ਸੀਵਰੇਜ ਦੇ ਗੰਦੇ ਪਾਣੀ ਨੇ ਵਿਗਾੜੀ ਸ਼ਹਿਰ ਦੀ ਹਾਲਤ, ਲੋਕ ਕੀਤੇ ਬੇਹਾਲ
ਸੀਵਰੇਜ ਦੇ ਗੰਦੇ ਪਾਣੀ ਨੇ ਵਿਗਾੜੀ ਸ਼ਹਿਰ ਦੀ ਹਾਲਤ ਲੋਕ ਕੀਤੇ ਬੇਹਾਲ
Publish Date: Mon, 15 Jun 2026 05:50 PM (IST)
Updated Date: Mon, 15 Jun 2026 05:51 PM (IST)

ਨਗਰ ਕੌਂਸਲ ਤੇ ਸੀਵਰੇਜ ਦੇ ਅਧਿਕਾਰੀਆਂ ਨੂੰ ਗੰਦਾ ਪਾਣੀ ਪੀ ਕੇ ਕੋਸ ਰਹੇ ਸ਼ਹਿਰ ਵਾਸੀ ਅਮਰਜੀਤ ਧੀਮਾਨ, ਪੰਜਾਬੀ ਜਾਰਗਣ ਮੋਰਿੰਡਾ : ਸ਼ਹਿਰ ਵਿਚ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਕਥਿਤ ਅਣਦੇਖੀ ਅਤੇ ਲਾਪ੍ਰਵਾਹੀ ਦਾ ਸਿੱਟਾ ਸ਼ਹਿਰ ਵਾਸੀਆਂ ਨੂੰ ਗੰਦਗੀ ਅਤੇ ਗਲੀਆਂ, ਸੜਕਾਂ ਤੇ ਬਣੇ ਸੀਵਰੇਜ ਦੇ ਗੰਦੇ ਪਾਣੀ ਦੇ ਤਲਾਬ ਤੋਂ ਭੁਗਤਣਾ ਪੈ ਰਿਹਾ ਹੈ। ਜਿੱਥੇ ਸ਼ਹਿਰ ਵਿਚ ਥਾਂ ਥਾਂ ਲੱਗੇ ਕੂੜੇ ਦੇ ਢੇਰ ਵੱਡੇ ਢੇਰਾਂ ਤੋਂ ਪੈਦਾ ਹੋ ਰਹੀ ਬਦਬੂ ਨੇ ਲੋਕਾਂ ਦਾ ਨੱਕ ਵਿਚ ਦਮ ਕੀਤਾ ਹੋਇਆ ਹੈ ਉੱਥੇ ਹੀ ਗੰਦਗੀ ਅਤੇ ਸੀਵਰੇਜ ਦੇ ਗੰਦੇ ਪਾਣੀ ਤੇ ਪਣਪ ਦੇ ਮੱਖੀ ਮੱਛਰ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਅਧਿਕਾਰੀ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਤੋਂ ਨਿਸ਼ਚਿੰਤ ਲੰਬੀਆਂ ਤਾਣ ਸੁੱਤੇ ਪਏ ਹਨ। ਇਸ ਸਬੰਧੀ ਸਾਬਕਾ ਕੌਂਸਲਰ ਜਗਵਿੰਦਰ ਸਿੰਘ ਪੰਮੀ, ਸਾਬਕਾ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਕਾ ਚੇਅਰਮੈਨ ਅਰਵਿੰਦਰ ਸਿੰਘ ਰੰਗੀ, ਸਭ ਕੁਝ ਚੇਅਰਮੈਨ ਬਲਦੇਵ ਸਿੰਘ ਚੱਕਲ, ਸੰਜੀਵ ਕੁਮਾਰ, ਗਿਆਨ, ਯੂਥ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ, ਲੱਖੀ ਸ਼ਾਹ, ਤੇਜਿੰਦਰ ਗੁਪਤਾ ਬਿੱਟੂ ਡੇਅਰੀ, ਗੁਰਮੀਤ ਸਿੰਘ ਖਾਲਸਾ, ਗਿਆਨੀ ਤਲਵਿੰਦਰ ਸਿੰਘ ਅਤੇ ਹੋਰਨਾ ਅਨੇਕਾਂ ਸ਼ਹਿਰ ਵਾਸੀਆਂ ਨੇ ਕਿਹਾ ਕਿ ਸ਼ਹਿਰ ਵਿਚ ਸੀਵਰੇਜ ਵਿਵਸਥਾ ਬੁਰੀ ਤਰ੍ਹਾਂ ਨਾਲ ਗੜਬੜਾ ਗਈ ਹੈ। ਥਾਂ ਥਾਂ ਸੀਵਰੇਜ ਦਾ ਗੰਦਾ ਪਾਣੀ ਓਵਰ ਫਲੋ ਹੋ ਕੇ ਸੜਕਾਂ ਗਲੀਆਂ ਵਿਚ ਫੈਲ ਰਿਹਾ ਹੈ। ਗੁਰਦੁਆਰਾ ਗੁਪਤ ਸਾਹਿਬ ਸਾਹਿਬ ਦੇ ਅੱਗੇ ਸੜ੍ਹਕ ਤੇ ਹਰ ਦੂਸਰੇ ਤੀਸਰੇ ਦਿਨ ਸੀਵਰੇਜ ਦਾ ਗੰਦਾ ਪਾਣੀ ਓਵਰ ਫਲੋਅ ਹੋਕੇ ਸੜ੍ਹਕ ਤੇ ਫੈਲ ਜਾਂਦਾ ਹੈ ਜਿਸ ਨਾਲ ਗੁਰਦੁਆਰਾ ਸਾਹਿਬ ਅਤੇ ਨੇੜੇ ਹੀ ਗੁਗਾ ਮੈਡੀ ਜਾਣ ਵਾਲੇ ਸ਼ਰਧਾਲੂਆਂ ਨੂੰ ਗੰਦੇ ਪਾਣੀ ਵਿੱਚੋਂ ਹੋ ਕੇ ਜਾਣਾ ਪੈਂਦਾ ਹੈ ਅਤੇ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਗੁਰਦੁਆਰਾ ਸਾਹਿਬ ਤੇ ਗੁਗਾ ਮੈੜੀ ਜਾਣ ਵਾਲੇ ਸ਼ਰਧਾਲੂਆਂ ਦੀ ਆਸਥਾ ਨੂੰ ਭਾਰੀ ਠੇਸ ਪਹੁੰਚਦੀ ਹੈ। ਡਿਪਟੀ ਕਮਿਸ਼ਨਰ ਰੂਪਨਗਰ ਤੋਂ ਕਾਰਵਾਈ ਦੀ ਕੀਤੀ ਮੰਗ: ਸ਼ਹਿਰਵਾਸੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਅੱਗੇ ਪੀਣ ਵਾਲੇ ਪਾਣੀ ਦੀ ਲੀਕੇਜ ਹੋਣ ਦੀ ਸ਼ਿਕਾਇਤ 2 ਜੂਨ ਨੂੰ ਨਗਰ ਕੌਂਸਲ ਮੋਰਿੰਡਾ ਵਿਖੇ ਕਰਵਾਈ ਗਈ ਸੀ ਜਿਸ ਦਾ ਮੌਕੇ ਤੇ ਮੌਜੂਦ ਕਰਮਚਾਰੀਆਂ ਵੱਲੋਂ ਰਜਿਸਟਰ ਵਿਚ ਦਰਜ ਕੀਤੀ ਸ਼ਿਕਾਇਤ ਦਾ ਨੰਬਰ 45 ਅਤੇ 46 ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ਿਕਾਇਤ ਕਰਵਾਈ ਨੂੰ ਲਗਭਗ ਦੋ ਹਫਤੇ ਹੋ ਗਏ ਹਨ ਪ੍ਰੰਤੂ ਅਜੇ ਤੱਕ ਸੀਵਰੇਜ ਬੋਰਡ ਦੇ ਕੋਈ ਵੀ ਅਧਿਕਾਰੀ /ਕਰਮਚਾਰੀ ਮੌਕਾ ਦੇਖਣ ਤੱਕ ਨਹੀਂ ਪਹੁੰਚੇ। ਉਨ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਵਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਜਾਣ। ਸੰਤ ਨਗਰ ’ਚ ਗੰਦੇ ਪਾਣੀ ਦੇ ਰਿਹਾ ਬਿਮਾਰੀਆਂ ਨੂੰ ਸੱਦਾ ਸੰਤ ਨਗਰ ਦੇ ਇੱਕ ਮਹੱਲੇ ਦੇ ਨਿਵਾਸੀਆਂ ਅਜੀਤ ਕੁਮਾਰ, ਰਾਜੂ ਕੁਮਾਰ, ਬੰਟੀ, ਫੌਜੀ ਕਬਾੜੀਆ, ਸੰਤ ਕੁਮਾਰ, ਲੇਖ ਰਾਜ, ਸੰਜੇ, ਫੌਜੀ, ਵਿੱਕੀ, ਬਬਲੂ ਅਤੇ ਸੰਤ ਰਾਮ, ਰੋਹਿਤ ਆਦਿ ਨੇ ਦੱਸਿਆ ਕਿ ਸੰਤ ਨਗਰ ਦੇ ਇੱਕ ਮਹੱਲੇ ਵਿਚ ਜਿੱਥੇ ਸੀਵਰੇਜ/ ਨਾਲੀਆਂ ਦਾ ਗੰਦਾ ਪਾਣੀ ਗਲੀ ਵਿਚ ਭਰ ਕੇ ਗਲੀ ਨੇ ਗੰਦੇ ਪਾਣੀ ਦੇ ਤਲਾਬ ਦਾ ਰੂਪ ਧਾਰਨ ਕਰ ਲਿਆ ਹੈ। ਇਸ ਨਾਲ ਜਿੱਥੇ ਲੋਕਾਂ ਦਾ ਘਰਾਂ ਵਿਚ ਆਉਣਾ ਜਾਣਾ ਮੁਸ਼ਕਿਲ ਹੋਇਆ ਪਿਆ ਹੈ ਉੱਥੇ ਹੀ ਉਸ ਖੜ੍ਹੇ ਗੰਦੇ ਪਾਣੀ ਵਿਚ ਜਹਿਰੀਲੇ ਮੱਛਰ ਪੈਦਾ ਹੋ ਰਹੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਸਖਤ ਕਾਰਵਾਈ ਕਰਦਿਆਂ ਨਗਰ ਕੌਂਸਲ ਮੋਰਿੰਡਾ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਤੁਰੰਤ ਸਮੱਸਿਆ ਦੇ ਹੱਲ ਲਈ ਸਖਤ ਹਦਾਇਤਾਂ ਕੀਤੀਆਂ ਜਾਣ ਤਾਂ ਜੋ ਸ਼ਹਿਰ ਵਾਸੀ ਕਿਸੇ ਸੰਭਾਵਿਤ ਮਹਾਮਾਰੀ ਦੇ ਪ੍ਰਭਾਵ ਤੋਂ ਬਚ ਸਕਣ। ਕੀ ਕਹਿੰਦੇ ਹਨ ਅਧਿਕਾਰੀ ਸਬੰਧੀ ਸੰਪਰਕ ਕਰਨ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਕੇ ਸਮੱਸਿਆ ਦਾ ਜਲਦੀ ਹੱਲ ਕਰਵਾ ਦੇਣਗੇ।