- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਰਮਲ ਕਾਮਿਆਂ ਨੂੰ ਪੰਜਾਬ ਸਰਕਾਰ ਰੈਗੂਲਰ ਕਰੇ, ਤਾਂ ਜੋ ਬਿਜਲੀ ਦੀ ਸਪਲਾਈ ਪ੍ਰਭਾਵਿਤ ਨਾ ਹੋਵੇ: ਕਿਸਾਨ ਆਗੂ ਸ਼ੇਰਾ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ :
ਸੂਬੇ ਅੰਦਰ ਝੋਨੇ ਦਾ ਸੀਜ਼ਨ ਜ਼ੋਰਾਂ ’ਤੇ ਚੱਲ ਰਿਹਾ ਹੈ ਸੂਬੇ ਅੰਦਰ ਕਿਸਾਨ ਝੋਨੇ ਦੀ ਬਜਾਈ ਵਿਚ ਰੁੱਝੇ ਹੋਏ ਹਨ, ਪਰ ਕਿਸਾਨਾਂ ਨੂੰ ਲਗਾਤਾਰ ਬਿਜਲੀ ਦੀ ਸਪਲਾਈ ਨਹੀਂ ਮਿਲ ਰਹੀ ਜਦੋਂ ਵੀ ਝੋਨੇ ਨੂੰ ਸਭ ਤੋਂ ਜ਼ਿਆਦਾ ਲੋੜ ਪਾਣੀ ਦੀ ਹੁੰਦੀ ਹੈ, ਜਿੱਥੇ ਸੂਬਾ ਸਰਕਾਰ ਦੀਆਂ ਹਦਾਇਤਾਂ ਹੁੰਦੀਆਂ ਹਨ ਕਿ ਅਫਸਰ ਤੇ ਮੁਲਾਜ਼ਮ ਛੁੱਟੀ ’ਤੇ ਨਹੀਂ ਜਾ ਸਕਦੇ ਉੱਥੇ ਹੀ ਥਰਮਲ ਪਲਾਂਟ ਦੇ ਸੈਂਕੜੇ ਮੁਲਾਜ਼ਮ ਬੀਤੇ ਕਈ ਦਿਨਾਂ ਤੋਂ ਲਗਾਤਾਰ ਧਰਨੇ ’ਤੇ ਬੈਠੇ ਹੋਏ ਹਨ, ਜਿਸ ਦਾ ਸਿੱਧਾ ਸਿੱਧਾ ਪ੍ਰਭਾਵ ਕਿਸਾਨੀ ’ਤੇ ਪੈ ਰਿਹਾ ਹੈ। ਮੋਟਰਾਂ ਵਾਲੀ ਲਾਈਟ ਤੇ ਘਰਾਂ ਦੀ ਬਿਜਲੀ ਦੇ 11/11 ਘੰਟੇ ਲਗਾਤਾਰ ਕੱਟ ਲੱਗ ਰਹੇ ਹਨ, ਜਿਸ ਦੀ ਨਾ ਹੀ ਪੰਜਾਬ ਸਰਕਾਰ ਨੂੰ ’ਤੇ ਨਾ ਹੀ ਮੌਜੂਦਾ ਅਫ਼ਸਰਾਂ ਨੂੰ ਕੋਈ ਪਰਵਾਹ ਹੈ। ਬਿਨਾਂ ਹਨੇਰੀ ਝੱਖੜ ਤੋਂ ਲੰਮੇ ਲੰਮੇ ਕੱਟ ਲੱਗ ਰਹੇ ਹਨ।
ਇਸ ਲਈ ਜ਼ਿੰਮੇਵਾਰ ਕੌਣ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ਼੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਜਨਰਲ ਸਕੱਤਰ, ਜੈਮਲ ਸਿੰਘ ਭੜੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਪ੍ਰਭਾਵ ਹੇਠ ਥਰਮਲ ਪਲਾਂਟ ਦੇ ਧਰਨੇ ’ਤੇ ਬੈਠੇ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਹੜਤਾਲ ਖਤਮ ਕਰਵਾਈ ਜਾਵੇ ਅਤੇ ਕਾਮਿਆਂ ਨੂੰ ਤੁਰੰਤ ਸਬੰਧਿਤ ਵਿਭਾਗ ’ਚ ਰੈਗੂਲਰ ਕੀਤਾ ਜਾਵੇ ਕਿਉਂਕਿ 15 ਤੋਂ ਲੈ ਕੇ 30 ਸਾਲ ਤੱਕ ਮੁਲਾਜ਼ਮ ਲਗਾਤਾਰ ਠੇਕੇ ’ਤੇ ਕੰਮ ਕਰ ਰਹੇ ਹਨ, ਜੋ ਕਿ ਨਿਗੂਣੀ ਤਨਖਾਹ ਉੱਤੇ ਕੰਮ ਕਰ ਰਹੇ ਹਨ ਤੇ ਵਿਭਾਗ ਦੇ ਸਾਰੇ ਜ਼ਰੂਰੀ ਕੰਮਾਂ ਦੀਆਂ ਸੇਵਾਵਾਂ ਨਿਭਾਅ ਰਹੇ ਹਨ ਬੀਤੇ ਦਿਨੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ 6500 ਆਊਟਸੋਰਸ ਕਾਮਿਆਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ। ਪਰ ਐਲਾਨ ਹੋਣ ਦੇ ਬਾਵਜੂਦ ਥਰਮਲ ਪਲਾਂਟ ਦੇ ਕਾਮਿਆਂ ਨੂੰ ਕੋਈ ਰਾਹਤ ਨਹੀਂ ਮਿਲੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਕਾਮਿਆਂ ਦੇ ਧਰਨੇ ਦਾ ਸਮਰਥਨ ਕਰਦੀ ਹੈ। ਲੋੜ ਅਨੁਸਾਰ ਧਰਨੇ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰਦੀ ਹੈ। ਪੰਜਾਬ ਸਰਕਾਰ ਥਰਮਲ ਕੰਮ ਆ ਨਾਲ ਗੱਲਬਾਤ ਕਰਕੇ ਜਲਦ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਕਰੇ ਤੇ ਕਾਮਿਆਂ ਨੂੰ ਤੁਰੰਤ ਪ੍ਰਭਾਵ ਨਾਲ ਕੰਮ ’ਤੇ ਲਗਾਇਆ ਜਾਵੇ।