- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਂਪ ਦੌਰਾਨ 101 ਯੂਨਿਟ ਖੂਨਦਾਨ ਕੀਤਾ

ਹਰਜੀਤ ਸਿੰਘ, ਪੰਜਾਬੀ ਜਾਗਰਣ,
ਖਨੌਰੀ : ਸੰਤ ਨਿਰੰਕਾਰੀ ਸਤਸੰਗ ਭਵਨ ਖਨੌਰੀ ਵਿਖੇ ਮਾਨਵਤਾ ਦੇ ਭਲੇ ਲਈ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ। ਜਿਸ ਵਿੱਚ ਸੰਤ ਨਿਰੰਕਾਰੀ ਮੰਡਲ ਸੰਗਰੂਰ ਜੋਨ ਦੇ ਜ਼ੋਨਲ ਇੰਚਾਰਜ ਡਾ. ਵੀਰ ਚੰਦ ਲੁਥਰਾ ਅਤੇ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾ ਦਲ ਦੇ ਖੇਤਰੀ ਸੰਚਾਲਕ ਰਾਜ ਸਿੰਘ ਨੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਪਹੁੰਚੇ ਹੋਏ ਸਨ।
ਇਸ ਮੌਕੇ ਡਾ. ਵੀਸੀ ਲੂਥਰਾ ਨੇ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਅਣਗਿਣਤ ਖ਼ੂਨ ਦਾਨ ਕੈਂਪ ਲਾ ਕੇ ਨਿਰੰਕਾਰੀ ਸ਼ਰਧਾਲੂਆਂ ਵੱਲੋਂ ਮਾਨਵਤਾ ਦੀ ਭਲਾਈ ਲਈ ਲੱਖਾਂ ਯੂਨਿਟ ਖ਼ੂਨ ਦਾਨ ਕਰਕੇ ਲੱਖਾਂ ਕੀਮਤੀ ਜਾਨਾਂ ਬਚਾਈਆਂ ਜਾ ਰਹੀਆਂ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਮੌਕੇ ਸੇਵਾ ਦਲ ਦੇ ਖੇਤਰੀ ਸੰਚਾਲਕ ਰਾਜ ਸਿੰਘ ਨੇ ਕਿਹਾ ਕਿ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਲੱਖਾਂ ਵਲੰਟੀਅਰਾਂ ਵੱਲੋਂ ਸਮਾਜ ਸੇਵਾ ਦੇ ਹੋਰ ਅਨੇਕਾਂ ਖੇਤਰਾਂ ਜਿਵੇਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਰੁੱਖ ਲਗਾਉਣੇ, ਆਲੇ ਦੁਆਲੇ ਤੇ ਹਸਪਤਾਲਾਂ ਰੇਲਵੇ ਸਟੇਸ਼ਨਾਂ ਆਦਿ ਦੀ ਸਾਫ ਸਫਾਈ ਯਕੀਨੀ ਬਣਾਉਣ ਵਰਗੇ ਸਮਾਜ ਸੇਵਾ ਦੇ ਕੰਮ ਵੀ ਕਰਵਾਏ ਜਾ ਰਹੇ ਹਨ । ਸੰਤ ਨਿਰੰਕਾਰੀ ਮੰਡਲ ਖਨੌਰੀ ਬਰਾਂਚ ਦੇ ਮੁਖੀ ਲਛਮਣ ਦਾਸ ਨੇ ਇਸ ਵਿਸ਼ਾਲ ਖੂਨ ਦਾਨ ਕੈਂਪ ਵਿੱਚ ਸੌ ਤੋਂ ਵੀ ਵੱਧ ਖੂਨਦਾਨ ਕਰਨ ਵਾਲੇ ਨਿਰੰਕਾਰੀ ਨੌਜਵਾਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਿਵਲ ਹਸਪਤਾਲ ਸੰਗਰੂਰ ਦੇ ਬਲੱਡ ਬੈਂਕ ਦੀ ਟੀਮ ਵੱਲੋਂ ਡਾ. ਪੱਲਵੀ ਗਰਗ ਦੀ ਅਗਵਾਈ ਹੇਠ 101 ਯੂਨਿਟ ਖੂਨ ਇਕੱਤਰ ਕੀਤਾ ਗਿਆ ਹੈ।
ਇਸ ਮੌਕੇ ਲਹਿਰਾ ਗਾਗਾ ਬਰਾਂਚ ਦੇ ਸੰਯੋਜਕ ਸੋਹਨ ਲਾਲ, ਸੰਗਰੂਰ ਬਰਾਂਚ ਦੇ ਸੰਯੋਜਕ ਡਾ. ਕੇਸੀ ਗੋਇਲ, ਦਿੜਬਾ ਬਰਾਂਚ ਦੇ ਮੁਖੀ ਹਰਜੀਤ ਗੋਇਲ, ਸੰਗਤੀਵਾਲਾ ਬਰਾਂਚ ਦੇ ਮੁਖੀ ਮਨਜੀਤ ਸਿੰਘ ਅਤੇ ਲੇਹਲ ਕਲਾਂ ਬਰਾਂਚ ਦੇ ਮੁਖੀ ਮਲਕੀਤ ਸਿੰਘ ਵੀ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਲਈ ਪਹੁੰਚੇ।