- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਰਮੀਆਂ ’ਚ ਨਹਿਰਾਂ ਅਤੇ ਦਰਿਆਵਾਂ ’ਚ ਨਹਾਉਂਦੇ ਸਮੇਂ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਪਹਿਲਾਂ ਹੀ ਲੋਂਹੰਡ ਖੱਡ ’ਚ ਨਹਾਉਂਦੇ ਸਮੇਂ ਰੁੜਨ ਕਾਰਨ ਇੱਕ ਮਹੀਨੇ ’ਚ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਅੱਜ ਇੱਕ ਹੋਰ ਭਿਆਨਕ ਹਾਦਸਾ ਵਾਪਰਿਆ ਹੈ ਜਿਸ ’ਚ ਨਹਾਉਂਦੇ ਸਮੇਂ ਨਜ਼ਦੀਕੀ ਪਿੰਡ ਕੋਟਲਾ ਪਾਵਰ ਹਾਊਸ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ।

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ। ਗਰਮੀਆਂ ’ਚ ਨਹਿਰਾਂ ਅਤੇ ਦਰਿਆਵਾਂ ’ਚ ਨਹਾਉਂਦੇ ਸਮੇਂ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਪਹਿਲਾਂ ਹੀ ਲੋਂਹੰਡ ਖੱਡ ’ਚ ਨਹਾਉਂਦੇ ਸਮੇਂ ਰੁੜਨ ਕਾਰਨ ਇੱਕ ਮਹੀਨੇ ’ਚ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਅੱਜ ਇੱਕ ਹੋਰ ਭਿਆਨਕ ਹਾਦਸਾ ਵਾਪਰਿਆ ਹੈ ਜਿਸ ’ਚ ਨਹਾਉਂਦੇ ਸਮੇਂ ਨਜ਼ਦੀਕੀ ਪਿੰਡ ਕੋਟਲਾ ਪਾਵਰ ਹਾਊਸ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਕੋਟਲਾ ਪਾਵਰ ਹਾਊਸ ਦੇ ਰਹਿਣ ਵਾਲੇ ਦਿਲਪ੍ਰੀਤ ਸਿੰਘ ਉਮਰ 18 ਸਾਲ ਪੁੱਤਰ ਗੁਰਬਖਸ਼ ਸਿੰਘ ਜੋ ਕਿ ਕਿਸੇ ਪ੍ਰਾਈਵੇਟ ਦੁਕਾਨ ’ਤੇ ਨੌਕਰੀ ਕਰਦਾ ਸੀ ਅਤੇ ਦੋਸਤਾਂ ਨਾਲ ਨੱਕੀਆਂ ਦਰਿਆ ਵਿੱਚ ਨਹਾਉਣ ਲੱਗ ਪਿਆ। ਦੱਸਿਆ ਜਾ ਰਿਹਾ ਹੈ ਕਿ ਨਹਾਉਂਦੇ ਸਮੇਂ ਜਦੋਂ ਉਕਤ ਨੌਜਵਾਨ ਨੇ ਪਾਣੀ ’ਚ ਛਲਾਂਗ ਲਗਾਈ ਤਾਂ ਪਾਣੀ ਵਿੱਚ ਕਿਸੇ ਪੱਥਰ ਨਾਲ ਟਕਰਾਉਣ ਕਾਰਨ ਉਹ ਸੰਭਲ ਨਹੀਂ ਪਾਇਆ ਅਤੇ ਡੁੱਬ ਗਿਆ।