- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਸਿਆ ਜਾ ਰਿਹਾ ਹੈ ਕਿ ਗਗਨਜੋਤ ਸ਼ੁੱਕਰਵਾਰ ਨੂੰ ਸਵੇਰੇ ਹੀ ਰੂਪਨਗਰ ਪਹੁੰਚੇ ਸਨ ਤੇ ਫਾਰਮ ਹਾਊਸ ਵਿਚ ਇਕੱਲੇ ਸਨ। ਰੂਪਨਗਰ ਸਦਰ ਥਾਣੇ ਦੇ ਐੱਸਐੱਚਓ ਸੰਨੀ ਖੰਨਾ ਨੇ ਕਿਹਾ ਕਿ ਫ਼ਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਘਟਨਾ ਦੇ ਸਬੰਧ ਵਿਚ ਕੁਝ ਸਪੱਸ਼ਟ ਰੂਪ ਨਾਲ ਕਿਹਾ ਜਾ ਸਕੇਗਾ।

ਸਟਾਫ ਰਿਪੋਰਟਰ, ਰੂਪਨਗਰ : ਹਰਿਆਣਾ ਦੇ ਸਾਬਕਾ ਖੇਤੀਬਾੜੀ ਮੰਤਰੀ ਮਰਹੂਮ ਜਸਵਿੰਦਰ ਸਿੰਘ ਸੰਧੂ ਦੇ ਬੇਟੇ ਗਗਨਜੋਤ ਸੰਧੂ ਨੇ ਸ਼ੁੱਕਰਵਾਰ ਨੂੰ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਰੂਪਨਗਰ ਜ਼ਿਲ੍ਹੇ ਦੇ ਪੁਰਖਾਲੀ ਪਿੰਡ ਸਥਿਤ ਕਕੋਟ ਫਾਰਮ ਹਾਊਸ ਵਿਚ ਖ਼ੁਦ ਨੂੰ ਗੋਲੀ ਮਾਰ ਲਈ। ਦੱਸਿਆ ਜਾ ਰਿਹਾ ਹੈ ਕਿ ਗਗਨਜੋਤ ਸ਼ੁੱਕਰਵਾਰ ਨੂੰ ਸਵੇਰੇ ਹੀ ਰੂਪਨਗਰ ਪਹੁੰਚੇ ਸਨ ਤੇ ਫਾਰਮ ਹਾਊਸ ਵਿਚ ਇਕੱਲੇ ਸਨ। ਰੂਪਨਗਰ ਸਦਰ ਥਾਣੇ ਦੇ ਐੱਸਐੱਚਓ ਸੰਨੀ ਖੰਨਾ ਨੇ ਕਿਹਾ ਕਿ ਫ਼ਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਘਟਨਾ ਦੇ ਸਬੰਧ ਵਿਚ ਕੁਝ ਸਪੱਸ਼ਟ ਰੂਪ ਨਾਲ ਕਿਹਾ ਜਾ ਸਕੇਗਾ।
ਦੱਸਿਆ ਜਾਂਦਾ ਹੈ ਕਿ ਗਗਨਜੋਤ ਸੰਧੂ ਕੁਰੂਕਸ਼ੇਤਰ ਦੇ ਗੁਮਥਲਾ ਗੜ੍ਹੂ ਪਿੰਡ ਤੋਂ ਦੋ ਵਾਰੀ ਸਰਪੰਚ ਰਹਿ ਚੁੱਕੇ ਹਨ। ਉਨ੍ਹਾਂ ਦੇ ਪਿਤਾ ਮਰਹੂਮ ਜਸਵਿੰਦਰ ਸਿੰਘ ਸੰਧੂ ਹਰਿਆਣਾ ਦੇ ਸਿਆਸਤ ਵਿਚ ਸਰਗਰਮ ਰਹੇ ਤੇ ਚਾਰ ਵਾਰੀ ਵਿਧਾਇਕ ਰਹੇ। ਓਪੀ ਚੌਟਾਲਾ ਦੀ ਸਰਕਾਰ ਦੌਰਾਨ ਉਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਸੀ। ਸਾਲ 2019 ’ਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਜਾਣਕਾਰੀ ਮੁਤਾਬਕ ਦੇਰ ਸ਼ਾਮ ਕਰੀਬ ਛੇ ਵਜੇ ਉਨ੍ਹਾਂ ਨੇ ਖੁਦ ਨੂੰ ਗੋਲੀ ਮਾਰ ਲਈ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਰੂਪਨਗਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਡਾ.ਚੰਦਨ ਨੇ ਕਿਹਾ ਕਿ ਸ਼ਾਮ 6.40 ਵਜੇ ਗਗਨਜੋਤ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਾਂਚ ਦੌਰਾਨ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ।