ਮਹਿਲਾ ਕਮਿਸ਼ਨ ਦਾ ਵੱਡਾ ਬਿਆਨ: ਔਰਤਾਂ ਦੇ ਮਾਮਲੇ ਹੱਲ ਕਰਨ 'ਚ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਪੁਲਿਸ ਸੰਵੇਦਨਸ਼ੀਲ ਨਹੀਂ
ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਪੁਲਿਸ ਮਹਿਲਾਵਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਸੰਵੇਦਸ਼ੀਲ ਨਹੀ ਹੈ ਜਿਸ ਦੀ ਬਦੌਲਤਾਂ ਪੀੜ੍ਹਤ ਮਹਿਲਾਵਾਂ ਨੂੰ ਐੱਫ.ਆਈ.ਆਰ. ਦਰਜ ਕਰਾਉਣ ਲਈ ਅਦਾਲਤਾਂ ’ਚ ਜਾਣਾ ਪੈ ਰਿਹਾ ਹੈ।
Publish Date: Tue, 16 Jun 2026 06:33 PM (IST)
Updated Date: Tue, 16 Jun 2026 06:36 PM (IST)
ਲਖਵੀਰ ਖਾਬੜਾ, ਪੰਜਾਬੀ ਜਾਰਗਣ, ਰੂਪਨਗਰ। ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਪੁਲਿਸ ਮਹਿਲਾਵਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਸੰਵੇਦਸ਼ੀਲ ਨਹੀ ਹੈ ਜਿਸ ਦੀ ਬਦੌਲਤਾਂ ਪੀੜ੍ਹਤ ਮਹਿਲਾਵਾਂ ਨੂੰ ਐੱਫ.ਆਈ.ਆਰ. ਦਰਜ ਕਰਾਉਣ ਲਈ ਅਦਾਲਤਾਂ ’ਚ ਜਾਣਾ ਪੈ ਰਿਹਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਹਾਟਕਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਗਟ ਕੀਤਾ। ਉਹ ਮੰਗਲਵਾਰ ਨੂੰ ਸਰਕਾਰੀ ਕਾਲਜ ਰੂਪਨਗਰ ਵਿਖੇ ਕਮਿਸ਼ਨ ਦੀ ਰਾਸ਼ਟਰੀ ਮਹਿਲਾ ਆਪ ਕੇ ਦੁਆਰ ਪਹਿਲ ਤਹਿਤ ਵਿਸ਼ੇਸ਼ ਤੌਰ ’ਤੇ ਦੌਰਾ ਕਰਨ ਪਹੁੰਚੇ।
ਚੇਅਰਪਰਸਨ ਰਹਾਟਕਾਰ ਨੇ ਕਿਹਾ ਕਿ ਪੀੜ੍ਹਤ ਮਹਿਲਾ ਇੱਕ ਉਮੀਦ ਰੱਖ ਕੇ ਥਾਣੇ ਵਿਚ ਜਾਂਦੀ ਹੈ ਕਿ ਇੱਥੇ ਮੈਨੂੰ ਇਨਸਾਫ਼ ਮਿਲੇਗਾ ਪਰ ਉਨ੍ਹਾਂ ਦੀ ਥਾਣਿਆਂ ’ਚ ਬਣਦੀ ਸੁਣਵਾਈ ਨਹੀ ਹੋ ਰਹੀ, ਜਿਸ ਕਾਰਨ ਉਨ੍ਹਾਂ ਦੀ ਪੀੜਾ ਹੋਰ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਥਾਣਿਆਂ ’ਚ ਪੁਲਿਸ ਮਹਿਲਾਵਾਂ ਦੇ ਕੇਸਾਂ ਪ੍ਰਤੀ ਸੰਵੇਦਸ਼ੀਲ ਕਿਉਂ ਨਹੀ ਹੈ।
ਇਸ ਬਾਰੇ ਉਹ ਪੰਜਾਬ ਦੇ ਰਾਜਪਾਲ, ਡੀ.ਜੀ.ਪੀ. ਪੰਜਾਬ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਪੀੜ੍ਹਤ ਮਹਿਲਾਂ ਨੂੰ ਇਨਸਾਫ਼ ਲੈਣ ਲਈ ਪੁਲਿਸ ਥਾਣਿਆ ਦੇ ਪੰਜ-ਪੰਜ ਸਾਲ ਧੱਕੇ ਖਾਣ ਤੋਂ ਬਾਅਦ ਐੱਫ.ਆਈ.ਆਰ. ਦਰਜ ਕਰਵਾਉਣ ਲਈ ਅਦਾਲਤਾਂ ਵਿਚ ਜਾਣਾ ਪੈ ਰਿਹਾ ਹੈ।