- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਸੁਰਜੀਤ ਸਿੰਘ ਵਾਸੀ ਮਦਨਪੁਰਾ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਰਮਨ ਖਾਨ ਪੁੱਤਰ ਦਿਲਬਾਗ ਬਾਸੀ ਸੈਣੀ ਮਾਜਰਾ ਨਾੜਾਗੜ ਜ਼ਿਲ੍ਹਾ ਸੋਲਣ ਵਜੋਂ ਪਛਾਣ ਹੋਈ ਹੈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਇਹ ਦੋਵੇਂ ਨੌਜਵਾਨ ਵਿਅਕਤੀ ਜ਼ਿਲ੍ਹੇ ਵਿੱਚ ਕੋਈ ਫਿਰੌਤੀ ਮੰਗਣ ਲਈ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ ਪਰ ਪੁਲਿਸ ਨੇ ਨਾਕਾਬੰਦੀ ਕਰਕੇ ਕਾਬੂ ਕਰ ਲਿਆ।

ਲਖਵੀਰ ਸਿੰਘ, ਰੂਪਨਗਰ: ਰੂਪਨਗਰ ਪੁਲਿਸ ਨੇ ਫਿਰੌਤੀਆ ਮੰਗਣ ਵਾਲੇ ਦੋ ਵਿਅਕਤੀਆ ਨੂੰ ਕਾਬੂ ਕਰਕੇ ਤਿੰਨ ਪਿਸਟਲ, ਚਾਰ ਦੇਸੀ ਕੱਟੇ ਅਤੇ ਜ਼ਿੰਦਾ ਰੌਂਦ ਸਮੇਤ ਕਾਬੂ ਕੀਤਾ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਕਪਤਾਨ ਮਨਿੰਦਰ ਸਿੰਘ ਰਾਹੀਂ ਦਿੱਤੀਗਈ। ਐਸਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਸੁਰਜੀਤ ਸਿੰਘ ਵਾਸੀ ਮਦਨਪੁਰਾ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਰਮਨ ਖਾਨ ਪੁੱਤਰ ਦਿਲਬਾਗ ਬਾਸੀ ਸੈਣੀ ਮਾਜਰਾ ਨਾੜਾਗੜ ਜ਼ਿਲ੍ਹਾ ਸੋਲਣ ਵਜੋਂ ਪਛਾਣ ਹੋਈ ਹੈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਇਹ ਦੋਵੇਂ ਨੌਜਵਾਨ ਵਿਅਕਤੀ ਜ਼ਿਲ੍ਹੇ ਵਿੱਚ ਕੋਈ ਫਿਰੌਤੀ ਮੰਗਣ ਲਈ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ ਪਰ ਪੁਲਿਸ ਨੇ ਨਾਕਾਬੰਦੀ ਕਰਕੇ ਕਾਬੂ ਕਰ ਲਿਆ। ਜਿਨ੍ਹਾਂ ਪਾਸੋਂ ਦੋ ਦੇਸੀ ਪਿਸਟਲ 32 ਬੋਰ ਇਕ ਦੇਸੀ ਪਿਸਟਲ 30 ਬੋਰ ਇੱਕ ਦੇਸੀ ਕੱਟਾ ਬੱਤੀ ਬੋਰ ਤਿੰਨ ਦੇਸੀ ਕੱਟੇ ਤੇ ਜ਼ਿੰਦਾ ਰੌਂਦ 32 ਬੋਰ ਅਤੇ ਇੱਕ ਹਿਮਾਚਲ ਨੰਬਰ ਕਾਰ ਬਰਿਜ਼ਾ ਵੀ ਕਾਬੂ ਕੀਤੀ। ਐਸਐਸਪੀ ਨੇ ਦੱਸਿਆ ਕਿ ਇਹਨਾਂ ਦੋਵਾਂ 'ਤੇ ਲੁੱਟਾਂ-ਖੋਹਾਂ ਤੇ ਫਿਰੌਤੀਆਂ ਮੰਗਣ ਦੇ ਪਹਿਲਾਂ ਵੀ ਮਾਮਲੇ ਦਰਜ ਹਨ।