ਅੱਜ ਹੋਵੇਗੀ ਨਗਰ ਕੌਸਲ ਰੂਪਨਗਰ ਦੇ ਪ੍ਰਧਾਨ ਦੀ ਚੋਣ ਰਾਜੂ ਸਤਿਆਲ ਤੇ ਸੰਗੀਤਾਂ ਕਾਲੀਆਂ ਦਾ ਨਾਮ ਚਰਚਾਂ ’ਚ
ਅੱਜ ਹੋਵੇਗੀ ਨਗਰ ਕੌਸਲ ਰੂਪਨਗਰ ਦੇ ਪ੍ਰਧਾਨ ਦੀ ਚੋਣ ਰਾਜੂ ਸਤਿਆਲ ਤੇ ਸੰਗੀਤਾਂ ਕਾਲੀਆਂ ਦਾ ਨਾਮ ਚਰਚਾਂ ’ਚ
Publish Date: Mon, 22 Jun 2026 08:11 PM (IST)
Updated Date: Mon, 22 Jun 2026 08:12 PM (IST)

ਭਾਜਪਾ ਦੇ ਚਾਰ ,ਅਕਾਲੀ ਦਲ ਦੇ ਤਿੰਨ ਤੇ ਕਾਂਗਰਸ ਦਾ ਇੱਕ ਕੌਸਲਰ ਹੋਵੇਗਾ ਵਿਰੋਧੀ ਧਿਰ ਵਿਚ। ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਨਗਰ ਕੌਸਲ ਰੂਪਨਗਰ ਦੀ ਪ੍ਰਧਾਨਗੀ ਦਾ ਤਾਜ਼ ਕਿਸ ਦੇ ਸਿਰ ਸਜ਼ੇਗਾਂ ਇਹ ਫੈਸਲਾ ਸਿਆਸੀ ਗਰਭ ਵਿਚ ਹੈ ਪ੍ਰੰਤੂ ਪ੍ਰਧਾਨਗੀ ਲਈ ਵਾਰਡ ਨੰਬਰ 19 ਤੋਂ ਆਪ ਦੇ ਜੇਤੂ ਇੰਦਰਪਾਲ ਸਿੰਘ ਰਾਜੂ ਸਤਿਆਲ ਤੇ ਵਾਰਡ ਨੰਬਰ 14 ਤੋਂ ਜਿੱਤੇ ਪਾਰਟੀ ਦੇ ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਚੇਤਨ ਕਾਲੀਆ ਦੀ ਮਾਤਾ ਸੰਗੀਤਾਂ ਕਾਲੀਆ ਦਾ ਨਾਮ ਚਰਚਾਂ ਵਿਚ ਹੈ। ਪ੍ਰਸ਼ਾਸ਼ਨ ਵੱਲੋਂ ਅੱਜ ਮੰਗਲਵਾਰ ਨੂੰ 12 ਵਜ਼ੇ ਨਗਰ ਕੌਸਲ ਦੇ ਮੀਟਿੰਗ ਹਾਲ ਵਿਚ ਮੀਟਿੰਗ ਬੁਲਾਈ ਗਈ ਹੈ। ਰੂਪਨਗਰ ਸ਼ਹਿਰ ਦੇ ਵਾਸੀਆ ਲਈ ਅੱਜ ਦਾ ਦਿਨ ਬੜਾ ਮਹੱਤਵਪੂਰਨ ਹੋਵੇਗਾਂ ਕਿਉਕਿ ਰੂਪਨਗਰ ਨੂੰ ਰੂਪਨਗਰ ਬਣਾ ਕੇ ਰੱਖਣ ਵਾਲੇ ਪ੍ਰਧਾਨ ਦੀ ਚੋਣ ਹੋਵੇਗੀ। ਜਾਣਕਾਰੀ ਅਨਸਾਰ ਰੂਪਨਗਰ ਕੌਸਲ ਦੇ 21 ਵਾਰਡ ਹਨ ਜਿਸ ਵਿਚੋਂ 12 ਵਾਰਡ ਤੋਂ ਆਪ,ਭਾਜਪਾ ਦੇ ਚਾਰ,ਅਕਾਲੀ ਦਲ ਦੇ ਤਿੰਨ, ਇੱਕ ਥਾਂਗਰਸ ਤੇ ਇੱਕ ਅਜਾਦ ਕੌਸਲਰ ਹੈ। ਇਹ ਤਾਂ ਸਪੱਸ਼ਟ ਹੈ ਕਿ ਪ੍ਰਧਾਨ ਸੱਤਾਧਾਰੀ ਪਾਰਟੀ ਦਾ ਬਣਨਾ ਹੈ ਕਿਉਕਿ ਹਲਕਾ ਵਿਧਾਇਕ ਸਮੇਤ ਉਨ੍ਹਾਂ ਕੋਲ 13 ਵੋਟਾਂ ਹਨ ਤੇ ਇੱਕ ਅਜਾਦ ਜੇਤੂ ਵੀ ਉਨ੍ਹਾਂ ਦੇ ਹੱਕ ਵਿਚ ਹੈ। ਸਿਆਸੀ ਮਾਹਰਾਂ ਅਨਸਾਰ ਹਲਕਾ ਵਿਧਾਇਕ ਦਿਨੇਸ਼ ਚੱਢਾ ਕੌਸਲ ਦੀ ਪ੍ਰਧਾਨਗੀ ਦੀ ਕੁਰਸੀ ‘ਤੇ ਕਿਸ ਨੂੰ ਬਿਠਾਉਣਗੇ, ਦਾ ਫੈਸਲਾ ਦੂਰਅੰਦੇਸ਼ੀ ਨਾਲ ਲੈਣਗੇ ਕਿਉਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਹਨ। ਸੂਤਰ ਦੱਸਦੇ ਹਨ ਕਿ ਕੌਸਲ ਦਾ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਹੀ ਬਣੇਗਾ ਕਿਉਕਿ ਵਿਧਾਇਕ ਦੇ ਟੋਪ ਟੈੱਨ ਵਿਚ ਸਤਿਆਲ ਇੱਕ ਨੰਬਰ ‘ਤੇ ਹੈ। ਰਾਜੂ ਸਤਿਆਲ ਦੇ ਪਿਤਾ ਅਮਰਜੀਤ ਸਿੰਘ ਸਤਿਆਲ ਨਗਰ ਕੌਸਲ ਦੇ ਪ੍ਰਧਾਨ ਰਹਿ ਚੁੱਕੇ ਹਨ ਉਨ੍ਹਾਂ ਦੀ ਸਖਸ਼ੀਅਤ ਰਾਜਸੀ ਤੇ ਸਿੱਖ ਪ੍ਰਤੀਨਿੱਧ ਵਜ਼ੋ ਜਾਣੀ ਜਾਂਦੀ ਸੀ। ਉੱਧਰ ਕੌਸਲਰ ਸੰਗੀਤਾਂ ਕਾਲੀਆ ਦੇ ਪੁੱਤਰ ਚੇਤਨ ਕਾਲੀਆ ਯੂਥ ਵਿੰਗ ਦੇ ਜ਼ਿਲ੍ਹਾ ਪ੍ਹਧਾਨ ਹਨ ਪਾਰਟੀ ਹਾਈਕਮਾਂਡ ਦੇ ਕਈ ਸੀਨੀਅਰ ਆਗੂਆਂ ਨਾਲ ਨੇੜਲੇ ਸਬੰਧ ਹਨ ਜਿਸ ਦੇ ਚੱਲਦਿਆਂ ਉਨ੍ਹਾਂ ਨੇ ਆਪਣੀ ਮਾਤਾ ਨੂੰ ਪ੍ਰਧਾਨ ਬਨਾਉਣ ਲਈ ਜੋਰ ਅਜਮਾਈ ਕੀਤੀ ਹੋਈ ਹੈ। ਦੱਸਣਯੋਗ ਹੈ ਕਿ ਨਗਰ ਕੌਸਲ ਵਿਚ ਆਪ ਦੀ ਪਹਿਲੀ ਵਾਰ ਕੌਸਲ ਬਣੇਗੀ ਜਦਕਿ ਵਿਰੋਧੀ ਵਿਚ ਭਾਜਪਾ ਤੇ ਅਕਾਲੀ ਦਲ ਦਾ ਧੜਾ ਵਿਚ ਮਜਬੂਤ ਹੋਵੇਗਾ। ============ ਨਗਰ ਕੌਸਲ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਵੇਗਾ ਕਿ ਕਾਂਗਰਸ ਪਾਰਟੀ ਨਾਲ ਸਬੰਧਤ ਕੌਸਲਰ ਦੀ ਗਿਣਤੀ ਇੱਕ ਹੋਵੇਗੀ। ਜਾਣਕਾਰੀ ਅਨਸਾਰ ਕਾਂਗਰਸ ਪਾਰਟੀ ਨੇ ਕੌਸਲ ਤੇ ਕਈ ਵਾਰ ਕਾਬਜਾ ਕੀਤਾ ਅਤੇ ਵਿਰੋਧੀ ਧਿਰ ਵਿਚ ਵੀ ਆਪਣੀ ਭੂਮਿਕਾਂ ਨਿਭਾਈ ਹੈ। ਇਸ ਵਾਰ ਕਾਂਗਰਸ ਦੀ ਅੰਦਰੂਨੀ ਸਿਆਸੀ ਖਾਨਾਜੰਗੀ ਨੇ ਕੌਸਲ ਵਿਚ ਕੌਸਲਰਾਂ ਦੀ ਗਿਣਤੀ ਘਟਾਉਣ ਵਿਚ ਯੋਗਦਾਨ ਪਾਇਆ ਜਿਸ ਦੀ ਪਾਰਟੀ ਹਾਈ ਕਮਾਂਡ ਤੱਕ ਗੱਲ ਹੋਈ ਅਤੇ ਕਈ ਕਾਂਗਰਸੀ ਆਗੂਆ ਨੇ ਸੋਸ਼ਲ ਮੀਡੀਆਂ ‘ਤੇ ਟਿਕਟਾਂ ਵੰਡਣ ਵਾਲੇ ਆਗੂਆ ‘ਤੇ ਸਵਾਲ ਵੀ ਖੜੇ ਕੀਤਾ ਹਨ। ਇਸ ਵਾਰ ਰੇਖਾ ਰਾਣੀ ਹੀ ਕਾਂਗਰਸ ਦੀ ਕੌਸਲਰ ਬਣੀ ਹੈ। ਜੇਕਰ 2023 ਦੀ ਕੌਸਲ ਦੀ ਗੱਲ ਕਰੀਏਂ ਤਾਂ ਪੰਜਾਬ ਕਾਂਗਰਸ ਸਾਬਕਾ ਯੂਥ ਪ੍ਰਧਾਨ ਤੇ ਹਲਕਾ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ 17 ਸੀਟਾਂ ਜਿੱਤ ਕੇ ਕੌਸਲ ‘ਤੇ ਸੰਜੇ ਵਰਮਾ ਬੇਲੇ ਵਾਲੇ ਨੂੰ ਪ੍ਰਧਾਨ ਬਣਾ ਕੇ ਕਬਜਾ ਕੀਤਾ ਸੀ।