ਅੰਤਰਰਾਸ਼ਟਰੀ ਯੋਗ ਦਿਵਸ ’ਤੇ ਸੈਮੀਨਾਰ ਕਰਵਾਇਆ
ਅੰਤਰਰਾਸ਼ਟਰੀ ਯੋਗ ਦਿਵਸ ’ਤੇ ਸੇਮੀਨਾਰ ਕਰਵਾਇਆ
Publish Date: Sat, 27 Jun 2026 05:43 PM (IST)
Updated Date: Sun, 28 Jun 2026 04:02 AM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਆਦਯੋਗ ਅਤੇ ਆਯੁਰਵੈਦਿਕ ਅਰੀਨਾ ਰਿਟ੍ਰੀਟ ਐਂਡ ਵੈੱਲਨੈੱਸ ਸੈਂਟਰ ਪਿੰਡ ਉੱਪਰਲਾ ਬੱਢਲ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਮੁੱਖ ਰੱਖਦੇ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਦਾ ਵਿਸ਼ਾ ਹੀਲਿੰਗ ਬਿਓਂਡ ਮੈਡੀਸਿਨ (ਦਵਾਈਆਂ ਤੋਂ ਪਰੇ ਦਾ ਇਲਾਜ ) ਕਰਵਾਇਆ ਗਿਆ । ਇਸ ਵਿੱਚ ਮਨ ਦੇ ਰੋਗ ਅਤੇ ਉਸ ਦੇ ਇਲਾਜ ਬਾਰੇ ਦਸਿਆ ਗਿਆ ।ਇਸ ਵਿੱਚ ਮੁੱਖ ਮਹਿਮਾਨ ਜਰਮਨੀ ਤੋ ਆਏ ਮਹਾਰਾਜ ਸ਼ੁਭ ਬਾਬਾ ਜੀ ਸਨ, ਜਿਹਨਾਂ ਨੇ ਮਨ ਦੇ ਰੋਗ ਅਤੇ ਓਹਨਾ ਤੇ ਕਾਬੂ ਪਾਉਣ ਦਾ ਤਰੀਕਾ ਦੱਸਿਆ। ਉਨ੍ਹਾਂ ਦੇ ਪ੍ਰਵਚਨਾ ਨੂੰ ਸੁਣਨ ਲਈ 35 ਦੇਸ਼ਾਂ ਵਿੱਚ ਇਸ ਪ੍ਰੋਗਰਾਮ ਦਾ ਟੈਲੀਕਾਸਟ ਕੀਤਾ ਗਿਆ ਅਤੇ ਹਜ਼ਾਰਾਂ ਸੰਗਤਾਂ ਨੇ ਇਸ ਨੂੰ ਸੁਣਿਆ। ਮਹਾਰਾਜ ਸ਼ੁਭ ਬਾਬਾ ਜੀ ਇੱਕ ਅਧਿਆਤਮਕ ਯੋਗੀ ਅਤੇ ਉੱਘੇ ਮਨੋਵਿਗਿਆਨੀ ਹਨ , ਜੋ ਬਹੁਤ ਦੇਸ਼ਾ ਵਿੱਚ ਯੋਗ , ਸਾਧਨਾਂ ਅਤੇ ਅਧਿਆਤਮ ਪ੍ਰਚਾਰ ਕਰ ਰਹੇ ਹਨ ਅਤੇ ਲੱਖਾ ਅਨੁਯਾਈ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਹਨ। ਇਸ ਵਿੱਚ ਪੰਜਾਬ ਭਰ ਤੋਂ ਪ੍ਰਤੀਭਾਗੀਆਂ ਨੇ ਹਿੱਸਾ ਲਿਆ ਅਤੇ ਸਾਰਾ ਭੋਜਨ ਦੇਸੀ ਘਿਓ ਵਿੱਚ ਬਣਾਇਆ ਗਿਆ । ਇਸ ਮੋਕੇ ’ਤੇ ਡਾਕਟਰ ਗੁਰਪ੍ਰਕਾਸ਼ ਸਿੰਘ ਨੇ ਆਏ ਹੋਏ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ ਅਤੇ ਓਹਨਾ ਨੂੰ ਮਨ ਦੀ ਸ਼ਕਤੀ ਨਾਲ ਰੋਗਾਂ ਨੂੰ ਠੀਕ ਕਰਨ ਦਾ ਤਰੀਕਾ ਦਸਿਆ ਕਿ ਆਯੁਰਵੇਦ ਵਿਚ ਮਨ ਦੀ ਚਿਕਿਤਸਾ ਨੂੰ ਉੱਤਮ ਮੰਨਿਆ ਗਿਆ ਹੈ । ਮਹਾਰਾਜ ਦੀ ਉਪਾਧੀ ਉਹਨਾਂ ਨੂੰ ਉਹਨਾਂ ਦੇ ਪੱਛਮੀ ਵਿਦਿਆਰਥੀਆਂ ਦੁਆਰਾ ਦਿੱਤੀ ਗਈ ਇੱਕ ਅਨਮੋਲ ਭੇਟ ਹੈ, ਜੋ ਉਹਨਾਂ ਦੀਆਂ ਸਿੱਖਿਆਵਾਂ ਤੋਂ ਡੂੰਘੀ ਤਰ੍ਹਾਂ ਪ੍ਰਭਾਵਿਤ ਹਨ। ਉਨ੍ਹਾਂ ਦੱਸਿਆ ਕਿ ਮਹਾਰਾਜ ਸ਼ੁਭ ਜੀ ਆਮ ਲੋਕਾਂ ਤੋਂ ਲੈ ਕੇ ਹਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ, ਰਾਜਦੂਤਾਂ ਅਤੇ ਵਿਸ਼ਵ ਦੀਆਂ ਉੱਚ-ਸ਼੍ਰੇਣੀ ਦੀਆਂ ਸ਼ਖ਼ਸੀਅਤਾਂ ਤੱਕ, ਸਾਰਿਆਂ ਨੂੰ ਆਪਣੀ ਸਾਧਨਾ ਅਤੇ ਸਤਿਸੰਗ ਨਾਲ ਰੂਹਾਨੀਅਤ ਦਾ ਮਾਰਗ ਦਿਖਾ ਰਹੇ ਹਨ। ਪੁਰਤਗਾਲ ਵਿੱਚ ਨਿਵਾਸ ਕਰਦੇ ਹੋਏ, ਉਹਨਾਂ ਦੇ ਸਤਿਸੰਗ ਅਤੇ ਆਸ਼ਰਮ ਅੱਜ ਜਰਮਨੀ, ਫਰਾਂਸ, ਸਵੀਡਨ, ਯੂਕੇ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਫੈਲੇ ਹੋਏ ਹਨ। ਉਹਨਾਂ ਦੀ ਕਿਤਾਬ ‘ਦਿ ਲੈਂਗੂਏਜ ਆਫ਼ ਗਾਡ’ ਵਿਸ਼ਵ ਦੀਆਂ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਦੀ ਪਸੰਦੀਦਾ ਹੈ। ਇਸ ਮੌਕੇ ਆਯੁਰਵੈਦਿਕ ਅਰੀਨਾ ਦੇ ਮੈਡੀਕਲ ਡਾਇਰੈਕਟਰ ਡਾਕਟਰ ਅਰਸ਼ਿਆ ਮਹਾਜਨ ਨੇ ਲੋਕਾਂ ਨੂੰ ਔਰਾ ਕਲੀਨਜ਼ਿੰਗ, ਮੇਡਿਟੇਸ਼ਨ ਅਤੇ ਸਕਾਰਾਤਮਕ ਰਹਿਣ ਦੀਆਂ ਕਿਰਿਆਵਾਂ ਸਿਖਾਈਆਂ । ਓਹਨਾ ਨੇ ਆਪਣੇ ਮਰੀਜ਼ਾ ਦੇ ਕੇਸ ਪੇਪਰ ਵੀ ਦਿਖਾਏ ਜੋ ਗੰਭੀਰ ਅਤੇ ਜਟਿਲ ਬਿਮਾਰੀਆਂ ਨਾਲ ਮਨ ਤੇ ਕੰਮ ਕਰਕੇ ਘੱਟ ਤੋਂ ਘੱਟ ਦਵਾਈ ਨਾਲ ਠੀਕ ਕੀਤੇ ਗਏ। ਮਹਾਰਾਜ ਸ਼ੁਭ ਬਾਬਾ ਜੀ ਨਾਲ ਮਾਤਾ ਵਿਟਨੀ ਜੀ ਨੇ ਅਮਰੀਕਾ ਤੋਂ ਵਿਸ਼ੇਸ਼ ਸ਼ਿਰਕਤ ਕੀਤੀ । ਇਸ ਮੌਕੇ ਵਿਸ਼ਵ ਭਰ ਤੋਂ ਵਿਲੱਖਣ ਸ਼ਕਸ਼ੀਅਤਾ ਨੇ ਆਪਣਾ ਸੰਦੇਸ਼ ਅਤੇ ਸ਼ੁਭ ਇੱਛਾਵਾਂ ਭੇਜੀਆਂ ਜਿਹਨਾਂ ਵਿੱਚ ਡਾਕਟਰ ਕਮਲਰੂਪ ਸਿੰਘ ਆਕਸਫੋਰਡ ਯੂਨੀਵਰਸਿਟੀ , ਡਾਕਟਰ ਅਦਿਤਿਆ ਪ੍ਰਸਨਨ ਕੈਨੇਡਾ, ਡਾਕਟਰ ਸਮੀਰ ਅਸਟਰੀਆ, ਮਾਰਟਿਨ ਕੋਲੇਜ ਲੰਡਨ ਤੋਂ ਡਾਕਟਰ ਰਮਨਪ੍ਰੀਤ, ਅੰਬੈਸਡਰ ਆਦਿ ਮੌਜੂਦ ਸਨ। ਇਸ ਮੌਕੇ ਸ਼ਹਿਰ ਦੇ ਉੱਘੇ ਲੋਗਾਂ ਨੇ ਹਿੱਸਾ ਲਿਆ ਜਿਸ ’ਚ ਰਜਨੀਸ਼ ਵੋਹਰਾ, ਵਿਪਿਨ ਪਾਠਕ, ਮਾਈਟੀ ਖਾਲਸਾ ਸਕੂਲ ਤੋਂ ਹਰਮਿੰਦਰ ਪੰਨੂ, ਮਾਸਟਰ ਹਰਦੀਪ, ਰਵਿੰਦਰ ਬੈਂਸ, ਰਣਜੀਤ ਕੌਰ ਘੋੜਵਾਹਾ, ਡਾਕਟਰ ਅਨੁਰਾਗ, ਡਾਕਟਰ ਭਵਪ੍ਰੀਤ ਕੌਰ, ਕਸ਼ਮੀਰ ਸਿੰਘ ਬੜਵਾ, ਮਾਤਾ ਨਿਰਮਲ ਕੌਰ ਆਦਿ ਮੌਜਦ ਸਨ।