ਗੁਰਦੁਆਰਾ ਬਰੋਟਾ ਸਾਹਿਬ ਭਗਵਾਲਾ ਪਾਤਸ਼ਾਹੀ ਛੇਵੀਂ ਵਿਖੇ ਸਲਾਨਾ ਸਮਾਗਮ
ਗੁਰਦੁਆਰਾ ਬਰੋਟਾ ਸਾਹਿਬ ਭਗਵਾਲਾ ਪਾਤਸ਼ਾਹੀ ਛੇਵੀਂ ਵਿਖੇ ਸਲਾਨਾ ਸਮਾਗਮ ਬੜੀ ਸ਼ਰਧਾ ਤੇ ਉਤਸ਼ਹ ਨਾਲ ਮਨਾਇਆ
Publish Date: Sun, 21 Jun 2026 04:59 PM (IST)
Updated Date: Mon, 22 Jun 2026 04:04 AM (IST)

ਰਾਣਾ ਕੇਪੀ, ਅਰਵਿੰਦ ਮਿੱਤਲ, ਕਮਿਕਰ ਸਿੰਘ ਡਾਢੀ ਸਮੇਤ ਧਾਰਮਿਕ ਤੇ ਰਾਜਨੀਤਿਕ ਆਗੂਆਂ ਨੇ ਭਰੀ ਹਾਜ਼ਰੀ ਪੰਜਾਬੀ ਜਾਗਰਣ ਟੀਮ, ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਦੇ ਪਿੰਡ ਭਗਵਾਲਾ ਵਿਖੇ ਪਿੰਡ ਬਰੋਟਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸਲਾਨਾ ਸਮਾਗਮ ਬੜੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਰ ਸੇਵਾ ਕਿਲਾ ਅਨੰਦਗੜ੍ਹ ਅਤੇ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਮਨਾਇਆ ਗਿਆ। ਪਿਛਲੇ 19 ਜੂਨ ਸ਼ੁੱਕਰਵਾਰ ਨੂੰ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਦੇ ਭੋਗ ਪਾਏ ਗਏ, ਉਸ ਤੋਂ ਉਪਰੰਤ ਕੀਰਤਨੀ ਜਥੀਆਂ ਅਤੇ ਕਥਾਵਾਚਕ ਭਾਈ ਜਸਵੀਰ ਸਿੰਘ ਵੱਲੋਂ ਸੰਗਤਾਂ ਨੂੰ ਇਸ ਜਗ੍ਹਾ ਦੀ ਇਤਿਹਾਸਿਕ ਜਾਣਕਾਰੀ ਦਿੱਤੀ। ਸ਼੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਤੋਂ ਬਾਅਦ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵੱਖ ਵੱਖ ਕੀਰਤਨੀ ਜਥਿਆਂ ਸਮੇਤ ਸਕੂਲੀ ਬੱਚਿਆਂ ਨੇ ਕਵਿਤਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਕਥਾ ਵਾਚਕਾਂ ਵੱਲੋਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਅਤੇ ਗੁਰੂ ਸਾਹਿਬਾਨਾਂ ਦੀ ਦਿੱਤੀ ਸ਼ਹਾਦਤ ਨੂੰ ਯਾਦ ਕੀਤਾ ਗਿਆ। ਇਸ ਸਮਾਗਮ ਦੌਰਾਨ ਵੱਖ-ਵੱਖ ਇਲਾਕੇ ਦੀਆਂ ਧਾਰਮਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਨੇ ਗੁਰੂ ਘਰ ਹਾਜਰੀ ਭਰੀ। ਸਾਬਕਾ ਵਿਧਾਇਕ ਤੇ ਸਪੀਕਰ ਰਾਣਾ ਕੰਵਰਪਾਲ ਸਿੰਘ ਸਮੇਤ ਭਾਜਪਾ ਤੋਂ ਅਰਵਿੰਦ ਮਿੱਤਲ, ਆਮ ਆਦਮੀ ਪਾਰਟੀ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ, ਐਡਵੋਕੇਟ ਵਿਸ਼ਾਲ ਸੈਣੀ ਸਮੇਤ ਵੱਡੀਆਂ ਰਾਜਨੀਤਿਕ ਸ਼ਖਸੀਅਤਾਂ ਹਾਜ਼ਰ ਹੋਈਆਂ। ਧਾਰਮਿਕ ਸ਼ਖਸ਼ੀਅਤਾਂ ਵਿੱਚੋਂ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ, ਕਾਰ ਸੇਵਾ ਸੰਤ ਬਾਬਾ ਖੜਕ ਸਿੰਘ ਚੰਦਪੁਰ ਬੇਲਾ, ਅਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਹੋਏ। ਇਸ ਮੌਕੇ ਅਲਫਾ ਬਲੱਡ ਸੈਂਟਰ, ਡਾਕਟਰ ਸੁਰਜੀਤ ਸਿੰਘ ਰੂਪ ਨਗਰ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਸੰਗਤਾਂ ਨੇ ਖੂਨ ਦਾਨ ਕੀਤਾ। ਸੰਸਥਾ ਵੱਲੋਂ ਕਰੀਬ ਢਾਈ ਵਜੇ 30 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਸਲਾਨਾ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਬੰਧਕਾਂ ਵੱਲੋਂ ਆਈਆਂ ਹੋਈਆਂ ਮੁੱਖ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਸਾਬਕਾ ਸਰਪੰਚ ਕਸ਼ਮੀਰਾ ਸਿੰਘ, ਮੌਜੂਦਾ ਐਮਸੀ ਜਗਤਾਰ ਸਿੰਘ ਸੈਣੀ, ਸਾਬਕਾ ਐੱਮਸੀ ਜੋਗਿੰਦਰ ਸਿੰਘ ਬਿੱਟੂ, ਹਿਮਾਂਸ਼ੂ ਟੰਡਨ, ਸਾਬਕਾ ਪ੍ਰਧਾਨ ਸੁਰਿੰਦਰ ਪਾਲ ਕੌੜਾ, ਡਾਕਟਰ ਸਰਵਣ ਸਿੰਘ ਸੈਣੀ, ਕਮਿਕਰ ਸਿੰਘ ਡਾਢੀ, ਮੌਜੂਦਾ ਐੱਮਸੀ ਗੁਰਮੀਤ ਸਿੰਘ ਟੀਨਾ, ਤੇਜਵੀਰ ਸਿੰਘ ਜਗੀਰਦਾਰ, ਜਸਵੀਰ ਸਿੰਘ ਰਾਣਾ, ਬਲਜਿੰਦਰ ਸਿੰਘ, ਬਲਬੀਰ ਸਿੰਘ, ਰਣਦੀਪ ਸਿੰਘ ਰਾਣਾ, ਦਵਿੰਦਰ ਸਿੰਘ ਸ਼ੰਮਾ, ਏਐਸਆਈ ਯੋਗਰਾਜ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸੰਗਤਾਂ ਹਾਜ਼ਰ ਸਨ।