ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਨੇ ਮੁੱਖ ਮੰਤਰੀ ਦੇ ਨਾਂ ਭੇਜਿਆ ਮੰਗ ਪੱਤਰ
ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਰੂਪਨਗਰ ਨੇ ਮੁੱਖ ਮੰਤਰੀ ਦੇ ਨਾਂ ਤੇ ਭੇਜਿਆ ਮੰਗ ਪੱਤਰ
Publish Date: Sat, 27 Jun 2026 05:16 PM (IST)
Updated Date: Sun, 28 Jun 2026 04:02 AM (IST)

1 ਜੁਲਾਈ ਤੋਂ ਕੰਮ ਬੰਦ ਕਰਨ ਦੀ ਦਿੱਤੀ ਚਿਤਾਵਨੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਮਿਡ-ਡੇ ਮੀਲ ਵਰਕਰਜ਼ ਯੂਨੀਅਨ ਜ਼ਿਲ੍ਹਾ ਰੂਪਨਗਰ ਵੱਲੋਂ ਕਮਲੇਸ਼ ਕੌਰ ਮੋਠਾਪੁਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਰੂਪਨਗਰ ਅਦਿਤਿਆ ਡੇਚਲਵਾਲ ਰਾਹੀਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਪਸਸਫ ਦੇ ਸੂਬਾਈ ਆਗੂ ਗੁਰਬਿੰਦਰ ਸਿੰਘ ਸਸਕੌਰ ਜੀਟੀਯੂ ਸੂਬਾ ਜਨਰਲ ਸਕੱਤਰ, ਜਸਵਿੰਦਰਪਾਲ ਕਾਂਗੜ ਪ੍ਰਧਾਨ ਪਸਸਫ ਰੂਪਨਗਰ, ਰਾਮ ਦਾਸ ਸਸਕੌਰ ਪਸਸਫ ਰੂਪਨਗਰ ਨੇ ਕਿਹਾ ਕਿ ਜਦੋਂ ਤੋਂ ਆਪ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੋਂਦ ਵਿਚ ਆਈ ਹੈ, ਓਦੋਂ ਤੋਂ ਹੀ ਪਿਛਲੀਆਂ ਸਰਕਾਰਾਂ ਤੋਂ ਵੀ ਤੇਜੀ ਨਾਲ ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੱਥੇਬੰਦੀ ਨਾਲ ਕੀਤੀਆ ਗਈਆਂ ਮੀਟਿੰਗਾਂ ਵਿਚ ਲਏ ਫ਼ੈਸਲਿਆਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਸੂਬੇ ਭਰ ਦੀਆਂ ਮਿਡ ਡੇ ਮੀਲ ਵਰਕਰਾਂ ਵਿਚ ਡੂੰਗਾ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾਈ ਜੱਥੇਬੰਦੀ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ ਖਾਣਾ ਨਾ ਬਣਾਉਣ ਦੇ ਨੋਟਿਸ ਡਿਪਟੀ ਕਮਿਸ਼ਨਰ ਰੂਪਨਗਰ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗਪੱਤਰ ਭੇਜਿਆ ਜਾ ਰਿਹਾ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪਸਸਫ ਦੇ ਸੂਬਾਈ ਆਗੂ ਕਰਮ ਸਿੰਘ ਜੇਤੇਵਾਲ, ਜੀਟੀਯੂ ਆਗੂ ਕੁਲਦੀਪ ਗਿੱਲ, ਦਵਿੰਦਰ ਚਨੌਲੀ, ਸੰਜੀਵ ਕੁਮਾਰ ਮੋਠਾਪੁਰ, ਕੇਸਰ ਲਹਿੜੀਆਂ, ਪੈਨਸ਼ਨਰਜ ਆਗੂ ਅਮਰੀਕ ਸਿੰਘ ਸਮੀਰੋਵਾਲ, ਬਲਵੀਰ ਸਿੰਘ ਤਖਤਗੜ੍ਹ ਆਦਿ ਨੇ ਕਿਹਾ ਕਿ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਸਾਂਝੇ ਸ਼ੰਘਰਸ਼ਾਂ ਰਾਹੀਂ ਵੱਡੇ ਇਕੱਠ ਕਰਕੇ ਹੀ ਮੋੜਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਆਪ ਦੇ ਉਮੀਦਵਾਰਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਮਿਡ-ਡੇ-ਮੀਲ ਵਰਕਰਾਂ ਦੀਆਂ ਮੰਗਾਂ ਦਾ ਜਿਕਰ ਕਰਦਿਆਂ ਕਿਹਾ ਕਿ ਮਿਡ ਡੇ-ਮੀਲ ਵਰਕਰਾਂ ਨੂੰ ਸਕਿੱਲਡ ਵਰਕਰ ਮੰਨਦੇ ਹੋਏ, ਘੱਟੋ-ਘੱਟ ਉਜਰਤ ਦੇ ਘੇਰੇ ਵਿਚ ਲਿਆ ਕੇ 26,000 ਰੁਪਏ ਮਹੀਨਾ ਮਿਹਨਤਾਨਾ ਦਿੱਤਾ ਜਾਵੇ, ਜਦੋਂ ਤੱਕ ਮੰਗ ਨੰਬਰ-1 ਪੂਰੀ ਨਹੀਂ ਹੁੰਦੀ ਉਦੋਂ ਤੱਕ ਵਰਕਰਾਂ ਨੂੰ ਹਰਿਆਣਾ ਪੈਟਰਨ ’ਤੇ 3500 ਰੁਪਏ 12 ਮਹੀਨੇ ਮਾਣਭੱਤਾ ਦਿੱਤਾ ਜਾਵੇ, ਪੰਜਾਬ ਸਰਕਾਰ ਦੀਆਂ ਬਾਕੀ ਮਹਿਲਾ ਮੁਲਾਜ਼ਮਾਂ ਵਾਂਗ ਅਚਨਚੇਤ, ਮੈਡੀਕਲ, ਪ੍ਰਸੂਤਾ ਅਤੇ ਕਮਾਈ ਛੁੱਟੀਆਂ ਦਿੱਤੀਆ ਜਾਣ, ਅਚਨਚੇਤ ਛੁੱਟੀ ਲੈਣ ਸਮੇਂ ਬਦਲਵਾਂ ਪ੍ਰਬੰਧ ਸਕੂਲ ਮੁੱਖੀ ਕਰੇ, ਹਰੇਕ ਵਰਕਰ ਦਾ ਪੰਜ ਲੱਖ ਤੱਕ ਦਾ ਮੁਫਤ ਜੀਵਨ ਬੀਮਾ ਕੀਤਾ ਜਾਵੇ, ਹਰੇਕ ਵਰਕਰ ਨੂੰ ਸਰਦ ਤੇ ਗਰਮ ਰੁੱਤ ਦੀਆਂ ਵਰਦੀਆਂ ਤੇ ਪਹਿਚਾਣ ਪੱਤਰ ਦਿੱਤਾ ਜਾਵੇ, ਹਰੇਕ ਸਕੂਲ ਵਿਚ ਘੱਟੋ-ਘੱਟ ਦੋ ਵਰਕਰਾਂ ਰੱਖੀਆਂ ਜਾਣ, ਸਕੂਲਾਂ ਵਿਚ ਬੱਚਿਆਂ ਦੀ ਘੱਟ ਰਹੀ ਗਿਣਤੀ ਨੂੰ ਦੇਖਦਿਆਂ 15 ਬੱਚਿਆਂ ਮਗਰ ਇਕ ਵਰਕਰ ਰੱਖੀ ਜਾਵੇ, ਇਨ੍ਹਾਂ ਵਰਕਰਾਂ ਕੋਲੋਂ ਮਿੱਡ-ਡੇ-ਮੀਲ ਦੇ ਕੰਮ ਤੋਂ ਇਲਾਵਾ ਜਬਰਦਸਤੀ ਨਾਲ ਹੋਰ ਕੋਈ ਕੰਮ ਨਾ ਲਿਆ ਜਾਵੇ, ਸਕੂਲਾਂ ਵਿੱਚੋਂ ਬੱਚੇ ਘੱਟਣ ਕਾਰਨ ਮਿੱਡ-ਡੇ-ਮੀਲ ਵਰਕਰਾਂ ਦੀ ਛਾਂਟੀ ਨਾਂ ਕੀਤੀ ਜਾਵੇ, ਗੈਸ ਸਿਲੰਡਰ ਗੈਸ ਏਜੰਸੀਆਂ ਵੱਲੋਂ ਆਪ ਸਿੱਧੇ ਤੌਰ ’ਤੇ ਸਕੂਲਾਂ ਨੂੰ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਨਰਿੰਦਰ ਕੌਰ ਤਖਤਗੜ੍ਹ, ਸਤਵਿੰਦਰ ਕੌਰ ਨੂਰਪੁਰਬੇਦੀ, ਸ਼ਹਿਨੀਲਾ ਘਨੌਲਾ, ਮਹਿੰਦਰ ਕੌਰ ਕੀਰਤਪੁਰ ਸਾਹਿਬ, ਮਨਜੀਤ ਕੌਰ ਚਮਕੌਰ ਸਾਹਿਬ, ਸੋਨੀਆ, ਪ੍ਰੀਤੋ ਦੇਵੀ, ਬਲਜੀਤ ਕੌਰ, ਸੀਮਾ ਰਾਣੀ, ਬੰਦਨਾ ਦੇਵੀ, ਕਮਲੇਸ਼ ਕੌਰ, ਕੁਸੁਮ, ਪਰਮਜੀਤ ਕੌਰ, ਸਰੋਜ ਰਾਣੀ, ਸੁਨੀਤਾ, ਸੋਨੂੰ, ਸੁਦੇਸ਼ ਕੁਮਾਰੀ, ਬਲਵੀਰ ਕੌਰ ਆਦਿ ਸਮੇਤ ਵੱਡੀ ਗਿਣਤੀ ਵਿਚ ਮਿਡ ਡੇ ਮੀਲ ਵਰਕਰ ਹਾਜ਼ਰ ਸਨ।