- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੱਠੇ ਦੀ ਮਾਲਕੀ ਨੂੰ ਲੈ ਕੇ ਚਚੇਰੇ ਭਰਾਵਾਂ ਵਿੱਚ ਲੜਾਈ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਭਰਤਗੜ੍ਹ ਦੇ ਨਜ਼ਦੀਕ ਗਣਪਤੀ ਭੱਠੇ ’ਤੇ ਮਾਲਕੀ ਨੂੰ ਲੈ ਕੇ ਪਰਿਵਾਰਿਕ ਲੜਾਈ ਸਾਹਮਣੇ ਆਈ ਹੈ ਜਿਸ ਵਿੱਚ ਭੱਠੇ ਪਿਛਲੇ ਲੰਮੇ ਸਮੇਂ ਤੋਂ ਭੱਠੇ ਨੂੰ ਚਲਾਉਣ ਵਾਲੇ ਹੈਪੀ ਬਾਂਸਲ ਨੇ ਆਪਣੇ ਚਚੇਰੇ ਭਰਾਵਾਂ ’ਤੇ ਕੁੱਟ ਮਾਰ ਦੇ ਦੋਸ਼ ਲਗਾਏ ਹਨ। ਜ਼ਖਮੀ ਹੈਪੀ ਬਾਂਸਲ ਨੂੰ ਭਰਤਗੜ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਹੈਪੀ ਬਾਂਸਲ ਨੇ ਦੱਸਿਆ ਕੀ ਇਹ ਭੱਠਾ ਪਰਿਵਾਰਿਕ ਵੰਡ ਵਿੱਚ ਉਨ੍ਹਾਂ ਦੇ ਹਿੱਸੇ ਆਇਆ ਹੈ, ਜਿੱਥੇ ਉਹ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਅਚਾਨਕ ਅੱਜ ਉਨ੍ਹਾਂ ਦੇ ਚਾਚੇ ਦੇ ਲੜਕੇ ਤੇ ਉਨ੍ਹਾਂ ਦੇ ਭਤੀਜੇ ਨੇ ਅਚਾਨਕ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰਿਕ ਵੰਡ ਵਿੱਚ ਇਨ੍ਹਾਂ ਨੂੰ ਸੁਨਾਮ ਵਾਲਾ ਭੱਠਾ ਦਿੱਤਾ ਗਿਆ ਸੀ ਤੇ ਇਹ ਸਾਡੇ ਹਿੱਸੇ ਆਇਆ ਸੀ ਜਿਸ ਦੀ ਕੋਈ ਲਿਖਤ ਨਹੀਂ ਹੈ ਪਰ ਅੱਜ ਜਮੀਨਾਂ ਦੇ ਰੇਟ ਵਧਣ ਕਰ ਕੇ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅਤੇ ਅਚਾਨਕ ਅੱਜ ਅਸ਼ੋਕ ਕੁਮਾਰ ਪੁੱਤਰ ਸੁਰਿੰਦਰ ਕੁਮਾਰ, ਜੈਕਸ ਬਾਂਸਲ ਪੁੱਤਰ ਮਨਪ੍ਰੀਤ ਬਾਂਸਲ ਤੇ ਪ੍ਰਵੀਨ ਕੁਮਾਰ ਨੇ ਭੱਠੇ ’ਤੇ ਬੈਠੇ ਹੋਏ ਹੈਪੀ ਬਾਂਸਲ ’ਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਜਖਮੀ ਹੋ ਗਿਆ। ਮੌਕੇ ’ਤੇ ਹੈਪੀ ਬੰਸਲ ਦਾ ਭਰਾ ਵੀ ਮੌਜੂਦ ਸੀ, ਪਰ ਉਹ ਪੁਲਿਸ ਚੌਂਕੀ ਮਦਦ ਲਈ ਗਿਆ ਸੀ।