸ਼ਾਮਿਲ ਹੋਏ ਆਗੂਆਂ ਨੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਪਾਰਟੀ ਨੂੰ ਹਲਕੇ ਵਿੱਚ ਹੋਰ ਮਜ਼ਬੂਤ ਕਰਨ ਲਈ ਸਰਗਰਮੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਮੰਤਰੀ ਗੋਇਲ ਦੇ ਸਪੁੱਤਰ ਗੌਰਵ ਗੋਇਲ, ਮੰਤਰੀ ਗੋਇਲ ਦੀ ਧਰਮ ਪਤਨੀ ਸੀਮਾ ਗੋਇਲ, ਨਗਰ ਕੌਂਸਲ ਪ੍ਰਧਾਨ ਮੈਡਮ ਕਾਂਤਾ ਗੋਇਲ, ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ,ਰਜਨੀਸ਼ ਗੁਪਤਾ ਕੌਂਸਲਰ, ਪੁਨੀਤ ਗਰਗ ਪੀਤੂ, ਰਤਨ ਸ਼ਰਮਾ, ਲੱਖਾ ਰਾਮਗੜ੍ਹ, ਗੁਰਸੇਵਕ ਸਿੰਘ ਰੋੜੇਵਾਲ, ਬਲਜੀਤ ਸਿੰਘ ਕਾਲੀਆ, ਹੈਪੀ ਠੇਕੇਦਾਰ, ਸਾਬਕਾ ਚੇਅਰਮੈਨ ਸੋਨੀ ਹਮੀਰਗੜ੍ਹ, ਗੁਰਪ੍ਰੀਤ ਸਿੰਘ ਸੰਧੂ, ਸੁਖਪਾਲ ਸ਼ਰਮਾ, ਸੁਖਵਿੰਦਰ ਸਿੰਘ, ਪਿੰਡ ਅੜਕਵਾਸ ਦੇ ਸਰਪੰਚ ਪ੍ਰਗਟ ਸਿੰਘ, ਰਣਜੀਤ ਸਿੰਘ ਡੂਡੀਆਂ, ਕਰਨੈਲ ਸਿੰਘ ਨੰਬਰਦਾਰ ਅਤੇ ਪਰਸ਼ੋਤਮ ਗੋਇਲ ਲਹਿਲ ਕਲਾਂ ਹਾਜ਼ਰ ਸਨ।