ਜਜ਼ਬੇ ਨੂੰ ਸਲਾਮ! ਦੀਪਕ ਨੇ ਸਾਈਕਲ 'ਤੇ ਤੈਅ ਕੀਤਾ 310 ਕਿਲੋਮੀਟਰ ਦਾ ਸਫ਼ਰ, ਸਿਹਤ ਤੇ ਫਿਟਨੈੱਸ ਦਾ ਦਿੱਤਾ ਵੱਡਾ ਸੁਨੇਹਾ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਸਾਈਕਲ ਚਲਾਉਣ ਦੀ ਰੁਚੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਵਸਨੀਕ ਦੀਪਕ ਕੁਮਾਰ ਨੇ ਜੂਨ ਮਹੀਨੇ ਦੌਰਾਨ 310 ਕਿਲੋਮੀਟਰ ਸਾਈਕਲ ਚਲਾ ਕੇ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਦੀਪਕ ਕੁਮਾਰ ਰੋਜ਼ਾਨਾ ਸ੍ਰੀ ਅਨੰਦਪੁਰ ਸਾਹਿਬ ਤੋਂ ਬੱਦੀ ਤੱਕ ਆਪਣੀ ਡਿਊਟੀ ਲਈ ਆਉਣ-ਜਾਣ ਕਰਦੇ ਹਨ। ਵਿਅਸਤ ਦਿਨਚਰਿਆ ਦੇ ਬਾਵਜੂਦ ਉਹ ਸਿਹਤ ਲਈ ਸਮਾਂ ਕੱਢਦੇ ਹੋਏ ਨਿਯਮਤ ਤੌਰ 'ਤੇ ਸਾਈਕਲ ਚਲਾਉਂਦੇ ਹਨ ਅਤੇ ਹੋਰਨਾਂ ਨੂੰ ਵੀ ਤੰਦਰੁਸਤ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰ ਰਹੇ ਹਨ।
Publish Date: Tue, 30 Jun 2026 01:37 PM (IST)
Updated Date: Tue, 30 Jun 2026 01:38 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ - ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਸਾਈਕਲ ਚਲਾਉਣ ਦੀ ਰੁਚੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਵਸਨੀਕ ਦੀਪਕ ਕੁਮਾਰ ਨੇ ਜੂਨ ਮਹੀਨੇ ਦੌਰਾਨ 310 ਕਿਲੋਮੀਟਰ ਸਾਈਕਲ ਚਲਾ ਕੇ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਦੀਪਕ ਕੁਮਾਰ ਰੋਜ਼ਾਨਾ ਸ੍ਰੀ ਅਨੰਦਪੁਰ ਸਾਹਿਬ ਤੋਂ ਬੱਦੀ ਤੱਕ ਆਪਣੀ ਡਿਊਟੀ ਲਈ ਆਉਣ-ਜਾਣ ਕਰਦੇ ਹਨ। ਵਿਅਸਤ ਦਿਨਚਰਿਆ ਦੇ ਬਾਵਜੂਦ ਉਹ ਸਿਹਤ ਲਈ ਸਮਾਂ ਕੱਢਦੇ ਹੋਏ ਨਿਯਮਤ ਤੌਰ 'ਤੇ ਸਾਈਕਲ ਚਲਾਉਂਦੇ ਹਨ ਅਤੇ ਹੋਰਨਾਂ ਨੂੰ ਵੀ ਤੰਦਰੁਸਤ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰ ਰਹੇ ਹਨ।
ਜੂਨ ਮਹੀਨੇ ਦੌਰਾਨ ਉਨ੍ਹਾਂ ਨੇ ਭਾਖੜਾ ਰਾਈਡ 2.0 'ਚ ਭਾਗ ਲਿਆ। ਇਸ ਤਹਿਤ ਨੰਗਲ ਤੋਂ ਭਾਖੜਾ ਅਤੇ ਵਾਪਸੀ ਦਾ 25 ਕਿਲੋਮੀਟਰ, ਲੁਧਿਆਣਾ ਤੋਂ ਸ੍ਰੀ ਅਨੰਦਪੁਰ ਸਾਹਿਬ ਦਾ 119 ਕਿਲੋਮੀਟਰ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਦਾ 38 ਕਿਲੋਮੀਟਰ ਦਾ ਔਖਾ ਰਸਤਾ ਸਾਈਕਲ ਰਾਹੀਂ ਤੈਅ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਥਾਨਕ ਪੱਧਰ 'ਤੇ ਵੀ ਕਈ ਸਾਈਕਲ ਯਾਤਰਾਵਾਂ ਕਰਕੇ ਆਪਣੀ ਤੰਦਰੁਸਤੀ ਦੀ ਮੁਹਿੰਮ ਨੂੰ ਜਾਰੀ ਰੱਖਿਆ।
ਦੀਪਕ ਕੁਮਾਰ ਨੇ ਕਿਹਾ ਕਿ ਸਾਈਕਲ ਚਲਾਉਣਾ ਨਾ ਸਿਰਫ਼ ਸਰੀਰਕ ਸਿਹਤ ਲਈ ਲਾਭਦਾਇਕ ਹੈ, ਸਗੋਂ ਇਹ ਮਾਨਸਿਕ ਤੌਰ 'ਤੇ ਵੀ ਤਾਜ਼ਗੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਲੋਕਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਸਾਈਕਲ ਚਲਾਉਣ ਜਾਂ ਕਿਸੇ ਨਾ ਕਿਸੇ ਖੇਡ ਗਤੀਵਿਧੀ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕਰਨਾ ਹੈ। ਦੀਪਕ ਕੁਮਾਰ ਦੀ ਇਸ ਪ੍ਰਾਪਤੀ ਅਤੇ ਦ੍ਰਿੜ੍ਹ ਇਰਾਦੇ ਦੀ ਇਲਾਕੇ ਦੇ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।