- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾਂ ਦੀ ਮਹਿਲਾਵਾਂ ਦੀਆਂ ਸੱਥਾਂ ਵਿਚ ਚਰਚਾਂ ਜੋਰਾਂ ‘ਤੇ

ਜ਼ਿਲ੍ਹੇ ਵਿਚ 01 ਲੱਖ 55 ਹਜਾਰ 569 ਮਹਿਲਾਵਾਂ ਦੀ ਕੀਤੀ ਜਾ ਚੁੱਕੀ ਹੈ ਰਜਿਸਟ੍ਰੇਸ਼ਨ
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਸੂਬਾ ਸਰਕਾਰ ਦੇ ਆਖਰੀ ਵਾਅਦੇ ਦਾ ਲਾਭ ਲੈਣ ਲਈ ਪਿੰਡਾਂ ਤੇ ਸ਼ਹਿਰਾਂ ਵਿਚ ਮਹਿਲਾਵਾਂ ਦੀਆਂ ਸੱਥਾਂ ਵਿਚ ਅੱਜਕੱਲ ਚਰਚਾਂ ਜੋਰਾਂ ‘ਤੇ ਹੈ ਕਿ ‘ਭੈਣੇ ਤੈਨੂੰ ਪੈਸੇ ਆ ਗਏ ਕਿ ਨਹੀ’ ਜਾਂ ਕੀ ਤੂੰ ਰਜਿਸਟ੍ਰੇਸ਼ਨ ਕਰਵਾ ਲਈ ਹੈ ਜਾਂ ਨਹੀ?। ਦੂਜੇ ਪਾਸੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਰੂਪਨਗਰ ਵੱਲੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾਂ ਤਹਿਤ ਰੂਪਨਗਰ ਜ਼ਿਲ੍ਹੇ ਵਿਚ 4667 ਸਖੀ ਵੱਲੋਂ 01 ਲੱਖ 55 ਹਜਾਰ 569 ਮਹਿਲਾਵਾਂ ਨੂੰ ਰਜਿਸਟ੍ਰੇਸ਼ਨ ਕੀਤੀ ਜਾ ਚੁੱਕੀ ਹੈ। ਜਾਣਕਾਰੀ ਅਨਸਾਰ ਸੂਬਾ ਸਰਕਾਰ ਵੱਲੋਂ ਮਹਿਲਾਵਾਂ ਦੇ ਖਾਤਿਆਂ ਵਿਚ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾਂ ਤਹਿਤ ਜਰਨਲ ਵਰਗ ਦੀਆ ਮਹਿਲਾਵਾਂ ਨੂੰ ਇੱਕ ਹਜਾਰ ਤੇ ਐਸਸੀ ਵਰਗ ਦੀਆ ਮਹਿਲਾਂਵਾ ਲਈ ਪੰਦਰਾਂ ਸੋ ਰੁਪਇਆ ਪਾਉਣ ਲਈ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ਸ਼ਹਿਰਾਂ ਵਿਚ ਰਜਿਸਟ੍ਰੇਸ਼ਨ ਜੋਰਾਂ ‘ਤੇ ਚੱਲ ਰਹੀ ਹੈ। ਇਸ ਯੋਜਨਾਂ ਦਾ ਐਸੀ ਵਰਗ ਦੀਆਂ ਮਹਿਲਾਵਾਂ ਨੂੰ ਲਾਭ ਲੈਣ ਲਈ ਅਨੁਸੂਚਿਤ ਜਾਤੀ ਦਾ ਜ਼ਿਲ੍ਹਾ ਪ੍ਰਸ਼ਾਸ਼ਣ ਵੱਲੋਂ ਪ੍ਰਵਾਨਿਤ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਹੈ। ਜਿਸ ਦੇ ਚੱਲਦਿਆਂ ਸੇਵਾ ਕੇਂਦਰਾਂ ਵਿਚ ਸਰਟੀਫਿਕੇਟ ਬਨਾਉਣ ਲਈ ਮਹਿਲਾਵਾਂ ਦੀਆ ਲਾਇਨਾਂ ਲੱਗੀਆ ਹੋਈਆ ਹਨ।
ਲਾਭ ਲੈਣ ਲਈ ਇਹ ਡਾਕੂਮੈਂਟ ਹੋਣੇ ਜ਼ਰੂਰੀ
ਯੋਜਨਾਂ ਦਾ ਲਾਭ ਲੈਣ ਲਈ ਸਰਕਾਰ ਨੇ ਜਰੂਰੀ ਦਸਤਾਵੇਜ਼ ਨਿਰਧਾਰਿਤ ਕੀਤੇ ਗਏ ਹਨ ਜਿਸ ਵਿਚ ਲਾਭਪਾਤਰੀ ਕੋਲ ਫਾਰਮ ਭਰਨ ਸਮੇਂ ਅਧਾਰ ਕਾਰਡ, ਵੋਟਰ ਕਾਰਡ,ਬੈਂਕ ਦੀ ਕਾਪੀ ਹੋਣੀ ਚਾਹੀਦੀ ਹੈ ਅਤੇ ਤਿੰਨੋਂ ਡਾਕੂਮੈਂਟਾਂ ‘ਤੇ ਡਾਟਾ ਇੱਕਸਾਰ ਹੋਣਾ ਚਾਹੀਦਾ ਹੈ ਜੇਕਰ ਪੇਸ਼ ਕੀਤੇ ਡਾਕੂਮੇਂਟ ਇੱਕਸਾਰ ਨਹੀ ਹੋਣਗੇ ਤਾਂ ਆਨਲਾਇਨ ਰਜਿਸਟ੍ਰੇਸ਼ਨ ਨਹੀ ਹੋਵੇਗੀ ਅਤੇ ਅਧਾਰ ਤੇ ਵੋਟਰ ਕਾਰਡ ਵਿਚ ਰਜਿਸਟਰਡ ਮੋਬਾਇਲ ਨੰਬਰ ਵੀ ਹੋਣਾ ਜਰੂਰੀ ਹੈ ਕਿਉਕਿ ਆਨਲਾਇਨ ਕਰਨ ਸਮੇਂ ਲਾਭਪਾਤਰੀ ਨੂੰ ਓਟੀਪੀ ਆਵੇਗਾ ਉਪਰੰਤ ਰਜਿਸਟ੍ਰੇਸ਼ਨ ਸਫਲ ਹੋਵੇਗੀ। ਇਸੇ ਤਰਾਂ ਐਸਸੀ ਵਰਗ ਦੀਆ ਮਹਿਲਾਵਾਂ ਲਈ ਉਕਤ ਡਾਕੂਮੈਂਟਾਂ ਦੇ ਨਾਲ ਐਸਸੀ ਦੀ ਸਰਟੀਫਿਕੇਟ ਹੋਣਾ ਲਾਜ਼ਮੀ ਹੈ।
ਜ਼ਿਲ੍ਹੇ ’ਚ ਰਜਿਸਟ੍ਰੇਸ਼ਨ ਦਾ ਕੰਮ ਹੈ ਜ਼ੋਰਾਂ ’ਤੇ : ਡੀਪੀਓ
ਜ਼ਿਲ੍ਹਾ ਪ੍ਰਜੈਕਟ ਅਫ਼ਸਰ ਸਰੂਤੀ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾਂ ਤਹਿਤ ਜ਼ਿਲ੍ਹੇ ਵਿਚ ਹੁਣ ਤੱਕ 01 ਲੱਖ 55 ਹਜਾਰ 569 ਮਹਿਲਾਵਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਚੁੱਕੀ ਹੈ ਜਿਸ ਵਿਚ ਸ੍ਰੀ ਅਨੰਦਪੁਰ ਸਾਹਿਬ ਬਲਾਕ ਵਿਚ 67649,ਸ੍ਰੀ ਚਮਕੌਰ ਸਾਹਿਬ ਤੇ ਮੋਰਿੰਡਾਂ ਵਿਚ 41287, ਰੂਪਨਗਰ ਤੇ ਨੂਰਪੁਰਬੇਦੀ ਵਿਚ 46633 ਮਹਿਲਾਵਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾਕਿ ਹਰਕੇ ਪਿੰਡ ਤੇ ਸ਼ਹਿਰ ਵਿਚ ਸਕੀਮ ਦੀ ਰਜਿਸ਼ਟ੍ਰੇਸ਼ਨ ਲਈ ਸਖੀਆ ਦੀ ਨਿਯੂਕਤੀ ਕੀਤੀ ਗਈ ਹੈ ਜੋ ਘਰ ਘਰ ਜਾ ਕੇ ਸਬੰਧਤ ਡਾਕੂਮੈਂਟ ਲੈ ਕੇ ਮਹਿਲਾਵਾਂ ਦੇ ਫਾਰਮ ਭਰਨ ਉਪਰੰਤ ਆਂਗਣਵਾੜੀ ਵਰਕਰਾਂ ਜਿਨ੍ਹਾਂ ਕੋਲ ਫਾਰਮ ਨੂੰ ਆਨਲਾਇਨ ਕਰਨ ਲਈ ਆਈਡੀ ਹੈ ਉਹ ਫਾਰਮ ਨੂੰ ਆਨਲਾਇਨ ਕਰ ਰਹੀਆ ਹਨ। ਉਨ੍ਹਾਂ ਕਿਹਾਕਿ ਸਰਕਾਰ ਵੱਲੋਂ ਜ਼ਿਲ੍ਹੇ ਵਿਚ 4667 ਸਖੀਆਂ ਦੀ ਨਿਯੁਕਤੀ ਕੀਤੀ ਗਈ ਜਿਵੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ 1707, ਸ੍ਰੀ ਚਮਕੌਰ ਸਾਹਿਬ ਵਿਚ 1430 ਅਤੇ ਰੂਪਨਗਰ ਵਿਚ 1530 ਸਖੀ ਕੰਮ ਕਰ ਰਹੀ ਹੈ। ਹਰੇਕ ਸਖੀ ਨੂੰ 300 ਰੁਪਏ ਪ੍ਰਤੀ ਫਾਰਮ ਮਿਹਨਤਾਨਾਂ ਵੀ ਦਿੱਤਾ ਜਾਵੇਗਾ। ਡੀਪੀਓ ਸੂਰਤੀ ਸ਼ਰਮਾ ਨੇ ਸਮੂਹ ਸਖੀਆ ਅਤੇ ਆਨਲਾਇਨ ਕਰਨ ਵਿਚ ਲੱਗੀਆ ਆਂਗਣਵਾੜੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹਰੇਕ ਯੋਗ ਮਹਿਲਾ ਦੇ ਫਾਰਮ ਭਰਨ ਤਾਂ ਕਿ ਕੋਈ ਮਹਿਲਾਂ ਇਸ ਯੋਜਨਾਂ ਦੇ ਲਾਭ ਤੋਂ ਵਾਂਝੀ ਨਾ ਰਹਿ ਜਾਵੇ।
ਸੂਬਾ ਸਰਕਾਰ ਨੇ ਸਾਰੇ ਵਾਅਦੇ ਕੀਤੇ ਪੂਰੇ : ਜਗਮੋਹਣ ਕੌਰ
ਆਪ ਦੀ ਕੌਸਲਰ ਜਗਮੋਹਣ ਕੌਰ ਨੇ ਕਿਹਾਕਿ ਸੂਬਾ ਸਰਕਾਰ ਨੇ ਮਹਿਲਾਵਾਂ ਦੇ ਖਾਤਿਆਂ ਵਿਚ ਪੈਸੇ ਪਾਉਣ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾਂ ਦਾ ਲਾਭ ਦੇਣ ਲਈ ਰਜਿਸਟ੍ਰੇਸ਼ਨ ਦਾ ਕੰਮ ਚੱਲ ਰਿਹਾ ਹੈ ਅਤੇ ਕਈ ਮਹਿਲਾਵਾਂ ਦੇ ਖਾਤਿਆ ਵਿਚ ਪੈਸੇ ਆ ਚੁੱਕੇ ਹਨ। ਉਨ੍ਹਾਂ ਕਿਹਾਕਿ ਸਰਕਾਰ ਦਾ ਇਹ ਵੱਡਾ ਉਪਰਾਲਾਂ ਹੈ ਜੋ ਮਹਿਲਾਵਾਂ ਨੂੰ ਉਨ੍ਹਾਂ ਦੇ ਜੇਬ ਖਰਚ ਲਈ ਪੈਸੇ ਦਿੱਤੇ ਜਾ ਰਹੇ ਹਨ। ਉਨ੍ਹਾਂ ਸਮੂਹ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਯੋਜਨਾਂ ਦਾ ਲਾਭ ਲੈਣ ਲਈ ਜੋ ਵੀ ਜਰੂਰੀ ਡਾਕੂਮੈਂਟ ਹਨ ਦੇ ਕੇ ਸਖੀ ਕੋਲ ਆਪਣਾ ਫਾਰਮ ਭਰਵਾਉਣ ਤੇ ਲਾਭ ਲੈਣ।