- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈ- ਰਿਕਸ਼ਾ ਦਾ ਹਾਦਸਾ ਬਸੀ ਪਠਾਣਾਂ ਦੀ ਤਰਫੋਂ ਮੋਰਿੰਡਾ ਵੱਲ ਨੂੰ ਆ ਰਹੀ ਇੱਕ ਸਕਾਰਪੀਓ ਗੱਡੀ ਨੰਬਰ ਪੀਬੀ 23 ਏਏ 8122 ਨਾਲ ਹੋਇਆ ਜਿਸ ਵਿਚ ਈ ਰਿਕਸ਼ਾ ਚਕਨਾਚੂਰ ਹੋ ਗਈ ਅਤੇ ਦੂਰ ਜਾ ਡਿੱਗੀ ਅਤੇ ਰਿਕਸ਼ਾ ਵਿਚ ਸਵਾਰ ਸਵਾਰੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ।

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਮੋਰਿੰਡਾ ਸਰਹਿੰਦ ਰੋਡ ’ਤੇ ਪੈਂਦੇ ਪਿੰਡ ਡੂਮਛੇੜੀ ਲਾਗੇ ਇਕ ਭਿਆਨਕ ਹਾਦਸੇ ਦੌਰਾਨ ਈ ਰਿਕਸ਼ਾ ਸਵਾਰ ਇੱਕ ਮਹਿਲਾ ਸਮੇਤ ਦੋ ਦੀ ਮੌਤ ਹੋ ਗਈ, ਜਦਕਿ ਦੋ ਜਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮੋਰਿੰਡਾ ਸ਼ਹਿਰੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਹਾਦਸਾ ਉੱਦੋਂ ਵਾਪਰਿਆ ਜਦੋਂ ਇੱਕ ਈ ਰਿਕਸ਼ਾ ਮੋਰਿੰਡਾ ਤੋਂ ਡੂਮਛੇੜੀ ਲਈ ਸਵਾਰੀਆਂ ਲੈ ਕੇ ਜਾ ਰਹੀ ਸੀ। ਈ ਰਿਕਸ਼ਾ ਨੂੰ ਤਰਨਦੀਪ ਸਿੰਘ ਵਾਸੀ ਮੋਰਿੰਡਾ ਚਲਾ ਰਿਹਾ ਸੀ ਅਤੇ ਸਵਾਰੀਆਂ ਵਿਚ ਉਸ ਦੇ ਪਿਤਾ ਪਰਮਿੰਦਰ ਸਿੰਘ ਵੀ ਬੈਠੇ ਸਨ।
ਉਨਾਂ ਦੱਸਿਆ ਕਿ ਈ- ਰਿਕਸ਼ਾ ਦਾ ਹਾਦਸਾ ਬਸੀ ਪਠਾਣਾਂ ਦੀ ਤਰਫੋਂ ਮੋਰਿੰਡਾ ਵੱਲ ਨੂੰ ਆ ਰਹੀ ਇੱਕ ਸਕਾਰਪੀਓ ਗੱਡੀ ਨੰਬਰ ਪੀਬੀ 23 ਏਏ 8122 ਨਾਲ ਹੋਇਆ ਜਿਸ ਵਿਚ ਈ ਰਿਕਸ਼ਾ ਚਕਨਾਚੂਰ ਹੋ ਗਈ ਅਤੇ ਦੂਰ ਜਾ ਡਿੱਗੀ ਅਤੇ ਰਿਕਸ਼ਾ ਵਿਚ ਸਵਾਰ ਸਵਾਰੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ। ਥਾਣਾ ਮੁਖੀ ਨੇ ਦੱਸਿਆ ਕਿ ਹਾਦਸੇ ਵਿਚ ਪਰਮਜੀਤ ਕੌਰ (30) ਵਾਸੀ ਡੂਮਛੇੜੀ ਅਤੇ ਪਰਮਿੰਦਰ ਸਿੰਘ (55) ਪੁੱਤਰ ਜੋਗਿੰਦਰ ਸਿੰਘ ਵਾਸੀ ਮੋਰਿੰਡਾ (50) ਦੀ ਮੌਤ ਹੋ ਗਈ। ਜਦਕਿ ਇਸ ਹਾਦਸੇ ਵਿਚ ਪਰਮਜੀਤ ਕੌਰ ਦੀ 5 ਕੁ ਸਾਲਾਂ ਦੀ ਛੋਟੀ ਬੱਚੀ ਰਹਿਮਤ ਵਾਲ-ਵਾਲ ਬਚ ਗਈ।
ਇਸ ਹਾਦਸੇ ਦੌਰਾਨ ਭਿੰਦਰ ਕੌਰ ਵਾਸੀ ਡੂਮਛੇੜੀ ਅਤੇ ਤਰਨਪ੍ਰੀਤ ਸਿੰਘ ਜੋ ਕਿ ਈ ਰਿਕਸ਼ਾ ਚਲਾ ਰਿਹਾ ਸੀ, ਉਹ ਜਖਮੀ ਹੋ ਗਏ ਜਿਨਾਂ ਨੂੰ ਸਰਕਾਰੀ ਹਸਪਤਾਲ 6 ਫੇਜ ਵਿਚ ਇਲਾਜ ਲਈ ਭੇਜਿਆ ਗਿਆ ਹੈ। ਉਨ੍ਹਾਂ ਦਸਿਆ ਕਿ ਮੋਰਿੰਡਾ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।