ਐਨਐਚਐਮ ਕਾਮਿਆਂ ਦੀਆ ਮੰਗਾਂ ਬਾਰੇ ਸਰਕਾਰ ਕਿਊ ਨਹੀ ਹੈ ਸੁਹਿਰਦ : ਆਗੂ
ਐਨਐਚਐਮ ਕਾਮਿਆਂ ਦੀਆ ਮੰਗਾਂ ਬਾਰੇ ਸਰਕਾਰ ਕਿਊ ਨਹੀ ਹੈ ਸੁਹਿਰਦ: ਆਗੂ
Publish Date: Mon, 22 Jun 2026 03:39 PM (IST)
Updated Date: Mon, 22 Jun 2026 03:43 PM (IST)

ਹੱਕੀ ਮੰਗਾਂ ਦੀ ਪੂਰਤੀ ਲਈ ਸਮੂਹ ਕੈਡਰਾਂ ਵੱਲੋਂ ਸਰਕਾਰ ਦਾ ਪਿੱਟ ਸਿਆਪਾ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਐਨਐਚਐਮ ਜੋਆਇੰਟ ਫਰੰਟ ਪੰਜਾਬ ਦੇ ਸੱਦੇ ‘ਤੇ ਸੋਮਵਾਰ ਨੂੰ ਰੂਪਨਗਰ ਜ਼ਿਲ੍ਹੇ ਦੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਵੱਲੋਂ ਹੱਥਾਂ ਵਿਚ ਤਖ਼ਤੀਆਂ ਫੜ੍ਹ ਕੇ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਨੂੰ ਲੈ ਕੇ ਸਿਵਲ ਸਰਜਨ ਦਫਤਰ ਰੂਪਨਗਰ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ। ਇਸ ਧਰਨੇ ਵਿਚ ਸਿਹਤ ਵਿਭਾਗ ਦੇ ਵੱਖ ਵੱਖ ਵਿੰਗਾਂ ਵਿਚ ਕੰਮ ਕਰਨ ਵਾਲੇ ਕਾਮੇ ਸ਼ਾਮਲ ਹੋਏ। ਇਸ ਮੌਕੇ ਤੇ ਵੱਖ ਵੱਖ ਮੁਲਾਜ਼ਮ ਆਗੂਆ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਸਿਹਤ ਵਿਭਾਗ ਵਿਚ ਠੇਕੇ ਦੇ ਅਧਾਰ ‘ਤੇ ਨਿਗੁਣੀਆਂ ਤਨਖਾਹਾਂ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਪ੍ਰੰਤੂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਆਪ ਸਰਕਾਰ ਦੇ ਚਾਰ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਢੁੱਕਵਾਂ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾਕਿ ਸਾਡੀਆ ਮੰਗਾਂ ਹਨ ਜਿਵੇਂ ਕਿ ਸਮੇਂ ਤੇ ਤਨਖਾਹਾਂ, ਤਨਖਾਹਾਂ ਦੇ ਵਿਚ ਵਾਧਾ, ਬਰਾਬਰ ਕੰਮ ਬਰਾਬਰ ਤਨਖਾਹ, ਲਾਇਲਟੀ ਬੋਨਸ ਆਦਿ ਮੰਗਾਂ ਹਨ ਜਿਸ ‘ਤੇ ਜਥੇਬੰਦੀ ਸੰਘਰਸ਼ ਕਰ ਰਹੀ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਐਨਐਚਐਮ ਕਰਮਚਾਰੀ ਸਿਹਤ ਸੇਵਾਵਾਂ ਦੀ ਰੀੜ੍ਹ ਦੀ ਹੱਡੀ ਹਨ ਅਤੇ ਕੋਵਿਡ-19 ਸਮੇਤ ਹਰ ਸੰਕਟ ਦੀ ਘੜੀ ਵਿਚ ਉਨ੍ਹਾਂ ਨੇ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਫਰੰਟ ਲਾਈਨ ਵਰਕਰ ਦੇ ਤੌਰ ਤੇ ਨਿਭਾਈਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਅਤੇ ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾਕਿ ਅੱਜ ਦੇ ਸਮੇਂ ਵਿਚ ਮਹਿੰਗਾਈ ਏਨੀ ਵੱਧ ਗਈ ਹੈ ਕਿ ਘਰ ਦਾ ਗੁਜਾਰਾ ਕਰਨਾ ਬੜਾ ਔਖਾ ਹੈ ਜਿਹੜੀ ਤਨਖਾਹ ਮਿਲਦੀ ਹੈ ਉਹ ਵੀ ਸਮੇਂ ਸਿਰ ਨਹੀ ਹਮੇਸ਼ਾ ਲੇਟ ਮਿਲਦੀ ਹੈ। ਆਗੂਆ ਨੇ ਕਿਹਾਕਿ ਸੀਐਚਓ ਪੇਡੂ ਖੇਤਰ ਵਿਚ ਕੰਮ ਕਰ ਰਹੇ ਹਨ ਵਿਭਾਗ ਦੀ ਜੋ ਵੀ ਹਦਾਇਤ ਹੁੰਦੀ ਹੈ ਉਸ ਨੂੰ ਇੰਨਬਿੰਨ ਲਾਗੂ ਕਰਕੇ ਕੰਮ ਕੀਤਾ ਜਾਂਦਾ ਹੈ ਤਾਂ ਸਰਕਾਰ ਦੀ ਲੋਕ ਦੀ ਸਿਹਤ ਨੂੰ ਲੈ ਕੇ ਕੀਤੇ ਜਾ ਰਹੈ ਕੰਮ ਵਿਚ ਕੋਈ ਕਮੀ ਨਾ ਰਹਿ ਜਾਵੇ ਪ੍ਰੰਤੂ ਸਾਡੀਆ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾਕਿ ਅੱਜ 22 ਜੂਨ ਤੋਂ ਸੰਘਰਸ਼ ਯੂਨੀਅਨ ਵੱਲੋਂ ਜਿਲ੍ਹਾ ਪੱਧਰ ‘ਤੇ ਸ਼ੁਰੂ ਕਰ ਦਿੱਤਾ ਹੈ ਜੋ 2 ਜੁਲਾਈ ਤੱਕ ਜਾਰੀ ਹਰੇਗਾ ਅਤੇ 3 ਜੁਲਾਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਜਾ ਕੇ ਪ੍ਰਦਰਸ਼ਨ ਕਰਾਂਗੇ। ਉਨ੍ਹਾਂ ਕਿਹਾਕਿ ਸਾਨੂੰ ਪਤਾ ਕਿ ਸਾਡੀ ਹੜਤਾਲ ਦਾ ਅਸਰ ਸਿੱਧੇ ਰੂਪ ਵਿਚ ਮਰੀਜ਼ਾ ‘ਤੇ ਪਵੇਗਾ ਪਰ ਸਾਨੂੰ ਸਰਕਾਰ ਨੇ ਮਜਬੂਰ ਕੀਤਾ ਤਾਂ ਅੱਜ ਅਸੀ ਆਪਣੇ ਕੰਮ ਛੱਡ ਕੇ ਧਰਨਾ ਦੇ ਰਹੇ ਹਾਂ। ਉਨ੍ਹਾਂ ਕਿਹਾਕਿ ਜੇਕਰ ਸਰਕਾਰ ਨੇ ਸਾਡੀਆ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੋਂ ਜਥੇਬੰਦੀ ਗੁਰੇਜ਼ ਨਹੀ ਕਰੇਗੀ। ਇਸ ਮੌਕੇ ਐਨਐਚਐਮ ਆਗੂ ਪਰਵਿੰਦਰ ਸਿੰਘ, ਲਖਵੀਰ ਸਿੰਘ, ਸੁਖਜੀਤ ਕੰਬੋਜ, ਜਤਿੰਦਰ ਕੁਮਾਰ ਖੁਸ਼ਹਾਲ, ਰਜਿੰਦਰ ਸਿੰਘ, ਇੰਦਰਜੀਤ ਸਿੰਘ, ਸੈਮਸੰਨ ਪਾਲ, ਮਨਦੀਪ ਸਿੰਘ, ਸੀਐਚਓਜ ਹਰਨੀਤ ਕੌਰ , ਰਵਲੀਨ ਕੌਰ, ਮਨਪ੍ਰੀਤ ਕੌਰ, ਨਵਰੀਤ ਕੌਰ, ਜਸ਼ਨਦੀਪ ਕੌਰ, ਗੁਰਪ੍ਰੀਤ ਕੌਰ,ਰਾਣੋ, ਨੇਹਾ, ਡਾ ਰੀਤੂ, ਸਾਰਿਕਾ, ਕਿਰਨਦੀਪ ਕੌਰ ਹਾਜ਼ਰ ਸਨ।