ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਅਵਾਜ਼ ਬੁਲੰਦ ਕਰਨ ’ਤੇ ਕਮਲਪ੍ਰੀਤ ਸੈਣੀ ’ਤੇ ਹਮਲਾ
ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲੇ ਗੋਤਾਖੋਰ ਕਮਲਪ੍ਰੀਤ ਸੈਣੀ `ਤੇ ਹਮਲਾ
Publish Date: Sun, 28 Jun 2026 04:34 PM (IST)
Updated Date: Mon, 29 Jun 2026 04:02 AM (IST)

ਪੁਲਿਸ ਨੇ 6 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਇਕ ਨੂੰ ਕੀਤਾ ਗ੍ਰਿਫ਼ਤਾਰ ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਨੰਗਲ ਦੇ ਨੇੜਲੇ ਪਿੰਡ ਭੱਲੜੀ ਵਿਖੇ ਗੈਰ ਕਾਨੂੰਨੀ ਮਾਈਨਿੰਗ ਵਿਰੁੱਧ ਅਵਾਜ਼ ਚੁੱਕਣ ਵਾਲੇ ਗੋਤਾਖੋਰ ਕਮਲਪ੍ਰੀਤ ਸੈਣੀ `ਤੇ ਕਥਿਤ ਤੌਰ `ਤੇ ਮਾਈਨਿੰਗ ਮਾਫੀਆ ਨਾਲ ਜੁੜੇ ਕੁਝ ਵਿਆਕਤੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਕਮਲਪ੍ਰੀਤ ਸੈਣੀ ਦੇ ਸਿਰ `ਤੇ ਗੰਭੀਰ ਸੱਟ ਲੱਗੀ। ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਨੰਗਲ -ਭਲਾਣ ਮੁੱਖ ਮਾਰਗ ਤੇ ਪਿੰਡ ਨਾਨਗਰਾਂ ਵਿੱਚ ਸੜਕ ਜਾਮ ਕਰਕੇ ਪੁਲਿਸ ਪ੍ਰਸ਼ਾਸਨ, ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਇਸ ਮੌਕੇ ਐਡਵੋਕੇਟ ਵਿਸ਼ਾਲ ਸੈਣੀ ਨੇ ਕਿਹਾ ਕਿ ਜਦੋਂ ਤੱਕ ਹਮਲਾਵਰਾਂ ਖਿਲਾਫ ਕਤਲ ਦੀ ਕੋਸ਼ਿਸ਼਼ ਸਮੇਤ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਅਤੇ ਕਮਲਪ੍ਰੀਤ ਸੈਣੀ ਦਾ ਇਲਾਜ ਵੀ ਉਦੋਂ ਤੱਕ ਨਹੀਂ ਕਰਵਾਇਆ ਜਾਵੇਗਾ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਸ ਦੌਰਾਨ ਜ਼ਖ਼ਮੀ ਹੋਣ ਦੇ ਬਾਵਜੂਦ ਕਮਲਪ੍ਰੀਤ ਸੈਣੀ ਸੜਕ ਦੇ ਵਿਚਕਾਰ ਹੀ ਲੇਟੇ ਰਹੇ ਤੇ ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਦੇਖਣ ਨੂੰ ਮਿਲਿਆ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਡੀਐੱਸਪੀ ਐੱਨਪੀਐੱਸ ਲਹਿਲ ਵਲੋਂ ਮੌਕੇ ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਦਾ ਭਰੋਸ਼ਾ ਦਿੰਦਿਆਂ ਜਾਮ ਖੁਲਵਾਇਆਂ ਗਿਆ। ਦੇਰ੍ਹ ਰਾਤ ਨੰਗਲ ਪੁਲਿਸ ਨੇ ਕਮਲਪ੍ਰੀਤ ਸੈਣੀ ਦੇ ਬਿਆਨ ਦਰਜ ਕਰ ਕੇ 6 ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਅਤੇ ਕਥਿਤ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜ਼ਖ਼ਮੀ ਕਮਲਪ੍ਰੀਤ ਸੈਣੀ ਨੂੰ ਇਲਾਜ ਲਈ ਸਿਵਲ ਹਸਪਤਾਲ ਨੰਗਲ ਭੇਜਿਆ ਗਿਆ। ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਕਾਰਣ ਅੱਜ ਐਤਵਾਰ ਨੂੰ ਲੋਕਾਂ ਵਲੋਂ ਨੰਗਲ-ਭਲਾਣ ਮੁੱਖ ਮਾਰਗ ’ਤੇ ਮੁੜ ਤੋ ਜਾਮ ਲਗਾ ਦਿੱਤਾ ਗਿਆ। ਇਸ ਮੌਕੇ ਕਮਲਪ੍ਰੀਤ ਸੈਣੀ ਦੇ ਮਾਤਾ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਾਕੇਸ਼ ਵਰਮਾ, ਦੀਪਕ ਠਾਕੁਰ, ਸੰਦੀਪ ਠਾਕੁਰ, ਉਮ ਪ੍ਰਕਾਸ਼, ਸੁਰਿੰਦਰ ਡੋਗਰਾਂ, ਅਮਿਤ, ਸੁਰਜੀਤ ਸਿੰਘ ਢੇਰ, ਮੇਜਰ ਸਿੰਘ, ਰਣਜੀਤ ਸਿੰਘ, ਹਰਦੇਵ ਸਿੰਘ ਭੱਠਲ, ਹਰਪਾਲ ਸਿੰਘ ਸਾਬਕਾ ਸਰਪੰਚ ਭੱਲੜੀ, ਸੁਰਿੰਦਰ ਸਿੰਘ, ਸੁੱਖਵੰਤ ਸਿੰਘ, ਅਮਰੀਕ ਸਿੰਘ, ਚਰਨ ਸਿੰਘ ਮੇਜਰ ਸਿੰਘ। ਬਾਕਸ: ਕੀ ਕਹਿਣਾ ਹੈ ਥਾਣਾ ਮੁਖੀ ਦਾਨਿਸ਼ਵੀਰ ਦਾ ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁੱਲ 6 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਹਾਜੀਪੁਰ ਵਾਸੀ ਦਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ। ਉਮੀਦ ਹੈ ਕਿ ਬਾਕੀਆਂ ਦੋਸੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਬਾਕਸ : ਕਾਨੂੰਨ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਹਰਜੋਤ ਬੈਂਸ ਇਸ ਮਾਮਲੇ ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਅਧਿਕਾਰਿਤ ਸ਼ੋਸ਼ਲ ਮੀਡੀਆਂ ਪੇਜ ਤੇ ਪੋਸਟ ਪਾਕੇ ਕਿਹਾ ਕਿ ਅੱਜ ਜੋ ਕੁਝ ਵੀ ਪਿੰਡ ਭੱਲੜੀ ਵਿੱਚ ਹੋਇਆਂ ,ਉਹ ਬਹੁਤ ਮੰਦਭਾਗਾ ਹੈ। ਕਿਸੇ ਨੂੰ ਵੀ ਗੁੰਡਾ ਗਰਦੀ ਕਰਨ ਦਾ ਕੋਈ ਹੱਕ ਨਹੀ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ।ਆਪਣਾ ਹੋਵੇ ਜਾ ਬੇਗਾਨਾ,ਕਾਨੂੰਨ ਤੋੜਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਹੀ ਜਾਵੇਗਾ। ਪੁਲਿਸ ਨੂੰ ਤੁਰੰਤ ਐੱਫਆਈਆਰ ਦਰਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੇਰੇ ਨਾਮ ਤੇ ਜਾ ਮੇਰੇ ਨਾਲ ਜੁੜ ਕੇ ਗੁੰਡਾਗਰਦੀ ਕਰਨ ਵਾਲਿਆਂ ਨੂੰ ਮੇਂ ਸਪੱਸ਼ਟ ਸ਼ਬਦਾ ਵਿੱਚ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੁਸੀ ਇਸ ਇਰਾਦੇ ਨਾਲ ਮੇਰੇ ਨਾਲ ਜੁੜੇ ਹੋਏ ਹੋ ਤਾਂ ਤੁਸੀ ਗਲਤ ਵਿਆਕਤੀ ਨਾਲ ਹੋ। ਮੇਰੇ ਖਿਲਾਫ ਆਪਣੀ ਗੱਲ ਕਹਿਣ ਤੇ ਮੇਰੇ ਖਿਲਾਫ ਬੋਲਣ ਸਭ ਨੂੰ ਪੂਰਾ ਹੱਕ ਹੈ। ਮੈਂ ਰਿਸਤੇ ਗੁਆ ਸਕਦਾ ਹਾਂ ਪਰ ਇਲਾਕੇ ਦੇ ਲੋਕਾਂ ਦਾ ਵਿਸ਼ਵਾਸ਼ ਕਦੇ ਨਹੀ ਤੋੜ ਸਕਦਾ।