ਆਰਬੀਯੂ ਦੀ ਅਰਚੀਸ਼ਾ ਨੇ ਮਿਸ ਨਾਰਦਰਨ ਇੰਡੀਆ-2026 ’ਚ ਜਿੱਤੇ ਦੋ ਵੱਕਾਰੀ ਖਿਤਾਬ ਆਰਬੀਯੂ ਦੀ ਅਰਚੀਸ਼ਾ ਨੇ ਮਿਸ ਨਾਰਦਰਨ ਇੰਡੀਆ-2026 ’ਚ ਜਿੱਤੇ ਦੋ ਵੱਕਾਰੀ ਖਿਤਾਬ
Publish Date: Mon, 13 Jul 2026 04:04 PM (IST)
Updated Date: Mon, 13 Jul 2026 04:06 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰਿਆਤ ਬਾਹਰਾ ਯੂਨੀਵਰਸਿਟੀ ਨੇ ਇੱਕ ਹੋਰ ਉਪਲੱਬਧੀ ਆਪਣੇ ਨਾਮ ਦਰਜ ਕਰਦਿਆਂ ਯੂਨੀਵਰਸਿਟੀ ਸਕੂਲ ਆਫ਼ ਫਿਜ਼ਿਓਥੈਰੇਪੀ ਐਂਡ ਰੇਡੀਓਲੌਜੀ (ਯੂਐੱਸਪੀਆਰ) ਦੀ ਬੈਚਲਰ ਆਫ਼ ਫਿਜ਼ਿਓਥੈਰੇਪੀ (ਬੀਪੀਟੀ) ਦੇ ਚੌਥੇ ਸਾਲ (ਸੱਤਵੇਂ ਸਮੈਸਟਰ) ਦੀ ਵਿਦਿਆਰਥਣ ਅਰਚੀਸ਼ਾ ਠਾਕੁਰ ਨੇ ਮਿਸ ਨਾਰਦਰਨ ਇੰਡੀਆ-2026 ਮੁਕਾਬਲੇ ਵਿਚ ਥਰਡ ਰਨਰ-ਅੱਪ ਦਾ ਖਿਤਾਬ ਆਪਣੇ ਨਾਮ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਇਸ ਦੇ ਨਾਲ ਹੀ ਉਸ ਨੂੰ ਉਸ ਦੇ ਬੇਮਿਸਾਲ ਆਤਮਵਿਸ਼ਵਾਸ, ਪ੍ਰਭਾਵਸ਼ਾਲੀ ਸਟੇਜ ਪ੍ਰਜ਼ੈਂਸ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਵੱਕਾਰੀ ਮਿਸ ਟੈਲੇਂਟਡ ਦੇ ਖਿਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ।ਆਰਬੀਯੂ ਦੇ ਪ੍ਰਬੰਧਕਾਂ ਨੇ ਅਰਚੀਸ਼ਾ ਦੀ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਆਪਣੀ ਉਸ ਵਚਨਬੱਧਤਾ ਨੂੰ ਦਿੱਤਾ, ਜਿਸ ਤਹਿਤ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਲੀਡਰਸ਼ਿਪ, ਰਚਨਾਤਮਕਤਾ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਂਦਾ ਹੈ। ਆਰਬੀਯੂ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ ਚਾਂਸਲਰ ਪ੍ਰੋ.ਡਾ.ਸੰਜੇ ਕੁਮਾਰ ਅਤੇ ਪ੍ਰੋ-ਵਾਈਸ ਚਾਂਸਲਰ ਪ੍ਰੋ.ਡਾ.ਸਤੀਸ਼ ਕੁਮਾਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਕਲਾਸਰੂਮ ਤੋਂ ਪਰੇ ਵੀ ਆਪਣੀ ਪ੍ਰਤਿਭਾ ਨਿਖਾਰਨ ਅਤੇ ਹਰ ਖੇਤਰ ਵਿਚ ਉੱਤਮਤਾ ਹਾਸਲ ਕਰਨ ਲਈ ਭਰਪੂਰ ਮੌਕੇ ਪ੍ਰਦਾਨ ਕਰ ਰਹੀ ਹੈ। ਇਹ ਵੱਕਾਰੀ ਸੁੰਦਰਤਾ ਮੁਕਾਬਲਾ ਫੀਟ ਆਫ ਫਾਇਰ ਪ੍ਰੋਡਕਸ਼ਨ ਵੱਲੋਂ ਅਮਿਤ ਭਾਟੀਆ ਦੀ ਅਗਵਾਈ ਹੇਠ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਪ੍ਰਤੀਭਾਗੀਆਂ ਨੇ ਆਡੀਸ਼ਨ, ਸੈਮੀਫਾਈਨਲ ਅਤੇ ਸ਼ਾਨਦਾਰ ਗ੍ਰੈਂਡ ਫਿਨਾਲੇ ਸਮੇਤ ਵੱਖ-ਵੱਖ ਪੜਾਵਾਂ ਦੌਰਾਨ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਵਿਦਿਆਰਥਣ ਨੇ ਆਪਣੀ ਦ੍ਰਿੜ ਇੱਛਾ-ਸ਼ਕਤੀ, ਲਗਾਤਾਰ ਬਿਹਤਰੀਨ ਪ੍ਰਦਰਸ਼ਨ ਅਤੇ ਵਿਲੱਖਣ ਪ੍ਰਤਿਭਾ ਦੇ ਬਲ ’ਤੇ ਮੋਹਰੀ ਫਾਈਨਲਿਸਟਾਂ ਵਿਚ ਸਥਾਨ ਬਣਾਉਂਦਿਆਂ ਦੋ ਵੱਕਾਰੀ ਸਨਮਾਨ ਆਪਣੇ ਨਾਮ ਕੀਤੇ। ਇਸ ਸਮਾਗਮ ਦਾ ਇੱਕ ਵਿਸ਼ੇਸ਼ ਆਕਰਸ਼ਣ ਮਿਸ ਯੂਨੀਵਰਸ ਇੰਡੀਆ-2025 ਮਾਨਿਕਾ ਵਿਸ਼ਵਕਰਮਾ ਵੱਲੋਂ ਅਰਚੀਸ਼ਾ ਠਾਕੁਰ ਨੂੰ ਮਿਸ ਟੈਲੇਂਟਡ ਦਾ ਸਨਮਾਨ ਪ੍ਰਦਾਨ ਕਰਨਾ ਰਿਹਾ। ਇਸ ਮੌਕੇ ਵਿਦਿਆਥਣ ਨੂੰ ਵਧਾਈ ਦਿੰਦਿਆਂ ਯੂਨੀਵਰਸਿਟੀ ਸਕੂਲ ਆਫ਼ ਫਿਜ਼ਿਓਥੈਰੇਪੀ ਐਂਡ ਰੇਡੀਓਲੋਜੀ ਦੇ ਡੀਨ ਪ੍ਰੋ.ਡਾ.ਲਲਿਤ ਕੁਮਾਰ ਗੁਪਤਾ ਨੇ ਇਸ ਨੂੰ ਯੂਨੀਵਰਸਿਟੀ ਲਈ ਮਾਣ ਵਾਲਾ ਪਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥਣ ਦੀ ਸਫਲਤਾ ਯੂਨੀਵਰਸਿਟੀ ਦੇ ਸਰਵਪੱਖੀ ਸਿੱਖਿਆ ਮਾਡਲ ਦੀ ਸਫਲਤਾ ਦਾ ਪ੍ਰਤੀਕ ਹੈ ਅਤੇ ਇਹ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ਦੇ ਨਾਲ-ਨਾਲ ਆਪਣੀਆਂ ਹੋਰ ਪ੍ਰਤਿਭਾਵਾਂ ਨੂੰ ਵੀ ਨਿਖਾਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਵਿਦਿਆਰਥਣ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।