- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਪ੍ਰਸ਼ਾਸਨ ਤੋ ਮਿਲੀ ਜਾਣਕਾਰੀ ਅਨੁਸਾਰ ਤੇਜਪਾਲ ਸਿੰਘ ਪੁੱਤਰ ਲੇਟ ਸੁਰਮੁੱਖ ਸਿੰਘ, ਵਾਸੀ ਵਾਰਡ ਨੰਬਰ 9, ਕੁਰਾਲੀ (ਜ਼ਿਲ੍ਹਾ ਐਸ.ਏ.ਐਸ. ਨਗਰ) ਵੱਲੋ 26 ਮਈ 2026 ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਉਸ ਨੇ ਪੰਜਾਬ ਵੱਕਫ ਬੋਰਡ ਚੰਡੀਗੜ੍ਹ ਤੋਂ ਪਿੰਡ ਚਤਾਮਲਾ ਦੀ ਹੱਦ ਅੰਦਰ ਪੈਂਦੀ ਕਰੀਬ 6 ਏਕੜ ਜ਼ਮੀਨ ਲੀਜ਼ 'ਤੇ ਲਈ ਹੋਈ

ਜੋਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ : ਵਿਜੀਲੈਂਸ ਬਿਊਰੋ ਵੱਲੋ ਮੋਰਿੰਡਾ ਸਦਰ ਥਾਣੇ ਵਿਚ ਤਾਇਨਾਤ ਏਐੱਸਆਈ ਅਵਤਾਰ ਸਿੰਘ ਨੂੰ ਥਾਣੇ ਵਿਚ ਦਰਜ ਇੱਕ ਪੁਰਾਣੇ ਮੁਕੱਦਮੇ ਵਿਚੋ ਮਾਂ ਪੁੱਤ ਦਾ ਨਾਮ ਕੱਢਣ ਲਈ ਤੀਹ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਬਿਊਰੋ ਵੱਲੋ ਇਸ ਕਾਰਵਾਈ ਨੂੰ ਇੰਨਾ ਗੁਪਤ ਤੇ ਚੁਸਤੀ ਨਾਲ ਅੰਜਾਮ ਦਿੱਤਾ ਗਿਆ ਕਿ ਸਥਾਨਕ ਪੁਲਿਸ ਤੇ ਮੀਡੀਆ ਨੂੰ ਵੀ ਨੇੜੇ ਨਹੀ ਲੱਗਣ ਦਿੱਤਾ ।
ਪੁਲਿਸ ਪ੍ਰਸ਼ਾਸਨ ਤੋ ਮਿਲੀ ਜਾਣਕਾਰੀ ਅਨੁਸਾਰ ਤੇਜਪਾਲ ਸਿੰਘ ਪੁੱਤਰ ਲੇਟ ਸੁਰਮੁੱਖ ਸਿੰਘ, ਵਾਸੀ ਵਾਰਡ ਨੰਬਰ 9, ਕੁਰਾਲੀ (ਜ਼ਿਲ੍ਹਾ ਐਸ.ਏ.ਐਸ. ਨਗਰ) ਵੱਲੋ 26 ਮਈ 2026 ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਉਸ ਨੇ ਪੰਜਾਬ ਵੱਕਫ ਬੋਰਡ ਚੰਡੀਗੜ੍ਹ ਤੋਂ ਪਿੰਡ ਚਤਾਮਲਾ ਦੀ ਹੱਦ ਅੰਦਰ ਪੈਂਦੀ ਕਰੀਬ 6 ਏਕੜ ਜ਼ਮੀਨ ਲੀਜ਼ 'ਤੇ ਲਈ ਹੋਈ ਹੈ। ਜਿਸ ਵਿਚ ਪੈਦਾ ਹੋਣ ਵਾਲੀ ਫਸਲ ਨੂੰ ਅਵਾਰਾ ਜਾਨਵਰਾਂ ਤੋਂ ਬਚਾਉਣ ਲਈ ਉਸ ਨੇ ਲੇਬਰ ਲਗਾ ਕੇ ਆਪਣੀ ਜ਼ਮੀਨ ਦੇ ਆਲੇ-ਦੁਆਲੇ ਸੀਮਿੰਟ ਦੇ ਕਰੀਬ 130 ਪਿਲਰ ਖੜ੍ਹੇ ਕਰਵਾਏ ਸਨ। ਇਸ ਦੇ ਨਾਲ ਹੀ ਲੋਹੇ ਦੀ ਕੰਢਾ ਤਾਰ ਦੇ ਦੋ ਰੋਲ ਅਤੇ ਪਾਣੀ ਵਾਲੀ 4 ਇੰਚੀ ਪਾਈਪ ਦਾ ਇੱਕ ਰੋਲ ਵੀ ਖੇਤ ਵਿਚ ਲਿਆ ਕੇ ਰੱਖਿਆ ਹੋਇਆ ਸੀ, ਪਰੰਤੂ 26 ਮਈ ਨੂੰ ਆਪਣੇ ਖੇਤ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਪਿੰਡ ਚਤਾਮਲਾ ਦਾ ਰਹਿਣ ਵਾਲਾ ਸੁੱਖਾ ਪੁੱਤਰ ਲੇਟ ਅਵਤਾਰ ਸਿੰਘ ਆਪਣੇ ਟਰੈਕਟਰ ਦੇ ਪਿੱਛੇ ਪਾਏ ਸੁਹਾਗੇ ਨਾਲ ਉਸ ਦੇ ਖੇਤ ਦੇ ਸੀਮਿੰਟਡ ਪਿਲਰਾਂ ਨੂੰ ਬੇਰਹਿਮੀ ਨਾਲ ਤੋੜ ਰਿਹਾ ਸੀ। ਜਦਕਿ ਸੁੱਖੇ ਦੀ ਮਾਤਾ ਸੁਰਿੰਦਰ ਕੌਰ ਵੀ ਖੇਤ ਵਿਚ ਹੀ ਖੜ੍ਹੀ ਸੀ। ਸ਼ਿਕਾਇਤਕਰਤਾ ਮੁਤਾਬਕ, ਜਦੋਂ ਤੱਕ ਉਹ ਉਨ੍ਹਾਂ ਦੇ ਨੇੜੇ ਪਹੁੰਚਿਆ, ਉਦਾ ਤੱਕ ਮੁਲਜ਼ਮਾਂ ਨੇ ਸਾਰੇ ਪਿਲਰ ਤੋੜ ਦਿੱਤੇ ਅਤੇ ਖੇਤ ਵਿੱਚ ਪਏ ਕੰਢਾ ਤਾਰ ਦੇ ਦੋਵੇਂ ਰੋਲ ਤੇ 4 ਇੰਚੀ ਪਾਈਪ ਦਾ ਰੋਲ ਟਰੈਕਟਰ-ਸੁਹਾਗੇ ਉੱਤੇ ਲੱਦ ਕੇ ਉੱਥੋਂ ਟਰੈਕਟਰ ਭਜਾ ਕੇ ਲੈ ਗਏ।
ਇਸ ਸਬੰਧੀ ਤੇਜਪਾਲ ਸਿੰਘ ਦੀ ਸ਼ਿਕਾਇਤ ਤੇ ਮੋਰਿੰਡਾ ਸਦਰ ਪੁਲਿਸ ਵੱਲੋ ਸੁੱਖਾ ਅਤੇ ਉਸ ਦੀ ਮਾਤਾ ਸਰਪੰਚ ਸੁਰਿੰਦਰ ਕੌਰ ਵਾਸੀਆਨ ਪਿੰਡ ਚਤਾਮਲਾ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਅਗਲੇਰੀ ਤਫ਼ਤੀਸ਼ ਏਐਸਆਈ ਅਵਤਾਰ ਸਿੰਘ ਵੱਲੇ ਕੀਤੀ ਜਾ ਰਹੀ ਸੀ। ਇਸ ਮਾਮਲੇ ਵਿੱਚੋ ਸੁੱਖੇ ਵੱਲੋ ਆਪਣੀ ਮਾਤਾ ਸਰਪੰਚ ਸੁਰਿਦਰ ਕੈਰ ਦਾ ਨਾਮ ਕੱਢਣ ਲਈ ਏਐਸਆਈ ਅਵਤਾਰ ਸਿੰਘ ਵੱਲੇ ਕਥਿਤ ਤੌਰ ਤੇ ਵੱਡੀ ਰਕਮ ਰਿਸ਼ਵਤ ਵਜੋ ਮੰਗੀ ਗਈ ਪ੍ਰੰਤੂ ਸੌਦਾ 30000/- ਰੁਪਏ ਵਿਚ ਤੈਅ ਹੋਇਆ, ਜਿਸ ਸਬੰਧੀ ਸੁੱਖੇ ਵੱਲੋ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਗਈ ਜਿਸ ਉਪਰੰਤ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਟਰੈਪ ਲਗਾ ਕੇ ਏਐਸਆਈ ਅਵਤਾਰ ਸਿੰਘ ਨੂੰ ਮੋਰਿੰਡਾ ਸਦਰ ਥਾਣੇ ਵਿਚ ਬਣੇ ਪੁਲਿਸ ਕੁਆਰਟਰਾਂ ਵਿਚੋ ਗ੍ਰਿਫਤਾਰ ਕਰ ਲਿਆ।