ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਫਾਰਮ ਭਰਨ ਸਮੇਂ ਸਰਪੰਚ ਵੱਲੋਂ ਕੀਤਾ ਜਾ ਰਿਹਾ ਹੈ ਪੱਖਪਾਤ : ਵਾਇਸ ਚੇਅਰਮੈਨ ਸੋਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਫਾਰਮ ਭਰਨ ਸਮੇਂ ਸਰਪੰਚ ਵੱਲੋਂ ਕੀਤਾ ਜਾ ਰਿਹਾ ਹੈ ਪੱਖਪਾਤ: ਵਾਇਸ ਚੇਅਰਮੈਨ ਸੋਨੂੰ
Publish Date: Wed, 01 Jul 2026 06:20 PM (IST)
Updated Date: Wed, 01 Jul 2026 06:22 PM (IST)
ਮੇਰੇ ਲਈ ਸਭ ਮਹਿਲਾਵਾਂ ਬਰਾਬਰ, ਕਾਂਗਰਸੀ ਪਾ ਰਹੇ ਨੇ ਕੰਮ ’ਚ ਵਿਘਨ : ਸਰਪੰਚ ਬਲਵਿੰਦਰ ਕੌਰ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਮਾਵਾਂ ਧੀਆਂ ਸਤਿਕਾਰ ਯੋਜਨਾਂ ਦਾ ਲਾਭ ਲੈਣ ਲਈ ਔਰਤਾਂ ਦੇ ਸਖੀ ਮਹਿਲਾ ਵੱਲੋਂ ਭਰੇ ਜਾਣ ਵਾਲੇ ਫਾਰਮ ਦੇਣ ਲਈ ਪਿੰਡ ਕੋਟਲਾ ਨਿਹੰਗ ਦੇ ਸਰਪੰਚ ਵੱਲੋਂ ਪੱਖਪਾਤ ਕਰਨ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪਿੰਡ ਦੇ ਕੁੱਝ ਵਿਅਕਤੀਆ ਨੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਨਾਮ ਹੇਠ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪੰਨੂੰ ਨੂੰ ਮੰਗ ਪੱਤਰ ਦੇ ਕੇ ਸ਼ਕਾਇਤ ਕੀਤੀ ਹੈ। ਉੱਧਰ ਪਿੰਡ ਦੀ ਸਰਪੰਚ ਬਲਵਿੰਦਰ ਕੌਰ ਨੇ ਸਾਰੇ ਦੋਸ਼ਾ ਨੂੰ ਨਕਾਰਿਆ ਹੈ। ਇਸ ਮੌਕੇ ਤੇ ਬਲਾਕ ਸੰਮਤੀ ਮੋਰਿੰਡਾ ਦੇ ਵਾਈਸ ਚੇਅਰਮੈਨ ਨਰਿੰਦਰ ਸਿੰਘ ਸੋਨੂੰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾਕਿ ਪਿੰਡ ਕੋਟਲਾ ਮੇਰਾ ਨਿੱਜੀ ਪਿੰਡ ਹੈ ਸਰਪੰਚ ਵੱਲੋਂ ਆਪਣੇ ਘਰ ਬਿਠਾ ਕੇ ਮਾਵਾਂ ਧੀਆਂ ਸਤਿਕਾਰ ਯੋਜਨਾਂ ਦੇ ਫਾਰਮ ਭਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਫਾਰਮ ਭਰਨ ਸਮੇਂ ਰਾਜਸੀ ਤੌਰ ਤੇ ਵਿਤਕਰਾਂ ਕੀਤਾ ਜਾ ਰਿਹਾ ਹੈ ਜਿਹੜੇ ਕਾਂਗਰਸ ਪਾਰਟੀ ਦੇ ਸਪੋਰਟਰ ਹਨ ਉਨ੍ਹਾਂ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਫਾਰਮ ਭਰਨ ਲਈ ਟਾਲਮਟੋਲ ਕੀਤੀ ਜਾ ਰਹੀ ਹੈ ਏਥੋ ਤੱਕ ਕੇ ਫਾਰਮ ਭਰਨ ਦਾ ਕੰਮ ਕਰਨ ਵਾਲੀ ਇੱਕ ਆਂਗਣਵਾੜੀ ਵਰਕਰ ਨੂੰ ਇੱਕ ਪਾਰਟੀ ਦੀ ਵਰਕਰ ਬਣ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾਕਿ ਜਦੋਂ ਪੰਜਾਬ ਸਰਕਾਰ ਵਲੋਂ ਜਨਰਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਤੇ ਐਸਸੀ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਮਾਣ ਭੱਤਾ ਦੇਣ ਦੀ ਸਕੀਮ ਸ਼ੁਰੂ ਕੀਤੀ ਹੈ ਉਸ ਵਿਚ ਵਿਤਕਰਾਂ ਕਿਉ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾਕਿ ਪਿੰਡ ਕੋਟਲਾ ਨਿਹੰਗ ਦੀ ਸਰਪੰਚ ਬੀਬੀ ਬਲਵਿੰਦਰ ਕੌਰ ਵਲੋਂ ਸਰਕਾਰ ਦੀਆਂ ਸਖੀ ਵਰਕਰਾਂ ਨੂੰ ਆਪਣੇ ਘਰ ਵਿਚ ਬਿਠਾ ਕੇ ਸਿਰਫ ਆਪਣੇ ਚਹੇਤਿਆਂ ਦੇ ਹੀ ਫਾਰਮ ਭਰੇ ਜਾ ਰਹੇ ਹਨ। ਜਿਸ ਨਾਲ ਵਿਰੋਧੀ ਧਿਰ ਦੇ ਗਰੀਬ ਪਰਿਵਾਰਾਂ ਦੀਆਂ ਔਰਤਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਇਸੇ ਤਰਾਂ ਪਿੰਡ ਕੋਟਲਾ ਨਿਹੰਗ ਦੀ ਸਖੀ ਵਰਕਰ ਕਿਰਨਦੀਪ ਕੌਰ ਪਤਨੀ ਅੰਮਿਤਪਾਲ ਸਿੰਘ ਨੂੰ ਸਰਪੰਚ ਬਲਵਿੰਦਰ ਕੌਰ ਦੇ ਪੁੱਤਰ ਜਸਬੀਰ ਸਿੰਘ ਤੇ ਆਂਗਨਵਾੜੀ ਵਰਕਰ ਜਸਵਿੰਦਰ ਕੌਰ ਵਲੋਂ ਓਟੀਪੀ ਦੇਣ ਤੋਂ ਮਨਾ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ਪਿਛੇ ਸਰਪੰਚ ਬਲਵਿੰਦਰ ਕੌਰ ਵਲੋਂ ਵਿਰੋਧੀ ਧਿਰ ਨਾਲ ਸਿਆਸੀ ਰੰਜਿਸ਼ ਕੱਢੀ ਜਾ ਰਹੀ ਹੈ ਤੇ ਵਿਰੋਧੀਆਂ ਦਾ ਨੁਕਸਾਨ ਕਰ ਰਹੀ ਹੈ। ਇਸ ਮੌਕੇ ਪੰਚ ਬਰਿੰਦਰ ਸਿੰਘ, ਪੰਚ ਸੁਰਿੰਦਰ ਕੌਰ, ਸਖੀ ਵਰਕਰ ਕਿਰਨਦੀਪ ਕੌਰ,ਬਿਕਰਮ ਸਿੰਘ ਲਾਲੀ, ਗੁਰਪ੍ਰੀਤ ਹੈਪੀ ਆਦਿ ਹਾਜ਼ਰ ਸਨ। ਕਿਸੇ ਨਾਲ ਕੋਈ ਭੇਦਭਾਵ ਨਹੀ ਕੀਤਾ ਜਾ ਰਿਹਾ : ਸਰਪੰਚ ਪਿੰਡ ਕੋਟਲਾ ਨਿਹੰਗ ਦੇ ਸਰਪੰਚ ਬੀਬੀ ਬਲਵਿੰਦਰ ਕੌਰ ਨੇ ਕਿਹਾਕਿ ਮਾਂਵਾ ਧੀਆਂ ਸਤਿਕਾਰ ਯੋਜਨਾਂ ਲਈ ਪਿੰਡ ਦੇ 9 ਵਾਰਡਾਂ ਲਈ 18 ਮਹਿਲਾਵਾਂ ਸਖੀ ਦੇ ਰੂਪ ਵਿਚ ਘਰ ਘਰ ਜਾ ਕੇ ਫਾਰਮ ਭਰ ਰਹੀਆ ਹਨ ਅਤੇ ਇਕ ਆਂਗਣਵਾੜੀ ਵਰਕਰ ਜਸਵਿੰਦਰ ਕੌਰ ਫਾਰਮਾਂ ਨੂੰ ਆਨਲਾਇਨ ਕਰਨ ਵਾਲੀ ਆਈਡੀ ਮਿਲੀ ਹੋਈ ਹੈ ਜੋ ਇੱਕ ਥਾਂ ਬੈਠ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾਕਿ ਜਿਹੜੀ ਸਖੀ ਸਕਾਇਤ ਕਰ ਰਹੀ ਹੈ ਉਹ ਓਟੀਪੀ ਲਈ ਆਈਡੀ ਮੰਗ ਰਹੀ ਹੈ ਕਿ ਮੈਂ ਉਸ ਦੇ ਘਰ ਜਾ ਕੇ ਫਾਰਮ ਨਹੀ ਦੇਣੇ ਮੈਨੂੰ ਆਈਡੀ ਕੋਡ ਦਿਓ ਜੋ ਸਰਕਾਰ ਦੀਆਂ ਹਦਾਇਤਾਂ ਅਨਸਾਰ ਦਿੱਤਾ ਨਹੀ ਜਾ ਸਕਦਾ। ਉਨ੍ਹਾਂ ਕਿਹਾਕਿ ਪੰਚਾਇਤ ਲਈ ਸਾਰੇ ਪਿੰਡ ਦੀਆ ਅੋਰਤਾਂ ਇੱਕ ਬਰਾਬਰ ਹਨ ਕਿਸੇ ਨਾਲ ਕੋਈ ਸਿਆਸੀ ਤੌਰ ਤੇ ਵਿਤਕਰਾਂ ਨਹੀ ਕੀਤਾ ਜਾ ਰਿਹਾ ਸਗੋਂ ਕਾਂਗਰਸੀ ਆਗੂ ਜਾਣਬੁੱਝ ਕੇ ਕੰਮ ਕਰਨ ਵਿਚ ਅੜਚਣ ਪਾ ਰਹੇ ਹਨ ਇਸ ਕਰਕੇ ਉਨ੍ਹਾਂ ਦੇ ਸਾਰੇ ਦੋਸ਼ ਬੇਬੁਨਿਆਦ ਹਨ।