- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ 28 ਸਾਲਾ ਰੂਬੀ ਦੇਵੀ ਨੂੰ ਜਣੇਪੇ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ। ਰਸਤੇ ਵਿੱਚ ਅਚਾਨਕ ਜਣੇਪੇ ਦੀ ਸਥਿਤੀ ਬਣਨ 'ਤੇ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ (ਈਐੱਮਟੀ) ਭੁਪਿੰਦਰ ਸਿੰਘ ਨੇ ਚੱਲਦੀ ਐਂਬੂਲੈਂਸ ਵਿੱਚ ਹੀ ਸੁਰੱਖਿਅਤ ਡਿਲੀਵਰੀ ਕਰਵਾਈ। ਇਸ ਦੌਰਾਨ ਪਾਇਲਟ ਮਨਜੋਤ ਸਿੰਘ ਨੇ ਐਂਬੂਲੈਂਸ ਨੂੰ ਸੁਰੱਖਿਅਤ ਢੰਗ ਨਾਲ ਚਲਾਉਂਦਿਆਂ ਪੂਰੀ ਪ੍ਰਕਿਰਿਆ ਵਿੱਚ ਸਹਿਯੋਗ ਦਿੱਤਾ।

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਜ਼ਿਲ੍ਹੇ ਦੇ ਘਾੜ ਇਲਾਕੇ ਦੇ ਪਿੰਡ ਭੱਦਲ ਦੀ ਰਹਿਣ ਵਾਲੀ ਗਰਭਵਤੀ ਮਹਿਲਾ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਰੂਪਨਗਰ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਜਣੇਪੇ ਦੀਆਂ ਪੀੜਾਂ ਤੇਜ਼ ਹੋ ਗਈਆਂ। ਇਸ ਦੌਰਾਨ ਐਂਬੂਲੈਂਸ ਵਿੱਚ ਹੀ ਸੁਰੱਖਿਅਤ ਜਣੇਪਾ ਕਰਵਾਇਆ ਗਿਆ। ਬਾਅਦ ਵਿੱਚ ਮਾਂ ਅਤੇ ਨਵਜੰਮੀ ਬੱਚੀ ਨੂੰ ਸੁਰੱਖਿਅਤ ਢੰਗ ਨਾਲ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਦੋਵਾਂ ਦੀ ਹਾਲਤ ਸਥਿਰ ਦੱਸੀ ਗਈ।
ਜਾਣਕਾਰੀ ਅਨੁਸਾਰ 28 ਸਾਲਾ ਰੂਬੀ ਦੇਵੀ ਨੂੰ ਜਣੇਪੇ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ। ਰਸਤੇ ਵਿੱਚ ਅਚਾਨਕ ਜਣੇਪੇ ਦੀ ਸਥਿਤੀ ਬਣਨ 'ਤੇ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ (ਈਐੱਮਟੀ) ਭੁਪਿੰਦਰ ਸਿੰਘ ਨੇ ਚੱਲਦੀ ਐਂਬੂਲੈਂਸ ਵਿੱਚ ਹੀ ਸੁਰੱਖਿਅਤ ਡਿਲੀਵਰੀ ਕਰਵਾਈ। ਇਸ ਦੌਰਾਨ ਪਾਇਲਟ ਮਨਜੋਤ ਸਿੰਘ ਨੇ ਐਂਬੂਲੈਂਸ ਨੂੰ ਸੁਰੱਖਿਅਤ ਢੰਗ ਨਾਲ ਚਲਾਉਂਦਿਆਂ ਪੂਰੀ ਪ੍ਰਕਿਰਿਆ ਵਿੱਚ ਸਹਿਯੋਗ ਦਿੱਤਾ।
ਜਣੇਪੇ ਦੌਰਾਨ ਇੱਕ ਤੰਦਰੁਸਤ ਬੱਚੀ ਨੇ ਜਨਮ ਲਿਆ। ਜਣੇਪੇ ਤੋਂ ਤੁਰੰਤ ਬਾਅਦ ਮਾਂ ਅਤੇ ਨਵਜੰਮੀ ਬੱਚੀ ਨੂੰ ਲੋੜੀਂਦੀ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਦੋਵਾਂ ਦੀ ਸਿਹਤ ਠੀਕ ਹੈ।
ਪ੍ਰੋਜੈਕਟ ਮੁਖੀ ਮਨੀਸ਼ ਬੱਤਰਾ ਨੇ ਕਿਹਾ ਕਿ ਮਾਵਾਂ ਅਤੇ ਨਵਜੰਮੇ ਬੱਚਿਆਂ ਨਾਲ ਜੁੜੀਆਂ ਐਮਰਜੈਂਸੀ ਸਥਿਤੀਆਂ ਵਿੱਚ ਸਮੇਂ ਸਿਰ ਡਾਕਟਰੀ ਸਹਾਇਤਾ ਬਹੁਤ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ 108 ਐਂਬੂਲੈਂਸ ਦੀਆਂ ਟੀਮਾਂ ਹਰ ਹਾਲਾਤ ਵਿੱਚ ਤਤਪਰਤਾ ਅਤੇ ਪੇਸ਼ੇਵਰ ਕੁਸ਼ਲਤਾ ਨਾਲ ਸੇਵਾਵਾਂ ਦੇਣ ਲਈ ਵਚਨਬੱਧ ਹਨ। ਭੁਪਿੰਦਰ ਸਿੰਘ ਅਤੇ ਮਨਜੋਤ ਸਿੰਘ ਵੱਲੋਂ ਦਿਖਾਈ ਸੂਝ-ਬੂਝ ਉਨ੍ਹਾਂ ਦੀ ਸਿਖਲਾਈ ਅਤੇ ਸੇਵਾ-ਭਾਵਨਾ ਦਾ ਪ੍ਰਮਾਣ ਹੈ।