- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਕਰ ਰਹੀ ਹੈ ਅਣਗੌਲਿਆ: ਆਗੂ

-8 ਜੁਲਾਈ ਨੂੰ ਸਿੱਖਿਆ ਮੰਤਰੀ ਬੈਂਸ ਦੇ ਘਰ ਘੇਰਨ ਦਾ ਐਲਾਨ
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ :
ਪੰਜਾਬ ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਅਤੇ ਪੰਜਾਬ ਮੁਲਾਜਮ ਸਾਂਝਾ ਮੰਚ ਦੀ ਸਾਂਝੀ ਕੁਆਰਡੀਨੇਸ਼ਨ ਕਮੇਟੀ ਦੇ ਸੱਦੇ ‘ਤੇ ਰੂਪਨਗਰ ਇਕਾਈ ਵੱਲੋਂ ਬੁੱਧਵਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿਖੇ ਵਿਸ਼ਾਲ ਰੈਲੀ ਕਰਕੇ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਦਫਤਰ ਡਿਪਟੀ ਕਮਿਸ਼ਨਰ ਰੂਪਨਗਰ ਤੱਕ ਰੋਸ ਰੈਲੀ ਕੱਢੀ। ਰੈਲੀ ਨੂੰ ਸੰਬੋਧਨ ਕਰਦਿਆਂ ਰਾਧੇ ਸ਼ਾਮ ਪ੍ਰਧਾਨ ਪਾਵਰਕਾਮ ਪੈਨਸ਼ਨਰਜ਼ ਯੂਨੀਅਨ, ਗੁਰਵਿੰਦਰ ਸਿੰਘ ਸਸਕੌਰ ਪ੍ਰਧਾਨ ਗੌਰਮਿਟ ਟੀਚਰ ਯੂਨੀਅਨ ਪੰਜਾਬ, ਅਮਰਜੀਤ ਸਿੰਘ ਗਰੇਵਾਲ ਪ੍ਰਧਾਨ ਪੀਐੱਸਐੱਮਐੱਸਯੂ ਰੂਪਨਗਰ ਤੇ ਸੁਖਦੇਵ ਸਿੰਘ ਸੁਰਤਾਪੁਰੀ, ਨਰਿੰਦਰ ਸਿੰਘ ਸੈਣੀ, ਗੁਰਵਿੰਦਰ ਸਿੰਘ ਹਜਾਰਾ, ਮਦਨ ਗੌਪਾਲ , ਜਗਮੋਹਨ ਸਿੰਘ ਚੌਤਾ ਗੌਰਮਿਟ ਸਕੂਲ ਟੀਚਰਜ਼ ਯੂਨੀਅਨ, ਨਸੀਬ ਸਿੰਘ ਪ੍ਰਧਾਨ ਪੈਨਸ਼ਨਰ ਯੂਨੀਅਨ ਪੰਜਾਬ ਰੌਡਵੇਜ, ਸੁਰਿੰਦਰ ਸਿੰਘ ਪ੍ਰਧਾਨ ਪਟਵਾਰ ਯੂਨੀਅਨ ਰੂਪਨਗਰ ਵਲੋਂ ਕਿਹਾ ਕਿ ਸਰਕਾਰ ਪੰਜਾਬ ਦੇ ਮੁਲਾਜਮਾ ਦੀਆਂ ਮੰਗਾਂ ਪੁਰਾਣੀ ਪੈਨਸ਼ਨ ਦੀ ਬਹਾਲੀ, ਪੈਡਿੰਗ 18% ਡੀ.ਏ, ਕੱਚੇ ਆਉਟਸੋਰਸ ਤੇ ਮਾਣ ਭੱਤਾ ਆਦਿ ਮੰਗਾਂ ਨੂੰ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਅਣਗੌਲਿਆਂ ਕਰ ਰਹੀ ਹੈ ਜਦਕਿ ਜਥੇਬੰਦੀਆਂ ਆਪਣੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਈ ਵਾਰ ਕਮੇਟੀਆ ਬਣਾਈ ਮੀਟਿੰਗਾਂ ਹੋਈਆ ਪਰ ਸਿੱਟਾ ਕੁੱਝ ਨਹੀ ਨਿਕਲਿਆ। ਉਨ੍ਹਾਂ ਕਿਹਾਕਿ ਹੈਰਾਨੀ ਦੀ ਗੱਲ ਇਹ ਹੈ ਕਿ ‘ਆਪ’ ਦੇ ਆਗੂ ਸਰਕਾਰ ਬਣਨ ਤੋਂ ਪਹਿਲਾਂ ਜਿਹੜੇ ਮੁਲਾਜ਼ਮਾਂ, ਪੈਨਸ਼ਨਰਾਂ, ਕੱਚੇ ਕਾਮਿਆ ਤੇ ਬੇਰੁਜਗਾਰ ਨੌਜਵਾਨਾਂ ਨਾਲ ਵਾਅਦੇ ਕਰਦੇ ਸੀ ਕਿ ਸਾਡੀ ਸਰਕਾਰ ਆਉਣ ਤੇ ਕਿਸੇ ਵੀ ਮੁਲਾਜ਼ਮਾਂ ਜਾਂ ਨੌਜਵਾਨ ਨੂੰ ਆਪਣੇ ਹੱਕ ਲੈਣ ਲਈ ਸੜਕਾਂ ‘ਤੇ ਧਰਨਾਂ ਨਹੀ ਦੇਣਾ ਪਵੇਗਾ ਪਰ ਸਭ ਉਲਟ ਹੋ ਗਿਆ ਅੱਜ ਹਰਕੇ ਸੜਕ ‘ਤੇ ਧਰਨਾ ਲੱਗਿਆ ਮਿਲੇਗਾ ਕਿਉਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਸਰਕਾਰ ਨੇ ਪਹਿਲੀਆਂ ਸਰਕਾਰਾਂ ਵਾਂਗ ਖਿਲਵਾੜ ਕੀਤਾ ਹੈ।
ਧਰਨੇ ਦੌਰਾਨ ਪੰਜਾਬ ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਅਤੇ ਪੰਜਾਬ ਮੁਲਾਜਮ ਸਾਂਝਾ ਮੰਚ ਦੀ ਬਣੀ ਸਾਂਝੀ ਕੁਆਰਡੀਨੇਸ਼ਨ ਕਮੇਟੀ ਦੇ ਜਿਲ੍ਹਾ ਆਗੂਆ ਵਲੋਂ ਮੌਕੇ ਤੇ ਐਲਾਨ ਕੀਤਾ ਗਿਆ ਕਿ ਸਰਕਾਰ ਨੇ ਮੁਲਾਜਮਾ/ਪੈਨਸ਼ਰਾ ਦੀਆ ਮੰਗਾ ਨਾ ਮੰਨੀਆ ਤਾ ਮਿਤੀ 08 ਜੁਲਾਈ 2026 ਦਿਨ ਬੁੱਧਵਾਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਘਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਘਿਰਾਓ ਕੀਤਾ ਜਾਵੇਗਾ ਅਤੇ ਐਕਸ਼ਨ ਕਮੇਟੀ ਅਨਸਾਰ 17 ਜੁਲਾਈ 2026 ਮੋਹਾਲੀ ਵਿਖੇ ਸਰਕਾਰ ਦੇ ਵਿਰੁੱਧ ਵਿਸ਼ਾਲ ਰੈਲੀ ਕੀਤੀ ਜਾਵੇਗੀ। ਜਿਸ ਵਿਚ ਰੂਪਨਗਰ ਜਿਲੇ ਦੇ ਸਮੂਹ ਪੈਨਸ਼ਨਰ ਅਤੇ ਹਰੇਕ ਵਿਭਾਗ ਦੇ ਸਾਰੇ ਮੁਲਾਜ਼ਮ ਸਮੂਹਿਕ ਤੌਰ ’ਤੇ ਸ਼ਮੂਲੀਅਤ ਕਰਨਗੇ। ਇਸ ਮੌਕੇ ਜਗਤਾਰ ਸਿੰਘ ਗਿੱਲ, ਵਿਨੇ ਧਵਨ, ਮਲਕੀਤ ਸਿੰਘ ਡੀਸੀ ਦਫਤਰ ,ਅਮਨਦੀਪ ਸਿੰਘ, ਜਨਰਲ ਸਕੱਤਰ, ਰਾਮ ਦਾਸ ਸਸਕੌਰ, ਪ੍ਰਧਾਨ, ਸੰਦੀਪ ਭੱਟ, ਸੰਦੀਪ ਸਿੰਘ, ਨਰਿੰਦਰ ਸਿੰਘ, ਪ੍ਰਭਜੋਤ ਸਿੰਘ ਡੀਸੀ. ਦਫਤਰ, ਪਰਮਿੰਦਰ ਸਿੰਘ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ ਸਿਵਲ ਸਰਜਨ, ਹਰਪ੍ਰੀਤ ਸਿੰਘ ਪੰਜਾਬ ਰੋਡਵੇਜ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੋ ਬਹੁ ਗਿਣਤੀ ਵਿਚ ਅਹੁਦੇਦਾਰ/ਕਰਮਚਾਰੀ ਸ਼ਾਮਿਲ ਸਨ।